ਆਸ਼ਾ ਵਰਕਰ ਦੀ ਮਨੁੱਖੀ ਸੇਵਾ ਬੇਮਿਸ਼ਾਲ : ਵੈਂਕੱਇਆ

ਆਸ਼ਾ ਵਰਕਰ ਦੀ ਮਨੁੱਖੀ ਸੇਵਾ ਬੇਮਿਸ਼ਾਲ : ਵੈਂਕੱਇਆ

ਨਵੀਂ ਦਿੱਲੀ। ਉਪ ਰਾਸ਼ਟਰਪਤੀ ਐਮ. ਵੈਂਕੱਇਆ ਨਾਇਡੂ ਨੇ ਕਰਨਾਟਕ ਦੀ ਆਸ਼ਾ ਵਰਕਰ ਤੇ ਆਟੋ ਰਿਕਸ਼ਾ ਡਰਾਈਵਰ ਰਾਜਵੀ ਦੀ ਖੂਬ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਨੁੱਖਤਾ ਪ੍ਰਤੀ ਹਮਦਰਦੀ ਬੇਮਿਸਾਲ ਹੈ।

ਨਾਇਡੂ ਨੇ ਸ਼ਨਿੱਚਰਵਾਰ ਨੂੰ ਇੱਕ ਟਵੀਟ ‘ਚ ਕਿਹਾ ਕਿ ਕਰਨਾਟਕ ਦੀ ਸ੍ਰੀਮਤੀ ਰਾਜਵੀ ਦੀ ਸੇਵਾ ਭਾਵਨਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਕਰਨਾਟਕ ਦੇ ਉਡਪੀ ਜ਼ਿਲ੍ਹੇ ਦੀ ਆਸ਼ਾ ਸਿਹਤ ਕਰਮੀ ਸ੍ਰੀਮਤੀ ਰਾਜਵੀ ਦੀ ਮਨੁੱਖਤਾ ਪ੍ਰਤੀ ਹਮਦਰਦੀ ਸ਼ਲਾਘਾਯੋਗ ਹੈ। ਉਨ੍ਹਾਂ ਨੇ ਰਾਤ ਦੇ ਤਿੰਨ ਵਜੇ ਇੱਕ ਗਰਭਵਤੀ ਔਰਤ ਨੂੰ ਆਪਣੇ ਆਟੋ ਰਿਕਸ਼ਾ ‘ਚ ਬਿਠਾ ਕੇ ਹਸਪਤਾਲ ਪਹੁੰਚਾਇਆ। ਉਨ੍ਹਾਂ ਕਿਹਾ ਸ੍ਰੀਮਤੀ ਰਾਜਵੀ ਆਪਣੇ ਬਾਕੀ ਸਮੇਂ ‘ਚ ਆਟੋ ਰਿਕਸ਼ਾ ਚਲਾਉਂਦੀ ਹੈ ਤੇ ਗਰਭਵਤੀ ਔਰਤਾਂ ਨੂੰ ਮੁਫ਼ਤ ਸਫ਼ਰ ਕਰਵਾਉਂਦੀ ਹੈ। ਪਰਮਾਤਮਾ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਆਸ਼ੀਰਵਾਦ ਦੇਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here