Welfare Work: ਆਸ਼ਿਆਨਾ ਮੁਹਿੰਮ: ਸਾਧ-ਸੰਗਤ ਨੇ ਲੋੜਵੰਦ ਨੂੰ ਘਰ ਬਣਾ ਕੇ ਦਿੱਤਾ

Welfare Work
Welfare Work: ਆਸ਼ਿਆਨਾ ਮੁਹਿੰਮ: ਸਾਧ-ਸੰਗਤ ਨੇ ਲੋੜਵੰਦ ਨੂੰ ਘਰ ਬਣਾ ਕੇ ਦਿੱਤਾ

Welfare Work: ਦਰਸ਼ਨ ਸਿੰਘ ਸਾਬਕਾ ਐੱਸਡੀਓ ਮੰਡੀ ਬੋਰਡ ਫ਼ਰੀਦਕੋਟ ਨੇ ਇਸ ਭਲਾਈ ਕਾਰਜ ਦੀ ਕੀਤੀ ਸ਼ਲਾਘਾ

ਮੋਗਾ (ਵਿੱਕੀ ਕੁਮਾਰ)। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਦੇ 170 ਸੇਵਾ ਕਾਰਜਾਂ ਤਹਿਤ ਅੱਜ ਬਲਾਕ ਮੋਗਾ ਦੇ ਪਿੰਡ ਸੱਦਾ ਸਿੰਘ ਵਾਲਾ ਵਿੱਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਇੱਕ ਜ਼ਰੂਰਤਮੰਦ ਭੈਣ ਕੁਲਵਿੰਦਰ ਕੌਰ ਵਿਧਵਾ ਹਰਭਗਵਾਨ ਸਿੰਘ ਨੂੰ ਮਕਾਨ ਬਣਾ ਕੇ ਦਿੱਤਾ, ਪ੍ਰਾਪਤ ਜਾਣਕਾਰੀ ਮੁਤਾਬਿਕ ਭੈਣ ਕੁਲਵਿੰਦਰ ਕੌਰ ਜਿਸ ਦੇ ਪਤੀ ਹਰਭਗਵਾਨ ਸਿੰਘ ਦੀ 3 ਸਾਲ ਪਹਿਲਾਂ ਮੌਤ ਹੋ ਚੁੱਕੀ ਸੀ, ਜਿਸ ਦੇ 2 ਬੱਚੇ ਜੋ ਕਿ ਅਜੇ ਪੜ੍ਹ ਰਹੇ ਹਨ, ਪਤੀ ਦੇ ਚਲਾਣਾ ਕਰਨ ਤੋਂ ਬਾਅਦ ਭੈਣ ਕੁਲਵਿੰਦਰ ਕੌਰ ਨੂੰ ਘਰ ਚਲਾਉਣ ਵਿੱਚ ਬਹੁੱਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਸਦੇ ਘਰ ਦੀ ਹਾਲਤ ਬਹੁਤ ਖਸਤਾ ਸੀ।

