ਏਸ਼ੀਆ ਕੱਪ : ਭਾਰਤ ਨੇ ਰਵਾਇਤੀ ਵਿਰੋਧੀ ਪਾਕਿ ਨੂੰ 5 ਵਿਕਟਾਂ ਨਾਲ ਹਰਾਇਆ

Ind vs Paki

(ਸੱਚ ਕਹੂੰ ਨਿਊਜ਼)
ਦੁਬਈ। ਏਸ਼ੀਆ ਕੱਪ ਦੌਰਾਨ ਅੱਜ ਭਾਰਤ-ਪਾਕਿ ਕਿਰਕਟ ਮੈਚ ’ਚ ਭਾਰਤ ਨੇ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਹਾਲਾਂਕਿ ਮੈਚ ਪੂਰੀ ਤਰ੍ਹਾਂ ਨਾਲ ਖਿੱਚੋਤਾਣ ਵਾਲਾ ਸੀ ਪਰ ਆਲਰਾਊਂਡਰ ਹਾਰਦਿਕ ਪਾਂਡਿਆ ਦੇ ਬੱਲੇ ’ਚੋਂ ਜਿਉਂ ਹੀ ਛੱਕਾ ਨਿੱਕਲਿਆ ਤਾਂ ਸਟੇਡੀਅਮ ’ਚ ਮੌਜੂਦ ਭਾਰਤੀ ਟੀਮ ਦੇ ਪ੍ਰਸੰਸਕਾਂ ਤੋਂ ਇਲਾਵਾ ਲਾਈਵ ਮੈਚ ਨਾਲ ਜੁੜੇ ਭਾਰਤੀ ਨੱਚ ਉੱਠੇ।

ਵੇਰਵਿਆਂ ਮੁਤਾਬਿਕ ਭਾਰਤ ਨੇ ਟਾਸ ਜਿੱਤ ਕੇ ਪਾਕਿਸਤਾਨ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ। ਪਾਕਿਸਤਾਨ ਦੀ ਟੀਮ ਮਿਥੇ 20 ਓਵਰ ਵੀ ਪੂਰੇ ਨਹੀਂ ਖੇਡ ਸਕੀ ਸੀ ਤੇ ਭਾਰਤ ਨੂੰ 147 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਨੇ 5 ਵਿਕਟਾਂ ਦੇ ਨੁਕਸਾਨ ’ਤੇ 19.3 ਓਵਰਾਂ ’ਚ ਟੀਚਾ ਪਾਰ ਕਰ ਲਿਆ। ਆਖਰੀ ਮੈਚ ’ਚ ਦੋਵਾਂ ਟੀਮਾਂ ਦੇ ਪ੍ਰਸੰਸਕਾਂ ਦੇ ਸਾਹ ਰੁਕੇ ਹੋਏ ਸੀ ਪਰ ਹਾਰਦਿਕ ਪਾਂਡਿਆ ਦੇ ਛੱਕੇ ਨੇ ਭਾਰਤੀ ਪ੍ਰਸੰਸਕਾਂ ਨੂੰ ਪੱਬਾਂ ਭਾਰ ਕਰ ਦਿੱਤਾ। ਪਾਂਡਿਆ ਨੇ ਗੇਂਦਬਾਜ਼ੀ ਦੌਰਾਨ ਤਿੰਨ ਵਿਕਟਾਂ ਝਟਕਾਈਆਂ ਅਤੇ ਬੱਲੇਬਾਜ਼ੀ ’ਚ ਰੰਗ ਦਿਖਾਉਂਦਿਆਂ 17 ਗੇਂਦਾਂ ’ਚ ਸ਼ਾਨਦਾਰ 33 ਦੌੜਾਂ ਬਣਾਈਆਂ ਜਿਸ ’ਚ 4 ਚੌਕੇ ਅਤੇ 1 ਛੱਕਾ ਸ਼ਾਮਿਲ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here