ਦੋਵਾਂ ਨੇ ‘ਆਪ’ ਸਰਕਾਰ ’ਤੇ ਵਧੀਕੀਆਂ ਕਰਨ ਦੇ ਦੋਸ਼ ਲਾਉਂਦਿਆਂ ਅਧਿਕਾਰੀਆਂ ਨੂੰ ਜ਼ਾਬਤੇ ’ਚ ਰਹਿ ਕੇ ਡਿਊਟੀ ਕਰਨ ਦੀ ਦਿੱਤੀ ਨਸੀਹਤ
Congress Punjab Latest New: (ਜਸਵੀਰ ਸਿੰਘ ਗਹਿਲ) ਲੁਧਿਆਣਾ। ਕਾਂਗਰਸ ਪਾਰਟੀ ਵਿੱਚ ‘ਸਭ ਅੱਛਾ ਨਹੀਂ’ ਦਾ ਪ੍ਰਮਾਣ ਇੱਕ ਵਾਰ ਫ਼ਿਰ ਉਸ ਵੇਲੇ ਦੇਖਣ ਨੂੰ ਮਿਲਿਆ। ਜਦੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਕਥਿੱਤ ਇੱਕ ਘਪਲੇ ਦੇ ਮਾਮਲੇ ’ਚ ਜਾਰੀ ਹੋਏ ‘ਸੰਮਨ’ ’ਤੇ ਖੁਦ ਆਸ਼ੂ ਤੇ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਵੱਖ-ਵੱਖ ਪ੍ਰੈਸ ਕਾਨਫਰੰਸ ਕੀਤੀ ਗਈ।
ਉਮੀਦਵਾਰ ਆਸ਼ੂ ਵੱਲੋਂ ਆਪਣੇ ਮੁੱਖ ਚੋਣ ਦਫ਼ਤਰ ਵਿੱਚ ਅਤੇ ਪ੍ਰਦੇਸ਼ ਪ੍ਰਧਾਨ ਰਾਜਾ ਵੜਿੰਗ ਵੱਲੋਂ ਪਾਰਕ ਪਲਾਜਾ ’ਚ ਕਾਨਫਰੰਸ ਕਰਕੇ ਆਪਣਾ ਪੱਖ ਰੱਖਿਆ ਗਿਆ। ਦੋਵਾਂ ਨੇ ਹੀ ਵੱਖ-ਵੱਖ ਥਾਵਾਂ ’ਤੇ ਕਾਰਨਫਰੰਸ ਕਰਕੇ ਨਾ ਸਿਰਫ਼ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਵਧੀਕੀਆਂ ਕਰਨ ਦੇ ਦੋਸ਼ ਲਾਏ ਅਤੇ ਸਿਵਲ ਤੇ ਪੁਲਿਸ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਜ਼ਾਬਤੇ ’ਚ ਰਹਿ ਕੇ ਆਪਣੀ ਡਿਊਟੀ ਕਰਨ। ਆਸ਼ੂ ਦੇ ਨਾਲ ਪ੍ਰੈਸ ਕਾਨਫਰੰਸ ਵਿੱਚ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਪਰਗਟ ਸਿੰਘ ਮੌਜੂਦ ਸਨ। ਜਦਕਿ ਰਾਜਾ ਵੜਿੰਗ ਨਾਲ ਕਾਨਫਰੰਸ ਸਮੇਂ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ, ਜੱਸੀ ਖੰਗੂੜਾ ਤੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ: Starlink India Launch 2025: ਸਟਾਰਲਿੰਕ ਨੂੰ ਭਾਰਤ ’ਚ ਹੀ ਮਿਲਿਆ ਲਾਇਸੈਂਸ, 15 ਦਿਨਾਂ ’ਚ ਸ਼ੁਰੂ ਹੋਵੇਗਾ ਟ੍ਰਾਇਲ !