Welfare Work

ਭੈਣ ਕੁਲਵਿੰਦਰ ਕੌਰ ਨੇ ਆਪਣੀ ਸਾਰੀ ਸਥਿਤੀ ਨੂੰ ਇੱਕ ਅਰਜ਼ੀ ਦੇ ਰੂਪ ਵਿੱਚ ਲਿਖ ਕੇ ਡੇਰਾ ਸੱਚਾ ਸੌਦਾ ਦੇ ਸਹਾਇਤਾ ਮੋਬਾਇਲ ਨੰਬਰ ’ਤੇ ਭੇਜ ਦਿੱਤਾ, ਜਿਸ ਮਗਰੋਂ ਪੜਤਾਲ ਕਰਨ ਤੇ ਭੈਣ ਕੁਲਵਿੰਦਰ ਕੌਰ ਨੂੰ ਸਹਾਇਤਾ ਯੋਗ ਪਾਇਆ ਗਿਆ ਅਤੇ ਡੇਰਾ ਸੱਚਾ ਸੌਦਾ ਵੱਲੋਂ ਭੈਣ ਕੁਲਵਿੰਦਰ ਕੌਰ ਦਾ ਮਕਾਨ ਬਣਾਉਣ ਲਈ ਬਲਾਕ ਮੋਗਾ ਨੂੰ ਆਖਿਆ ਗਿਆ, ਜਿਸ ਮਗਰੋਂ ਬਲਾਕ ਮੋਗਾ ਦੀ ਸਾਧ-ਸੰਗਤ ਨੇ ਤਨ, ਮਨ, ਧਨ ਲਾ ਕੇ ਮਕਾਨ ਬਣਾਉਣ ਦੀ ਸੇਵਾ ਕੀਤੀ ਅਤੇ ਬਲਾਕ ਮੋਗਾ ਦੀ ਸਾਧ-ਸੰਗਤ ਨੇ ਦੇਖਦੇ ਹੀ ਦੇਖਦੇ ਕੁਝ ਹੀ ਘੰਟਿਆਂ ਵਿੱਚ ਭੈਣ ਕੁਲਵਿੰਦਰ ਕੌਰ ਦੇ ਮਕਾਨ ਜਿਸ ਵਿੱਚ 2 ਕਮਰੇ, ਬਾਥਰੂਮ ਆਦਿ ਪਾ ਦਿੱਤਾ ਇਸ ਮੌਕੇ ਭੈਣ ਕੁਲਵਿੰਦਰ ਕੌਰ ਨੇ ਆਪਣੀਆਂ ਹੰਝੂ ਭਰੀਆਂ ਅੱਖਾਂ ਨਾਲ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਤਹਿਦਿਲੋਂ ਧੰਨਵਾਦ ਕੀਤਾ। Welfare Work

Welfare Work

Read Also : ‘ਮੈਂ ਅਜੇ ਜਿਉਂਦਾ ਹਾਂ’, ਪੰਜਾਬੀ ਗਾਇਕ ਦੀ ਇਸ ਪੋਸਟ ਨੇ ਲੋਕਾਂ ਨੂੰ ਕੀਤਾ ਹੈਰਾਨ

ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਦਰਸ਼ਨ ਸਿੰਘ ਸਾਬਕਾ ਐੱਸਡੀਓ ਮੰਡੀ ਬੋਰਡ ਫ਼ਰੀਦਕੋਟ ਨੇ ਡੇਰਾ ਸੱਚਾ ਸੌਦਾ ਦੇ ਇਸ ਭਲਾਈ ਕਾਰਜ ਦੀ ਸ਼ਲਾਘਾ ਕੀਤੀ ਇਸ ਮੌਕੇ ਨਿਮਰ ਸੇਵਾਦਾਰ ਰਾਮ ਇੰਸਾਂ, ਪ੍ਰਿੰਸ ਇੰਸਾਂ, ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਵਿਜੈ ਕੁਮਾਰ ਬਿੱਟੂ, ਮੋਹਨਜੀਤ ਸਿੰਘ ਇੰਸਾਂ, ਪ੍ਰੇਮ ਕੁਮਾਰ ਇੰਸਾਂ, ਸੁਖਮੰਦਰ ਸਿੰਘ ਭੋਲਾ, ਕੁਲਵਿੰਦਰ ਸਿੰਘ ਇੰਸਾਂ, ਪ੍ਰੀਤ ਇੰਸਾਂ, ਕੁਲਦੀਪ ਸਿੰਘ ਇੰਸਾਂ ਨਾਹਲ ਖੋਟੇ, ਪ੍ਰੇਮੀ ਪਿੰਕਾਂ ਇੰਸਾਂ, ਪ੍ਰੇਮੀ ਵਿਪਨ ਕੁਮਾਰ ਇੰਸਾਂ, ਪ੍ਰੇਮੀ ਗੁਰਬਚਨ ਸਿੰਘ ਇੰਸਾਂ, ਮਹਿੰਦਰ ਕੁਮਾਰ ਇੰਸਾਂ, ਅਜੈ ਇੰਸਾਂ, ਚਰਨ ਸਿੰਘ ਇੰਸਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਕਮੇਟੀ ਦੇ ਸੇਵਾਦਾਰ ਹਾਜ਼ਰ ਸਨ।