ਪਾਇਲਟ ਦੇ ਦਿੱਲੀ ਆਉਂਦੇ ਹੀ ਗਹਿਲੋਤ ਨੇ ਵੀ ਸੋਨੀਆ ਗਾਂਧੀ ਨੂੰ ਲਾਇਆ ਫੋਨ

Rajasthan Crisis

Rajasthan Crisis : ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਰਾਜਸਥਾਨ ’ਚ ਹੰਗਾਮਾ ਜਾਰੀ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਰਾਜਸਥਾਨ ਕਾਂਗਰਸ ‘ਚ ਦੋ ਦਿਨਾਂ ਤੋਂ ਹੰਗਾਮਾ ਜਾਰੀ ਹੈ। ਇਹ ਮਾਮਲਾ ਹੁਣ ਦਿੱਲੀ ਪਹੁੰਚ ਗਿਆ ਹੈ। ਕਾਂਗਰਸ ਅਨੁਸ਼ਾਸਨੀ ਕਮੇਟੀ ਦੇ ਪ੍ਰਧਾਨ ਏ ਕੇ ਐਂਟਨੀ ਨੂੰ ਦਿੱਲੀ ਬੁਲਾਇਆ ਗਿਆ ਹੈ। ਐਂਟਨੀ ਅੱਜ ਰਾਤ 10 ਵਜੇ ਤੱਕ ਦਿੱਲੀ ਪਹੁੰਚ ਰਹੇ ਹਨ। ਐਂਟਨੀ ਅੱਜ ਦੇਰ ਰਾਤ ਜਾਂ ਭਲਕੇ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨਗੇ। (Rajasthan Crisis)

ਸਚਿਨ ਪਾਇਲਟ ਵੀ ਦਿੱਲੀ ਪਹੁੰਚ ਚੁੱਕੇ ਹਨ ਅਤੇ ਦੂਜੇ ਪਾਸੇ ਖਬਰ ਹੈ ਕਿ ਅਸ਼ੋਕ ਗਹਿਲੋਤ ਨੇ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਫੋਨ ‘ਤੇ ਗੱਲ ਕਰਦੇ ਹੋਏ ਆਪਣਾ ਸਪੱਸ਼ਟੀਕਰਨ ਪੇਸ਼ ਕੀਤਾ ਹੈ। ਸੂਤਰਾਂ ਮੁਤਾਬਕ ਗਹਿਲੋਤ ਨੇ ਸੋਨੀਆ ਗਾਂਧੀ ਨੂੰ ਕਿਹਾ ਕਿ ਉਨ੍ਹਾਂ ਹਾਈਕਮਾਂਡ ਨੂੰ ਚੁਣੌਤੀ ਨਹੀਂ ਦਿੱਤੀ ਹੈ। ਹਾਲਾਂਕਿ, ਇਹ ਵੀ ਦੱਸਿਆ ਗਿਆ ਹੈ ਕਿ ਗਹਿਲੋਤ ਦੀਆਂ ਦਲੀਲਾਂ ਅਜੇ ਪੂਰੀਆਂ ਨਹੀਂ ਹੋਈਆਂ ਹਨ ਅਤੇ ਰੁਕਾਵਟ ਜਾਰੀ ਹੈ।

ਐਤਵਾਰ ਦੇ ਘਟਨਾਕ੍ਰਮ ਤੋਂ ਬਾਅਦ ਦੋਵਾਂ ਨੇਤਾਵਾਂ ਵਿਚਾਲੇ ਪਹਿਲੀ ਵਾਰ ਗੱਲਬਾਤ ਹੋਈ। ਗਹਿਲੋਤ ਨੇ ਸੋਨੀਆ ਗਾਂਧੀ ਨਾਲ ਅਜਿਹੇ ਸਮੇਂ ਸੰਪਰਕ ਕੀਤਾ ਹੈ ਜਦੋਂ ਰਾਜਸਥਾਨ ‘ਚ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਕਹੇ ਜਾਣ ਵਾਲੇ ਸਚਿਨ ਪਾਇਲਟ ਦਿੱਲੀ ਪਹੁੰਚ ਚੁੱਕੇ ਹਨ। ਉਨ੍ਹਾਂ ਦੀ ਸੋਨੀਆ ਗਾਂਧੀ ਨਾਲ ਮੁਲਾਕਾਤ ਹੋਣ ਦੀ ਚਰਚਾ ਹੈ। ਦੂਜੇ ਪਾਸੇ ਜੈਪੁਰ ਤੋਂ ਨਿਰਾਸ਼ ਹੋ ਕੇ ਪਰਤੇ ਅਬਜ਼ਰਵਰ ਮਲਿਕਾਰਜੁਨ ਖੜਗੇ ਅਤੇ ਅਜੈ ਮਾਕਨ ਵੀ ਆਪਣੀ ਰਿਪੋਰਟ ਸੋਨੀਆ ਗਾਂਧੀ ਨੂੰ ਸੌਂਪਣ ਜਾ ਰਹੇ ਹਨ। ਮਾਕਨ ਪਹਿਲਾਂ ਹੀ ਗਹਿਲੋਤ ਧੜੇ ਦੇ ਰਵੱਈਏ ਨੂੰ ਅਨੁਸ਼ਾਸਨਹੀਣ ਕਰਾਰ ਦੇ ਚੁੱਕੇ ਹਨ।

ਸਚਿਨ ਪਾਇਲਟ ਦਿੱਲੀ ਪਹੁੰਚੇ

ਐਤਵਾਰ ਦੇ ਘਟਨਾਕ੍ਰਮ ਤੋਂ ਬਾਅਦ ਦੋਹਾਂ ਨੇਤਾਵਾਂ ਵਿਚਾਲੇ ਪਹਿਲੀ ਵਾਰ ਗੱਲਬਾਤ ਹੋਈ। ਗਹਿਲੋਤ ਨੇ ਸੋਨੀਆ ਗਾਂਧੀ ਨਾਲ ਅਜਿਹੇ ਸਮੇਂ ਸੰਪਰਕ ਕੀਤਾ ਹੈ ਜਦੋਂ ਰਾਜਸਥਾਨ ‘ਚ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਕਹੇ ਜਾਣ ਵਾਲੇ ਸਚਿਨ ਪਾਇਲਟ ਦਿੱਲੀ ਪਹੁੰਚ ਚੁੱਕੇ ਹਨ। ਉਨ੍ਹਾਂ ਦੀ ਸੋਨੀਆ ਗਾਂਧੀ ਨਾਲ ਮੁਲਾਕਾਤ ਹੋਣ ਦੀ ਚਰਚਾ ਹੈ। ਦੂਜੇ ਪਾਸੇ ਜੈਪੁਰ ਤੋਂ ਨਿਰਾਸ਼ ਹੋ ਕੇ ਪਰਤੇ ਅਬਜ਼ਰਵਰ ਮਲਿਕਾਰਜੁਨ ਖੜਗੇ ਅਤੇ ਅਜੈ ਮਾਕਨ ਵੀ ਆਪਣੀ ਰਿਪੋਰਟ ਸੋਨੀਆ ਗਾਂਧੀ ਨੂੰ ਸੌਂਪਣ ਜਾ ਰਹੇ ਹਨ। ਮਾਕਨ ਪਹਿਲਾਂ ਹੀ ਗਹਿਲੋਤ ਧੜੇ ਦੇ ਰਵੱਈਏ ਨੂੰ ਅਨੁਸ਼ਾਸਨਹੀਣ ਕਰਾਰ ਦੇ ਚੁੱਕੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here