ਅਸ਼ਵਿਨ ਦੇ ਦੋਵੇਂ ਪਾਰੀਆਂ ਦੇ ਰਿਕਾਰਡ ਦਰਜ

ਦੋਵਾਂ ਪਾਰੀਆਂ ਂਚ ਸਭ ਤੋਂ ਜਿ਼ਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਬਣੇ

ਲੰਦਨ

ਭਾਰਤ-ਇੰਗਲੈਂਡ ਦਰਮਿਆਨ ਭਾਰਤੀ ਦੀ ਟੀਮ ਨੂੰ ਸ਼ਰਮਨਾਕ ਹਾਰ ਨਾਲ ਦੋ ਚਾਰ ਹੋਣਾ ਪਿਆ ਹੈ ਪਰ ਇਸ ਮੈਚ ‘ਚ ਭਾਰਤ ਦੇ ਸਪਿੱਨਰ ਆਰ ਅਸ਼ਵਿਨ ਦੇ ਨਾਂਅ ਇੱਕ ਰਿਕਾਰਡ ਦਰਜ ਹੋ ਗਿਆ ਇਸ ਮੈਚ ‘ਚ ਭਾਰਤ ਦੀ ਪਹਿਲੀ ਪੀਰ 107 ਦੌੜਾਂ ‘ਤੇ ਸਿਮਟ ਗਈਉਸ ਪਾਰੀ ‘ਚ ਅਸ਼ਵਿਨ ਨੇ 29 ਦੌੜਾਂ ਬਣਾਈਆਂ ਸਨ ਅਤੇ ਇਹ ਭਾਰਤ ਵੱਲੋਂ ਸਭ ਤੋਂ ਜ਼ਿਆਦਾ ਸਕੋਰ ਵੀ ਰਿਹਾ ਸੀ ਦੂਸਰੀ ਪਾਰੀ ‘ਚ ਵੀ ਭਾਰਤੀ ਟੀਮ 130 ਦੌੜਾਂ ‘ਤੇ ਢੇਰ ਹੋ ਗਈ ਅਤੇ ਇਸ ਵਿੱਚ ਵੀ ਅਸ਼ਵਿਨ 33 ਦੌੜਾਂ ਦੀ ਨਾਬਾਦ ਪਾਰੀ ਖੇਡ ਕੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਰਹੇ

ਬਾਕੀ ਖਿਡਾਰੀ ਨਹੀਂ ਦੇ ਸਕੇ ਸਾਥ

ਇਸ ਟੈਸਟ ਮੈਚ ‘ਚ ਅਸ਼ਵਿਨ ਅੱਠਵੇਂ ਨੰਬਰ ‘ਤੇ ਬੱਲੇਬਾਜ਼ੀ ਕਰਨ ਉੱਤਰੇ ਸਨ ਅਤੇ ਉਹ ਹੁਣ ਕਿਸੇ ਟੈਸਟ ਮੈਚ ‘ਚ ਅੱਠਵੇਂ ਜਾਂ ਹੇਠਲੇ ਕ੍ਰਮ ‘ਤੇ ਬੱਲੇਬਾਜ਼ੀ ‘ਤੇ ਉੱਤਰਕੇ ਦੋਵਾਂ ਪਾਰੀਆਂ ‘ਚ ਸਭ ਤੋਂ ਜ਼ਿਆਦਾ ਸਕੋਰ ਬਣਾਉਣ ਵਾਲੇ ਪਹਿਲੀ ਭਾਰਤੀ ਬੱਲੇਬਾਜ਼ ਬਣ ਗਏ ਹਨ
ਟੈਸਟ ਕ੍ਰਿਕਟ ਦੇ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਅਸ਼ਵਿਨ ਅੱਠਵੇਂ ਜਾਂ ਹੇਠਲੇ ਕ੍ਰਮ ‘ਤੇ ਉੱਤਰ ਕੇ ਦੋਵਾਂ ਪਾਰੀਆਂ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ‘ਚ ਦੁਨੀਆਂ ਦੇ ਛੇਵੇਂ ਬੱਲੇਬਾਜ਼ ਬਣ ਗਏ ਹਨ  ਉਹਨਾਂ ਤੋਂ ਪਹਿਲਾਂ ਇਹ ਕਰਿਸ਼ਮਾ ਆਸਟਰੇਲੀਆ ਦੇ ਟਪ ਸਕਾਟ ਅਤੇ ਪੀਟਰ ਸਿਡਲ, ਜ਼ਿੰਬਾਬਵੇ ਦੇ ਗਾਈ ਵਿਟਲ ਅਤੇ ਗ੍ਰੀਮ ਕ੍ਰੇਮਰ ਅਤੇ ਨਿਊਜ਼ੀਲੈਂਡ ਦੇ ਲੀ ਜਰਮੋਨ ਕਰ ਚੁੱਕੇ ਸਨ

 

 
ਦੂਸਰੀ ਪਾਰੀ ‘ਚ ਤੇਜ ਗੇਂਦਬਾਜ਼ ਸੈਮ ਕਰੇਨ ਦੀ ਇੱਕ ਗੇਂਦ ਅਸ਼ਵਿਨ ਦੇ ਐਨੀ ਜੋਰ ਨਾਲ ਲੱਗੀ ਕਿ ਅਸ਼ਵਿਨ ਦੇ ਹੱਥੋਂ ਬੱਲਾ ਵੀ ਛੁੱਟ ਗਿਆ ਫਿਜੀਓ ਵੱਲੋਂ ਮੈਦਾਨ ‘ਤੇ ਉਸਦਾ ਇਲਾਜ ਕਰਨ ਦੇ ਬਾਵਜ਼ੂਦ ਅਸ਼ਵਿਨ ਦਰਦ ਹੁੰਦੇ ‘ਚ ਖੇਡਦੇ ਰਹੇ ਅਤੇ ਇੱਕ ਪਾਸਾ ਸੰਭਾਲੀ ਰੱਖਿਆ ਪਰ ਬਾਕੀ ਦੇ ਖਿਡਾਰੀ ਉਹਨਾਂ ਦਾ ਸਾਥ ਨਹੀਂ ਦੇ ਸਕੇ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।