ਅਸਟਰੇਲੀਆ 386 ਦੌੜਾਂ ’ਤੇ ਆਲਆਉਟ | Ashes Series
ਬਰਮਿੰਘਮ (ਏਜੰਸੀ)। ਏਸ਼ੇਜ (Ashes Series) ਲੜੀ ਦੇ ਪਹਿਲੇ ਟੈਸਟ ਮੈਚ ਦੇ ਚੌਥੇ ਦਿਨ ਇੰਗਲੈਂਡ ਨੇ ਦੂਜੀ ਪਾਰੀ ’ਚ 3 ਵਿਕਟਾਂ ਗੁਆ ਕੇ 96 ਦੌੜਾਂ ਬਣਾ ਲਈਆਂ ਹਨ ਅਤੇ ਉਸ ਦੀ ਲੀੜ 104 ਦੌੜਾਂ ਦੀ ਹੋ ਗਈ ਹੈ। ਤੀਜੇ ਦਿਨ ਇੰਗਲੈਂਡ ਨੇ ਅਸਟਰੇਲੀਆ ਨੂੰ 386 ਦੌੜਾਂ ’ਤੇ ਆਲਆਉਟ ਕਰ ਦਿੱਤਾ ਸੀ। ਜਿਸ ਵਿੱਚ ਅਸਟਰੇਲੀਆ ਨੂੰ ਸੰਕਟ ਨੂੰ ਕੱਢਣ ਦਾ ਕੰਮ ਉਸਮਾਨ ਖਵਾਜਾ ਨੇ ਕੀਤਾ ਸੀ, ਉਸਮਾਨ ਖਵਾਜਾ ਨੇ ਮੈਚ ’ਚ ਸੈਂਕੜੇ ਵਾਲੀ ਪਾਰੀ ਖੇਡੀ ਸੀ, ਪਰ ਉਹ ਟੀਮ ਨੂੰ ਲੀੜ ਨਹੀਂ ਦਿਵਾ ਸਕੇੇ। ਉਨ੍ਹਾਂ ਨੇ 321 ਗੇਂਦਾਂ ਦਾ ਸਾਹਮਣਾ ਕਰਕੇ 141 ਦੌੜਾਂ ਦੀ ਪਾਰੀ ਖੇਡੀ ਸੀ। ਤੀਜੇ ਦਿਨ ਇੰਗਲੈਂਡ ਨੂੰ 7 ਦੌੜਾਂ ਦੀ ਲੀੜ ਮਿਲੀ ਸੀ ਅਤੇ ਉਸ ਨੇ 7 ਦੌੜਾਂ ਦੀ ਲੀੜ ਨਾਲ ਪਾਰੀ ਦੀ ਸ਼ੁਰੂਆਤ ਕੀਤੀ ਸੀ।
ਇਹ ਵੀ ਪੜ੍ਹੋ : ਅੱਜ ਤੋਂ ਇਨ੍ਹਾਂ ਇਲਾਕਿਆਂ ’ਚ ਹੋਵੇਗੀ ਤੂਫਾਨ ਨਾਲ ਮੀਂਹ ਦੀ ਸ਼ੁਰੂਆਤ, ਹੁਣੇ ਵੇਖੋ
ਤੀਜੇ ਦਿਨ ਦੀ ਖੇਡ ਖਤਮ ਹੋਣ ’ਤੇ ਇੰਗਲੈਂਡ ਨੇ 2 ਵਿਕਟਾਂ ਗੁਆ ਕੇ 28 ਦੌੜਾਂ ਬਣਾ ਲਈਆਂ ਸਨ। ਦਿਨ ਦੀ ਖੇਡ ਖਤਮ ਹੋਣ ’ਤੇ ਜੋ ਰੂਟ (0) ਅਤੇ ਓਲੀ ਪੋਪ ਵੀ (0) ’ਤੇ ਨਾਬਾਦ ਸਨ। ਤੀਜੇ ਦਿਨ ਦੂਜੇ ਸੈਸ਼ਨ ’ਚ ਮੀਂਹ ਆ ਗਿਆ ਜਿਸ ਕਰਕੇ ਓਵਰਾਂ ਦੀ ਗਿਣਤੀ ਘੱਟ ਕਰਨੀ ਪਈ ਅਤੇ ਕੁਲ 32.4 ਓਵਰ ਹੀ ਸੁੱਟੇ ਜਾ ਸਕੇ ਸਨ। ਚੌਥੇ ਦਿਨ ਦੀ ਖੇਡ ਦੀ ਸ਼ੁਰੂਆਤ ’ਚ ਜੋ ਰੂਟ ਨੇ ਚੰਗੀ ਸ਼ੁਰੂਆਤ ਕੀਤੀ ਉਹ ਇਸ ਸਮੇਂ 43 ਦੌੜਾਂ ਬਣਾ ਕੇ ਕ੍ਰੀਜ ’ਤੇ ਨਾਬਾਦ ਹਨ ਅਤੇ ਉਨ੍ਹਾ ਨਾਲ ਹੈਰੀ ਬਰੂਕ ਕ੍ਰੀਜ ’ਤੇ (8) ਦੌੜਾਂ ਬਣਾ ਕੇ ਉਨ੍ਹਾ ਦਾ ਸਾਥ ਦੇ ਰਹੇ ਹਨ। ਇਸ ਤੋਂ ਪਹਿਲਾਂ ਓਲੀ ਪੋਪ (14) ਬਣਾ ਕੇ ਆਉਟ ਹੋ ਸਨ। ਇਸ ਸਮੇਂ ਇੰਗਲੈਂਡ ਦੀ ਕੁਲ ਲੀੜ 105 ਦੌੜਾਂ ਦੀ ਹੋ ਗਈ ਹੈ।
ਆਈਸੀਸੀ ਵੱਲੋਂ ਮੋਇਨ ਅਲੀ ‘ਤੇ ਜੁਰਮਾਨਾ
ਆਈਸੀਸੀ ਨੇ ਇੰਗਲੈਂਡ ਦੇ ਹਰਫ਼ਨਮੌਲਾ ਮੋਇਨ ਅਲੀ ਨੂੰ ਆਈਸੀਸੀ ਕੋਡ ਆਫ਼ ਕੰਡਕਟ ਦੀ ਉਲੰਘਣਾ ਕਰਨ ਲਈ ਜੁਰਮਾਨਾ ਲਗਾਇਆ ਹੈ। ਦਰਅਸਲ ਮੈਚ ਦੇ ਦੂਜੇ ਦਿਨ ਫੀਲਡਿੰਗ ਕਰਦੇ ਸਮੇਂ ਮੋਇਨ ਅਲੀ ਨੇ ਗੇਂਦਬਾਜ਼ੀ ‘ਤੇ ਆਉਣ ਤੋਂ ਪਹਿਲਾਂ ਹੱਥ ਸੁਕਾਉਣ ਲਈ ਹੈਂਡ ਸਪਰੇਅ ਲਗਾਇਆ ਸੀ। ਅੰਪਾਇਰ ਦੀ ਇਜਾਜ਼ਤ ਵੀ ਨਹੀਂ ਲਈ। ਇਸ ਕਾਰਨ ICC ਨੇ ਅਲੀ ‘ਤੇ ਮੈਚ ਫੀਸ ਦਾ 25% ਜੁਰਮਾਨਾ ਲਗਾਇਆ ਹੈ।