ਸੰਘ ਦੇ ਕਾਫ਼ੀ ਕਰੀਬੀ ਦੇ ਨਾਲ ਹੀ ਪਹਿਲਾਂ ਵੀ ਰਹਿ ਚੁੱਕੇ ਪੰਜਾਬ ਪ੍ਰਧਾਨ
ਭਾਜਪਾ ਵਲੋਂ 2012 ਵਿੱਚ ਬਣੇ ਸੀ ਵਿਧਾਇਕ, 2017 ਵਿੱਚ ਕਰਨਾ ਪਿਆ ਹਾਰ ਦਾ ਸਾਹਮਣਾ
ਚੰਡੀਗੜ, (ਅਸ਼ਵਨੀ ਚਾਵਲਾ) ਸੰਘ ਦੇ ਕਰੀਬੀ ਮੰਨੇ ਜਾਂਦੇ ਅਸ਼ਵਨੀ ਸ਼ਰਮਾ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਨਿਯੁਕਤ ਜਾ ਰਿਹਾ ਹੈ। ਇਸ ਸਬੰਧੀ ਅਸ਼ਵਨੀ ਸ਼ਰਮਾ ਨੂੰ ਲਗਭਗ ਹਰੀ ਝੰਡੀ ਦੇ ਦਿੱਤੀ ਗਈ ਹੈ ਅਤੇ ਉਨਾਂ ਨੂੰ ਪ੍ਰਧਾਨਗੀ ਲਈ ਫਾਰਮ ਭਰਨ ਲਈ ਆਦੇਸ਼ ਆ ਚੁੱਕੇ ਹਨ, ਜਿਥੇ ਕਿ ਉਨਾਂ ਦੇ ਖਿਲਾਫ਼ ਕੋਈ ਵੀ ਫਾਰਮ ਨਹੀਂ ਭਰੇ ਜਾਣਗੇ ਅਤੇ ਅਸਵਨੀ ਸ਼ਰਮਾ ਨੂੰ ਸਹਿਮਤੀ ਨਾਲ ਪ੍ਰਧਾਨ ਚੁਣ ਲਿਆ ਜਾਏਗਾ।
ਅਸ਼ਵਨੀ ਸ਼ਰਮਾ ਲਈ ਇਹ ਦੂਜਾ ਮੌਕਾ ਹੈ, ਜਦੋਂ ਉਹ ਪੰਜਾਬ ਭਾਜਪਾ ਪ੍ਰਧਾਨ ਬੰਨਣ ਜਾ ਰਹੇ ਹਨ। ਇਸ ਤੋਂ ਪਹਿਲਾਂ ਵੀ ਅਸ਼ਵਨੀ ਸ਼ਰਮਾ ਨੂੰ ਸਾਲ 2010 ਵਿੱਚ ਪੰਜਾਬ ਭਾਜਪਾ ਦੀ ਕਮਾਨ ਸੌਂਪੀ ਗਈ ਸੀ। ਜਿਸ ਦੌਰਾਨ ਉਨਾਂ ਨੇ ਪੰਜਾਬ ਵਿੱਚ ਭਾਜਪਾ ਲਈ ਵੱਡੇ ਪੱਧਰ ‘ਤੇ ਕੰਮ ਕਰਦੇ ਹੋਏ ਖ਼ੁਦ ਵੀ ਪਠਾਨਕੋਟ ਸੀਟ ਤੋਂ ਟਿਕਟ ਤੱਕ ਹਾਸਲ ਕੀਤੀ ਸੀ। ਵਿਧਾਇਕ ਬੰਨਣ ਤੋਂ ਬਾਅਦ ਅਸ਼ਵਨੀ ਸ਼ਰਮਾ ਵਲੋਂ ਪ੍ਰਧਾਨਗੀ ਨੂੰ ਛੱਡ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸਾਲ 2017 ਵਿੱਚ ਅਸ਼ਵਨੀ ਸ਼ਰਮਾ ਮੁੜ ਤੋਂ ਵਿਧਾਇਕ ਨਹੀਂ ਬਣ ਸਕੇ ਸਨ, ਉਨਾਂ ਨੂੰ ਕਾਂਗਰਸ ਪਾਰਟੀ ਦੇ ਅਮਿਤ ਵਿਜ ਨੇ ਹਰਾਇਆ ਸੀ।