ਦੱਸ ਦੇਈਏ ਕਿ ਆਸ਼ੂ ਦੇ ਪੀਆਰਓ ਵੱਲੋਂ 12:04 ਵਜੇ ਵਾਟਸਐਪ ਰਾਹੀਂ ਸੂਚਿਤ ਕੀਤਾ ਗਿਆ ਸੀ ਕਿ ਆਸ਼ੂ 3 ਵਜੇ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰਨਗੇ ਪਰ ਜਿਉਂ ਹੀ 40 ਮਿੰਟ ਬਾਅਦ ਪ੍ਰਦੇਸ਼ ਪ੍ਰਧਾਨ ਰਾਜਾ ਵੜਿੰਗ ਵੱਲੋਂ 2:30 ਵਜੇ ਕਾਨਫਰੰਸ ਕੀਤੇ ਜਾਣ ਦਾ ਸੁਨੇਹਾ ਆਇਆ ਤਾਂ ਆਸ਼ੂ ਦੇ ਪੀਆਰਓ ਵੱਲੋਂ ਮੁੜ 1:13 ਮਿੰਟ ’ਤੇ ਨਵਾਂ ਸੁਨੇਹਾ ਭੇਜਦੇ ਹੋਏ ਆਸ਼ੂ ਵੱਲੋਂ 1:30 ਵਜੇ ਹੀ ਕਾਨਫਰੰਸ ਲਈ ਬੁਲਾਇਆ ਗਿਆ।
ਜਿਸ ਤੋਂ ਬਾਅਦ ਰਾਜਾ ਵੜਿੰਗ ਨੇ ਪਾਰਕ ਪਲਾਜ਼ਾ ’ਚ ਮੀਡੀਆਂ ਨੂੰ ਸੰਬੋਧਨ ਕਰਦਿਆਂ ਜਿੱਥੇ ਆਮ ਆਦਮੀ ਪਾਰਟੀ ’ਤੇ ਵਧੀਕੀਆਂ ਕਰਨ ਦੇ ਦੋਸ਼ ਲਾਉਂਦਿਆਂ ਪੁਲਿਸ ਦੇ ਆਲ੍ਹਾ ਅਧਿਕਾਰੀਆਂ ਨੂੰ ਜ਼ਾਬਤੇ ਵਿੱਚ ਰਹਿ ਕੇ ਆਪਣੀ ਡਿਊਟੀ ਕਰਨ ਦੀ ਨਸੀਹਤ ਦਿੱਤੀ। ਉਨਾਂ ਇਹ ਵੀ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਇੱਕਮੁੱਠ ਹੈ। ਉੱਧਰ ਆਸ਼ੂ ਨੇ ਕਿਹਾ ਕਿ ਉਹ ‘ਆਪ’ ਸਰਕਾਰ ਦੀਆਂ ਕਾਰਵਾਈਆਂ ’ਤੋਂ ਡਰਨ ਵਾਲੇ ਨਹੀਂ। ਕਾਂਗਰਸ ਸ਼ਾਨ ਨਾਲ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਜਿੱਤੇਗੀ ਅਤੇ 2027 ਦੀਆਂ ਚੋਣਾਂ ਦਾ ਮੁੱਢ ਬੰਨੇਗੀ।
‘ਪੱਗ ਦੇ ਸਵਾਲ ’ਤੇ ਕਾਂਗਰਸ ਇੱਕਮੁੱਠ’ | Congress Punjab Latest New
ਕਾਨਫਰੰਸ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਵਿਚਾਰਾਂ ਦੇ ਮਤਭੇਦ ਹੋ ਸਕਦੇ ਹਨ, ਪਰ ਜਿੱਥੇ ਕਾਂਗਰਸ ਦੀ ਪੱਗ ਜਾਂ ਆਨ ਤੇ ਸ਼ਾਨ ਦਾ ਸਵਾਲ ਹੈ ਉੱਥੇ ਸਮੁੱਚੀ ਕਾਂਗਰਸ ਇੱਕਮੁੱਠ ਹੈ। ਲੋੜ ਪੈਣ ’ਤੇ ਉਹ ਸਾਰੇ ਇੱਕ ਮੋਰੀ ਵਿੱਚੋਂ ਦੀ ਲੰਘ ਜਾਣਗੇ, ਪਰ ਆਪਣੇ ਕਿਸੇ ਸਾਥੀ ’ਤੇ ਆਂਚ ਨਹੀਂ ਆਉਣ ਦੇਣਗੇ। ਉਨਾਂ ਅੱਗੇ ਕਿਹਾ ਕਿ ਅਜਿਹਾ ਨਹੀਂ ਹੋ ਸਕਦਾ ਕਿ ਪਾਰਟੀ ਚੋਣ ਸਬੰਧੀ ਸਟਾਰ ਪ੍ਰਚਾਰਕਾਂ ਵਿੱਚ ਹਰ ਕਿਸੇ ਦਾ ਨਾਂਅ ਸ਼ਾਮਲ ਕਰੇ। ਉਨ੍ਹਾਂ ਅੱਗੇ ਕਿਹਾ ਕਿ ਅੱਜ ਸਰਕਾਰੀ ਅਧਿਕਾਰੀ ਵੀ ਸਰਕਾਰ ਦੇ ਕਠਪੁਤਲੀ ਬਣੇ ਹੋਏ ਹਨ। ਜਿੰਨਾਂ ਦੁਆਰਾ ਨਿਭਾਇਆ ਗਿਆ ਰੋਲ ਉਹ ਯਾਦ ਰੱਖਣਗੇ।