ਕਿਸੇ ਵੀ ਫਾਰਮੈਟ ’ਚ ਪਹਿਲੀ ਵਾਰ ਹੋਵੇਗਾ ਸਾਹਮਣਾ
ਸਪੋਰਟਸ ਡੈਸਕ। Pakistan vs Oman: ਏਸ਼ੀਆ ਕੱਪ 2025 ਦੇ ਚੌਥੇ ਮੈਚ ’ਚ ਪਾਕਿਸਤਾਨ ਦਾ ਸਾਹਮਣਾ ਓਮਾਨ ਨਾਲ ਹੋਵੇਗਾ। ਇਹ ਗਰੁੱਪ-ਏ ਮੈਚ ਰਾਤ 8:00 ਵਜੇ ਤੋਂ ਦੁਬਈ ਇੰਟਰਨੈਸ਼ਨਲ ਕ੍ਰਿਕੇਟ ਸਟੇਡੀਅਮ ’ਚ ਖੇਡਿਆ ਜਾਵੇਗਾ। ਦੋਵੇਂ ਟੀਮਾਂ ਕਿਸੇ ਵੀ ਫਾਰਮੈਟ ’ਚ ਪਹਿਲੀ ਵਾਰ ਇੱਕ-ਦੂਜੇ ਦਾ ਸਾਹਮਣਾ ਕਰਨਗੀਆਂ, ਚਾਹੇ ਉਹ ਟੀ-20 ਹੋਵੇ ਜਾਂ ਇੱਕ ਰੋਜ਼ਾ। ਪਾਕਿਸਤਾਨ ਨੂੰ ਏਸ਼ੀਆਈ ਕ੍ਰਿਕੇਟ ’ਚ ਇੱਕ ਵੱਡਾ ਨਾਂਅ ਮੰਨਿਆ ਜਾਂਦਾ ਹੈ। ਦੂਜੇ ਪਾਸੇ, ਓਮਾਨ ਪਹਿਲੀ ਵਾਰ ਏਸ਼ੀਆ ਕੱਪ ਖੇਡ ਰਿਹਾ ਹੈ। ਪਾਕਿਸਤਾਨ ਆਪਣੀ ਮਜ਼ਬੂਤ ਗੇਂਦਬਾਜ਼ੀ ਤੇ ਪਾਵਰ-ਹਿਟਰ ਬੱਲੇਬਾਜ਼ਾਂ ਦੇ ਜ਼ੋਰ ’ਤੇ ਉਤਰੇਗਾ। ਇਸ ਦੇ ਨਾਲ ਹੀ, ਓਮਾਨ ਇਸ ਮੈਚ ’ਚ ਵੱਡਾ ਉਲਟਫੇਰ ਕਰਨ ਦੀ ਕੋਸ਼ਿਸ਼ ਕਰੇਗਾ। Pakistan vs Oman
ਪਾਕਿਸਤਾਨ ਦੇ ਬੱਲੇਬਾਜ਼ੀ ਤੇ ਗੇਂਦਬਾਜ਼ੀ ਵਿਭਾਗ ਮਜ਼ਬੂਤ | Pakistan vs Oman
ਪਾਕਿਸਤਾਨ ਨੇ ਇਸ ਸਾਲ ਏਸ਼ੀਆ ਕੱਪ ਟੀ-20 ਟੀਮ ’ਚ ਵੱਡਾ ਬਦਲਾਅ ਕੀਤਾ ਹੈ। ਬਾਬਰ ਆਜ਼ਮ ਤੇ ਮੁਹੰਮਦ ਰਿਜ਼ਵਾਨ ਨੂੰ ਟੀਮ ’ਚ ਜਗ੍ਹਾ ਨਹੀਂ ਮਿਲੀ ਹੈ। ਸਲਮਾਨ ਅਲੀ ਆਗਾ ਕਪਤਾਨੀ ਕਰਦੇ ਨਜ਼ਰ ਆਉਣਗੇ। ਇਨ੍ਹਾਂ ਦੋਵਾਂ ਖਿਡਾਰੀਆਂ ਦੇ ਬਾਵਜੂਦ, ਪਾਕਿਸਤਾਨੀ ਟੀਮ ਦੇ ਸਿਖਰਲੇ ਕ੍ਰਮ ਨੇ ਪਿਛਲੇ ਵਿਸ਼ਵ ਕੱਪ ਤੋਂ ਬਾਅਦ 1672 ਦੌੜਾਂ ਬਣਾਈਆਂ ਹਨ। ਇਨ੍ਹਾਂ ’ਚ ਦੋ ਸੈਂਕੜੇ ਤੇ 9 ਅਰਧ ਸੈਂਕੜੇ ਸ਼ਾਮਲ ਹਨ। ਪਾਕਿਸਤਾਨੀ ਟੀਮ ਨੇ ਚੋਟੀ ਦੇ 3 ਸਥਾਨਾਂ ’ਤੇ 11 ਖਿਡਾਰੀਆਂ ਨੂੰ ਅਜ਼ਮਾਇਆ ਹੈ, ਜਿਨ੍ਹਾਂ ਵਿੱਚੋਂ ਸੈਮ ਅਯੂਬ ਨੇ 4 ਅਰਧ ਸੈਂਕੜਿਆਂ ਦੀ ਮਦਦ ਨਾਲ 479 ਦੌੜਾਂ ਬਣਾਈਆਂ ਹਨ।