17 ਜਨਵਰੀ ਨੂੰ ਅਸ਼ਵਨੀ ਸ਼ਰਮਾ ਨੇ ਨਾਅ ਦਾ ਐਲਾਨ ਕਰ ਦਿੱਤਾ ਜਾਏਗਾ
ਜਾਣਕਾਰੀ ਅਨੁਸਾਰ ਦੇਸ਼ ਭਰ ਵਿੱਚ ਚਲ ਰਹੇ ਭਾਜਪਾ ਸੰਗਠਨ ਦੀਆਂ ਚੋਣਾਂ ਦੇ ਮੱਦੇ-ਨਜ਼ਰ ਮੰਗਲਵਾਰ ਨੂੰ ਪੰਜਾਬ ਭਾਜਪਾ ਨੂੰ ਆਪਣਾ ਨਵਾਂ ਪ੍ਰਧਾਨ ਫਾਈਨਲ ਕਰ ਦਿੱਤਾ ਗਿਆ ਹੈ ਅਤੇ 17 ਜਨਵਰੀ ਨੂੰ ਅਸ਼ਵਨੀ ਸ਼ਰਮਾ ਨੇ ਨਾਅ ਦਾ ਐਲਾਨ ਕਰ ਦਿੱਤਾ ਜਾਏਗਾ। ਹਾਲਾਂਕਿ ਮੌਜੂਦਾ ਪ੍ਰਧਾਨ ਸ਼ਵੇਤ ਮਲਿਕ ਮੁੜ ਤੋਂ ਪ੍ਰਧਾਨਗੀ ਹਾਸਲ ਕਰਨ ਵਿੱਚ ਕਾਮਯਾਬ ਲਈ ਲਗਾਤਾਰ ਦਾਅਵਾ ਕਰ ਰਹੇ ਸਨ ਅਤੇ ਉਨਾਂ ਦੇ ਸਮਰਥਕਾਂ ਵੱਲੋਂ ਵੀ ਇਹ ਕਿਹਾ ਜਾ ਰਿਹਾ ਸੀ ਕਿ ਸ਼ਵੇਤ ਮਲਿਕ ਹੀ ਮੁੜ ਤੋਂ ਵਾਪਸੀ ਕਰਨਗੇ ਪਰ ਇੰਝ ਨਹੀਂ ਹੋ ਸਕਿਆਂ। ਸ਼ਵੇਤ ਮਲਿਕ ਨੂੰ ਕਾਰਜਕਾਲ ਵਿੱਚ ਵਾਧਾ ਦੇਣ ਦੀ ਥਾਂ ‘ਤੇ ਭਾਜਪਾ ਹਾਈ ਕਮਾਨ ਵਲੋਂ ਸ਼ਵੇਤ ਮਲਿਕ ਦੀ ਛੁੱਟੀ ਕਰਦੇ ਹੋਏ ਹੁਣ ਅਸ਼ਵਨੀ ਸ਼ਰਮਾ ਨੂੰ ਪ੍ਰਧਾਨ ਬਣਾਇਆ ਜਾ ਰਿਹਾ ਹੈ। ਅਸ਼ਵਨੀ ਸ਼ਰਮਾ ਦੇ ਪ੍ਰਧਾਨ ਬਣਨ ਤੋਂ ਬਾਅਦ ਭਾਜਪਾ ਦੇ ਉਸ ਖੇਮੇ ਦੀ ਵੀ ਵਾਪਸੀ ਹੋਏਗੀ, ਜਿਹੜਾ ਕਿ ਪਿਛਲੇ ਤਿੰਨ ਸਾਲ ਤੋਂ ਭਾਜਪਾ ਵਿੱਚ ਇੱਕ ਖੁੰਝੇ ਵਿੱਚ ਲੱਗਿਆ ਹੋਇਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।