ਅਰਵਿੰਦ ਕੇਜਰੀਵਾਲ ਦੀ ਪਤਨੀ ਨੇ ਲੋਕਾਂ ਨੂੰ ਕੀਤੀ ਅਪੀਲ…

Arvind Kejriwal

ਨਵੀਂ ਦਿੱਲੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾ ਨੇ ਇੱਕ ਮੁਹਿੰਮ ਸ਼ੁਰੂ ਕੀਤੀ। ਜਿਸ ਦਾ ਨਾਂਅ ਕੇਜਰੀਵਾਲ ਨੂੰ ਆਸ਼ੀਰਵਾਦ ਹੈ। ਸੁਨੀਤਾ ਨੇ ਕੇਜਰੀਵਾਲ ਦੀ ਤੁਲਨਾ ਆਜ਼ਾਦੀ ਘੁਲਾਟੀਟਾਂ ਨਾਲ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਭਗਤੀ ਕੇਜਰੀਵਾਲ ਦੇ ਰੋਮ ਰੋਮ ਵਿੱਚ ਹੈ। ਸੁਨੀਤਾ ਨੇ ਵੀਡੀਓ ਸੰਦੇਸ਼ ’ਚ ਕਿਹਾ ਕਿ ਕੇਜਰੀਵਾਲ ਜੀ ਨੇ ਕੱਲ੍ਹ ਜੋ ਕੁਝ ਵੀ ਕੋਰਟ ਦੇ ਸਾਹਮਣੇ ਬੋਲਿਆ ਹੈ ਉਸ ਲਈ ਬਹੁਤ ਹਿੰਮਤ ਚਾਹੀਦੀ ਹੈ। (Arvind Kejriwal)

ਉਹ ਸੱਚੇ ਦੇਸ਼ ਭਗਤ ਹਨ। ਇਸੇ ਤਰ੍ਹਾਂ ਸਾਡੇ ਸਾਡੇ ਆਜ਼ਾਦੀ ਘੁਲਾਟੀ ਅੰਗਰੇਜ਼ਾਂ ਨਾਲ ਲੜਦੇ ਸਨ। ਮੈਂ 30 ਸਾਲ ਤੋਂ ਉਨ੍ਹਾਂ ਦੇ ਨਾਲ ਹਾਂ। ਕੇਜਰੀਵਾਲ ਨੇ ਸਭ ਤੋਂ ਭ੍ਰਿਸ਼ਟ ਤੇ ਤਾਨਾਸ਼ਾਹ ਤਾਕਤਾਂ ਨੂੰ ਲਲਕਾਰਿਆ ਹੈ। ਕੀ ਤੁਸੀਂ ਇਸ ਲੜਾਈ ’ਚ ਆਪਣੇ ਭਰਾ, ਆਪਣੇ ਪੁੱਤਰ ਦਾ ਸਾਥ ਨਹੀਂ ਦੇਵੋਗੇ? ਮੈਨੂੰ ਯਕੀਨ ਹੈ ਕਿ ਅਸੀਂ ਇਹ ਲੜਾਈ ਮਿਲ ਕੇ ਲੜਾਂਗੇ। ਅਸੀਂ ਅੱਜ ਤੋਂ ਇੱਕ ਮੁਹਿੰਮ ਸ਼ੁਰੂ ਕਰ ਰਹੇ ਹਾਂ, ‘ਕੇਜਰੀਵਾਲ ਨੂੰ ਆਸ਼ੀਰਵਾਦ।’ (Arvind Kejriwal)

ਸੁਨੀਤਾ ਨੇ ਕਿਹਾ ਕਿ ਅੱਜ ਤੋਂ ਇੱਕ ਮੁਹਿੰਮ ਸ਼ੁਰੂ ਕਰ ਰਹੇ ਹਾਂ। ਇਸ ਦਾ ਨਾਂਅ ਕੇਜਰੀਵਾਲ ਨੂੰ ਆਸ਼ੀਰਵਾਦ ਦਿੱਤਾ ਹੈ। ਤੁਸੀਂ ਸਾਰੇ ਇਸ 8297324624 ਵਟਸਐਪ ’ਤੇ ਦੁਆਵਾਂ, ਪ੍ਰਾਰਥਨਾਵਾਂ ਤੇ ਸੰਦੇਸ਼ ਲਿਖ ਕੇ ਜਾਂ ਆਡੀਓ ਵੀਡੀਓ ਰਾਹੀਂ ਆਸ਼ੀਰਵਾਦ ਦੇ ਸਕਦੇ ਹੋ। ਕਈ ਮਾਂਵਾਂ ਭੈਣਾਂ ਨੇ ਕੇਜਰੀਵਾਲ ਲਈ ਮੰਨਤਾਂ ਮੰਗੀਆਂ ਹਨ। ਕਈ ਲੋਕਾਂ ਨੇ ਵਰਤ ਰੱਖਿਆ ਹੈ।

ਉਨ੍ਹਾਂ ਕਿਹਾ ਕਿ ਤੁਸੀਂ ਸਾਰੇ ਕੇਜਰੀਵਾਲ ਨੂੰ ਪਿਆਰ ਕਰਦੇ ਹੋ। ਹਰ ਪਰਿਵਾਰ ਦੇ ਮੈਂਬਰ ਸਾਨੂੰ ਮੈਸੇਜ਼ ਭੇਜਣ। ਤੁਹਾਡਾ ਇੱਕ ਇੱਕ ਮੈਸੇਜ਼ ਮੈਂ ਖੁਦ ਜੇਲ੍ਹ ਜਾ ਕੇ ਅਰਵਿੰਦ ਕੇਜਰੀਵਾਲ ਤੱਕ ਪਹੁੰਚਾਵਾਂਗੀ। ਸੁਨੀਤਾ ਕੇਜਰੀਵਾਲ ਦਾ ਕਹਿਣਾ ਸੀ ਕਿ ਤੁਹਾਨੂੰ ਆਮ ਆਦਮੀ ਪਾਰਟੀ ਦਾ ਹੋਣਾ ਜ਼ਰੂਰੀ ਨਹੀਂ ਹੈ। ਤੁਸੀਂ ਕਿਸੇ ਵਾਰਟੀ ਦੇ ਹੋ ਸਕਦੇ ਹੋ। ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਤੁਸੀਂ ਕੁਝ ਨਾ ਕੁਝ ਜ਼ਰੂਰ ਲਿਖ ਕੇ ਭੇਜੋ।

LEAVE A REPLY

Please enter your comment!
Please enter your name here