ਸਾਹਿਬਜ਼ਾਦਾ ਫਰਹਾਨ ਨੇ 284 ਤੇ ਮੁਹੰਮਦ ਹਾਰਿਸ ਨੇ ਇੱਕ ਸੈਂਕੜੇ ਦੀ ਮਦਦ ਨਾਲ 253 ਦੌੜਾਂ ਬਣਾਈਆਂ ਹਨ। ਤੇਜ਼ ਹਮਲਾ ਹਮੇਸ਼ਾ ਪਾਕਿਸਤਾਨ ਦਾ ਮਜ਼ਬੂਤ ਪੱਖ ਰਿਹਾ ਹੈ। ਏਸ਼ੀਆ ਕੱਪ ਟੀਮ ’ਚ ਸ਼ਾਹੀਨ ਅਫਰੀਦੀ ਤੇ ਹਾਰਿਸ ਰਉਫ ਵਰਗੇ ਨਾਂਅ ਹਨ। 29 ਜੂਨ 2024 ਤੋਂ 1 ਸਤੰਬਰ 2025 ਦੇ ਵਿਚਕਾਰ, ਪਾਕਿਸਤਾਨੀ ਗੇਂਦਬਾਜ਼ਾਂ ਨੇ 160 ਵਿਕਟਾਂ ਲਈਆਂ ਹਨ, ਜਿਨ੍ਹਾਂ ਵਿੱਚੋਂ 58 ਫੀਸਦੀ ਭਾਵ 93 ਵਿਕਟਾਂ ਤੇਜ਼ ਗੇਂਦਬਾਜ਼ਾਂ ਦੇ ਨਾਂਅ ਹਨ। ਹਾਰਿਸ ਰਉਫ ਤੇ ਅੱਬਾਸ ਅਫਰੀਦੀ ਨੇ 22-22 ਵਿਕਟਾਂ ਲਈਆਂ ਹਨ। ਹਾਲਾਂਕਿ, ਅੱਬਾਸ ਨੂੰ ਟੀਮ ’ਚ ਜਗ੍ਹਾ ਨਹੀਂ ਮਿਲੀ ਹੈ।
ਓਮਾਨ ਵੱਡੀਆਂ ਟੀਮਾਂ ਸਾਹਮਣੇ ਕਮਜ਼ੋਰ | Pakistan vs Oman
ਇਸ ਦੇ ਨਾਲ ਹੀ, ਆਪਣਾ ਪਹਿਲਾ ਏਸ਼ੀਆ ਕੱਪ ਖੇਡ ਰਹੀ ਓਮਾਨ ਟੀਮ ਆਪਣੇ ਤੋਂ ਕਮਜ਼ੋਰ ਟੀਮਾਂ ਦੇ ਖਿਲਾਫ ਬਿਹਤਰ ਪ੍ਰਦਰਸ਼ਨ ਕਰਦੀ ਹੈ। ਜਤਿੰਦਰ ਸਿੰਘ ਨੇ ਪਿਛਲੇ ਟੀ-20 ਵਿਸ਼ਵ ਕੱਪ ਤੋਂ ਬਾਅਦ ਟੀਮ ਲਈ ਸਭ ਤੋਂ ਵੱਧ 301 ਦੌੜਾਂ ਬਣਾਈਆਂ ਹਨ, ਜਦੋਂ ਕਿ ਸ਼ਕੀਲ ਅਹਿਮਦ ਨੇ 15 ਵਿਕਟਾਂ ਲਈਆਂ ਹਨ।
ਦੋਵਾਂ ਟੀਮਾਂ ਦੇ ਸੰਭਾਵਿਤ ਪਲੇਇੰਗ-11
ਪਾਕਿਸਤਾਨ : ਸਲਮਾਨ ਆਗਾ (ਕਪਤਾਨ), ਫਖਰ ਜ਼ਮਾਨ, ਸੈਮ ਅਯੂਬ, ਸਾਹਿਬਜ਼ਾਦਾ ਫਹਰਾਨ, ਹਸਨ ਨਵਾਜ਼, ਫਹੀਮ ਅਸ਼ਰਫ, ਅਬਰਾਰ ਅਹਿਮਦ, ਮੁਹੰਮਦ ਨਵਾਜ਼, ਸ਼ਾਹੀਨ ਸ਼ਾਹ ਅਫਰੀਦੀ, ਹਾਰਿਸ ਰਾਊਫ, ਹਸਨ ਅਲੀ।
ਓਮਾਨ : ਜਤਿੰਦਰ ਸਿੰਘ (ਕਪਤਾਨ), ਆਮਿਰ ਕਲੀਮ, ਹਮਦ ਮਿਰਜ਼ਾ, ਮੁਹੰਮਦ ਨਦੀਮ, ਆਸ਼ੀਸ਼ ਓਡੇਦਾਰਾ, ਵਿਨਾਇਕ ਸ਼ੁਕਲਾ, ਆਰੀਅਨ ਬਿਸ਼ਟ, ਸੁਫਯਾਨ ਮਹਿਮੂਦ, ਸਮੈ ਸ਼੍ਰੀਵਾਸਤਵ, ਸ਼ਕੀਲ ਅਹਿਮਦ, ਹਸਨੈਨ ਸ਼ਾਹ।
