Arvind Kejriwal News: ਨਵੀਂ ਦਿੱਲੀ (ਏਜੰਸੀ)। ਦਿੱਲੀ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ 6, ਫਲੈਗਸਟਾਫ ਰੋਡ ਸਥਿੱਤ ਮੁੱਖ ਮੰਤਰੀ ਦਫ਼ਤਰ ਨੂੰ ਖਾਲੀ ਕਰ ਦਿੱਤਾ ਅਤੇ ਲੁਟੀਅਨ ਜ਼ੋਨ ਸਥਿਤ ਪਾਰਟੀ ਦੇ ਸਹਿਯੋਗੀ ਅਸ਼ੋਕ ਮਿੱਤਲ ਦੀ ਸਰਕਾਰੀ ਰਿਹਾਇਸ਼ ’ਤੇ ਸ਼ਿਫਟ ਕਰ ਦਿੱਤਾ। ਇਹ ਜਾਣਕਾਰੀ ਇੱਕ ਮੀਡੀਆ ਰਿਪੋਰਟ ਵਿੱਚ ਸਾਹਮਣੇ ਆਈ ਹੈ।
ਰਿਪੋਰਟ ਮੁਤਾਬਕ ਜਾਰੀ ਕੀਤੀ ਗਈ ਵੀਡੀਓ ’ਚ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਆਪਣੀ ਪਤਨੀ ਅਤੇ ਬੇਟੇ ਨਾਲ ਕਾਰ ’ਚ ਘਰੋਂ ਨਿਕਲਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਉਸ ਦੇ ਮਾਤਾ-ਪਿਤਾ ਅਤੇ ਬੇਟੀ ਨੂੰ ਇੱਕ ਹੋਰ ਕਾਰ ਵਿਚ ਦੇਖਿਆ ਗਿਆ। ’ਆਪ’ ਮੈਂਬਰ ਅਸ਼ੋਕ ਮਿੱਤਲ ਦੀ ਸਰਕਾਰੀ ਰਿਹਾਇਸ਼ ਮੰਡੀ ਹਾਊਸ ਨੇੜੇ 5 ਫਿਰੋਜ਼ਸ਼ਾਹ ਰੋਡ ’ਤੇ ਹੈ, ਜੋ ਹੁਣ ਅਰਵਿੰਦ ਕੇਜਰੀਵਾਲ ਦਾ ਮੌਜੂਦਾ ਪਤਾ ਹੋਵੇਗਾ। ਵਰਨਣਯੋਗ ਹੈ ਕਿ ਮਿੱਤਲ ਪੰਜਾਬ ