ਇਸਲਾਮਾਬਾਦ, ਏਜੰਸੀ।
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਅੱਜ ਅਫਗਾਨਿਸਤਾਨ ਦੀ ਯਾਤਰਾ ‘ਤੇ ਜਾਣਗੇ ਜਿੱਥੇ ਉਹ ਅਫਗਾਨੀ ਰਾਸ਼ਟਰਪਤੀ ਅਸ਼ਰਫ ਗਾਨੀ ਨਾਲ ਇੱਕ ਮੀਟਿੰਗ ‘ਚ ਸ਼ਾਮਲ ਹੋਣਗੇ। ਪਾਕਿਸਤਾਨ ਦੀ ਨਵੀ ਸਰਕਾਰ ‘ਚ ਵਿਦੇਸ਼ ਮੰਤਰੀ ਦੀ ਜਿੰਮੇਵਾਰੀ ਸੰਭਾਲਣ ਤੋਂ ਬਾਅਦ ਕੁਰੈਸ਼ੀ ਦੀ ਇਹ ਪਹਿਲੀ ਅਫਗਾਨਿਸਤਾਨ ਯਾਤਰਾ ਹੈ।
ਨਿਊਜ਼ ਏਜੰਸੀ ਡਾਨ ਨੇ ਪਾਕਿਸਤਾਨ ਦੇ ਸੂਚਨਾ ਤੇ ਪ੍ਰਸ਼ਾਸਨ ਮੰਤਰੀ ਫਵਾਦ ਚੌਧਰੀ ਵੱਲੋਂ ਆਪਣੀ ਰਿਪੋਰਟ ‘ਚ ਦੱਸਿਆ ਕਿ ਕੁਰੈਸ਼ੀ ਦੀ ਅਫਗਾਨਿਸਤਾਨ ਯਾਤਰਾ ਦਾ ਮੁੱਖ ਉਦੇਸ਼ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਮਜਬੂਤੀ ਦੇਣਾ ਅਤੇ ਸੁਰੱਖਿਆ ਨਾਲ ਜੁੜੇ ਮੁੱਦਿਆਂ ‘ਤੇ ਤਾਲਮੇਲ ਨੂੰ ਅੱਗੇ ਵਧਾਉਣਾ ਹੈ। ਅਫਗਾਨੀ ਵਿਦੇਸ਼ ਮੰਤਰੀ ਸਲਾਹੁਦੀਨ ਨੇ ਪਿੱਛੇ ਤਿੰਨ ਸਤੰਬਰ ਨੂੰ ਕੁਰੈਸ਼ੀ ਦੇ ਵਿਦੇਸ਼ ਮੰਤਰਾਲਾ ਸੰਭਾਲਣ ‘ਤੇ ਵਧਾਈ ਦਿੱਤੀ ਸੀ ਅਤੇ ਉਨ੍ਹਾਂ ਨੂੰ ਅਫਗਾਨਿਸਤਾਨ ਆਉਣ ਦਾ ਸੱਦਾ ਦਿੱਤਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।