ਮੌਸਮ ਸਬੰਧੀ ਜਾਣਕਾਰੀ
ਸ਼ਾਮ ਦਾ ਤਾਪਮਾਨ 33ੁ ਡਿਗਰੀ ਤੱਕ ਰਹੇਗਾ। ਦੁਬਈ ਵਿੱਚ 12 ਸਤੰਬਰ ਨੂੰ ਦਿਨ ਭਰ ਗਰਮ ਤੇ ਧੁੱਪ ਵਾਲਾ ਮੌਸਮ ਰਹੇਗਾ। ਸਵੇਰ ਦਾ ਤਾਪਮਾਨ 31 ਤੋਂ 34 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ। ਜਿਵੇਂ ਹੀ ਸੂਰਜ ਚੜ੍ਹੇਗਾ, ਦੁਪਹਿਰ ਤੱਕ ਗਰਮੀ ਆਪਣੇ ਸਿਖਰ ’ਤੇ ਪਹੁੰਚ ਜਾਵੇਗੀ ਤੇ ਪਾਰਾ 41 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ। ਸ਼ਾਮ ਤੱਕ ਸੂਰਜ ਨਰਮ ਹੋ ਜਾਵੇਗਾ ਤੇ ਰਾਤ ਨੂੰ ਹਲਕੀਆਂ ਠੰਢੀਆਂ ਹਵਾਵਾਂ ਨਾਲ ਪਾਰਾ 33 ਡਿਗਰੀ ਤੱਕ ਹੇਠਾਂ ਆ ਸਕਦਾ ਹੈ।
ਪਿੱਚ ਸਬੰਧੀ ਜਾਣਕਾਰੀ | Asia Cup 2025
ਟੀਮਾਂ ਪਹਿਲਾਂ ਗੇਂਦਬਾਜ਼ੀ ਕਰਨਾ ਪਸੰਦ ਕਰਨਗੀਆਂ। ਦੁਬਈ ਇੰਟਰਨੈਸ਼ਨਲ ਸਟੇਡੀਅਮ ਦੀ ਪਿੱਚ ਆਮ ਤੌਰ ’ਤੇ ਗੇਂਦਬਾਜ਼ਾਂ ਲਈ ਮਦਦਗਾਰ ਹੋਵੇਗੀ। ਤੇਜ਼ ਗੇਂਦਬਾਜ਼ਾਂ ਨੂੰ ਨਵੀਂ ਗੇਂਦ ਨਾਲ ਸਵਿੰਗ ਮਿਲੇਗੀ, ਫਿਰ ਪਿੱਚ ਹੌਲੀ ਹੋ ਸਕਦੀ ਹੈ। ਹੁਣ ਤੱਕ ਇਸ ਮੈਦਾਨ ’ਤੇ 111 ਮੈਚ ਖੇਡੇ ਜਾ ਚੁੱਕੇ ਹਨ। ਇਨ੍ਹਾਂ ’ਚੋਂ 59 ਮੈਚ ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ ਨੇ ਜਿੱਤੇ ਹਨ, ਜਦੋਂ ਕਿ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 51 ਮੈਚਾਂ ’ਚ ਜਿੱਤ ਹਾਸਲ ਕੀਤੀ ਹੈ। ਇਹ ਇਸ ਟੂਰਨਾਮੈਂਟ ’ਚ ਇੱਥੇ ਖੇਡਿਆ ਜਾਣ ਵਾਲਾ ਦੂਜਾ ਮੈਚ ਹੋਵੇਗਾ। ਭਾਰਤ ਤੇ ਹਾਂਗਕਾਂਗ ਦਾ ਮੈਚ ਇੱਥੇ ਹੋਇਆ ਸੀ, ਜਿਸ ’ਚ ਭਾਰਤ ਨੇ 9 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ।