ਅਰਵਿੰਦ ਕੇਜਰੀਵਾਲ ਦੇ ਚਚੇਰੇ ਭਰਾ ਦੇ ਘਰ ਹੋਈ ਚੋਰੀ

Arvind Kejriwal
ਅਰਵਿੰਦ ਕੇਜਰੀਵਾਲ ਦੇ ਚਚੇਰੇ ਭਰਾ ਦੇ ਘਰ ਹੋਈ ਚੋਰੀ

ਪੁਲਿਸ ਨੇ ਚੋਰ ਨੂੰ ਕੀਤਾ ਕਾਬੂ

(ਮੇਵਾ ਸਿੰਘ) ਅਬੋਹਰ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਦੇ ਚਚੇਰੇ ਭਰਾ ਮਹਿੰਦਰ ਬਿੰਦਲ ਦੇ ਘਰ ਚੋਰੀ ਹੋ ਗਈ ਹੈ। ਚੋਰ ਨੂੰ ਮੌਕੇ ’ਤੇ ਫੜ੍ਹ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਕੇਜਰੀਵਾਲ ਦੇ ਚਚੇਰੇ ਭਰਾ ਮਹਿੰਦਰ ਬਿੰਦਲ ਅਬੋਹਰ, ਗਲੀ ਨੰੰ. 1 ਦੇ ਨਾਲ ਘਰ ਹੈ। ਅੱਜ ਦਿਨ-ਦਿਹਾੜੇ ਇੱਕ ਚੋਰ ਆ ਗਿਆ। ਇਹ ਚੋਰ ਘਰ ਦੀ ਕੰਧ ਟੱਪਕੇ ਤੇ ਸ਼ੀਸ਼ਾ ਤੋੜਕੇ ਮਕਾਨ ਅੰਦਰ ਦਾਖਲ ਹੋਇਆ, ਜਿਸ ਨੇ ਮਕਾਨ ’ਚੋਂ ਟੂਟੀਆਂ ਵਗੈਰਾ ਚੋਰੀ ਕੀਤੀਆਂ ਤੇ ਭੱਜਣ ਸਮੇਂ ਸ਼ੀਸ਼ਾ ਲੱਗਣ ਕਾਰਨ ਲਹੂ-ਲੁਹਾਨ ਹੋ ਗਿਆ।

ਜਾਣਕਾਰੀ ਅਨੁਸਾਰ ਮਕਾਨ ਮਾਲਕ ਮਹਿੰਦਰ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 7ਕੁ ਵਜੇ ਇੱਕ ਚੋਰ ਉਨ੍ਹਾਂ ਦੇ ਮਕਾਨ ਦੀ ਕੰਧ ਟੱਪਕੇ ਘਰ ਆ ਧਮਕਿਆ, ਜਦੋਂ ਉਹ ਘਰ ਦੀਆਂ ਟੂਟੀਆਂ ਖੋਲ੍ਹਕੇ ਭੱਜਣ ਲੱਗਿਆ ਤਾਂ ਮੁੱਖ ਗੇਟ ਦੇ ਸਾਹਮਣੇ ਘਰ ਵਾਲਿਆਂ ਨੇ ਉਸ ਨੂੰ ਕਾਬੂ ਕਰ ਲਿਆ। ਇਸ ਦੌਰਾਨ ਭੱਜਣ ਦੀ ਕੋਸ਼ਿਸ ਵਿੱਚ ਉਹ ਜਖ਼ਮੀ ਵੀ ਹੋ ਗਿਆ।

ਇਹ ਵੀ ਪੜ੍ਹੋ: Toll Plaza: ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਟੋਲ ਪਲਾਜ਼ਾ ਢਾਹਿਆ

ਇਸ ਦੀ ਸੂਚਨਾ ਉਸ ਨੇ ਸਿਟੀ-1 ਪੁਲਿਸ ਨੂੰ ਕੀਤੀ, ਪਰ ਪੁਲਿਸ ਕਰੀਬ ਡੇਢ ਘੰਟੇ ਬਾਅਦ ਪਹੁੰਚੀ। ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਦੇ ਬੇਟੇ ਨੇ ਜਿਲੇ੍ਹ ਦੇ ਡੀਸੀ ਅਤੇ ਐਸਐਸਪੀ ਨੂੰ ਫੋਨ ਲਾ ਕੇ ਘਰ ਵਿੱਚ ਚੋਰ ਆ ਜਾਣ ਬਾਰੇ ਸੂਚਨਾ ਦਿੱਤੀ ਤਾਂ ਉਨ੍ਹਾਂ ਦੇ ਆਦੇਸ ਤੋਂ ਬਾਅਦ ਹੀ ਪੁਲਿਸ ਕਰਮਚਾਰੀ ਮੌਕੇ ’ਤੇ ਆਏ, ਸਾਰੀ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਭੱਜਣ ਦੀ ਕੋਸ਼ਿਸ ਵਿੱਚ ਜਖ਼ਮੀ ਹੋਏ ਚੋਰ ਨੂੰ ਪੁਲਿਸ ਨੇ ਸਿਵਲ ਹਸਪਤਾਲ ਵਿਚ ਦਾਖਲ ਕਰਾਇਆ। ਪਰੰਤੂ ਮਹਿੰਦਰ ਬਿੰਦਲ ਪੁਲਿਸ ਦੀ ਕਾਰਜਗਾਰੀ ਤੋਂ ਅਸ਼ਤੁੰਸਟ ਨਜ਼ਰ ਆਏ।

LEAVE A REPLY

Please enter your comment!
Please enter your name here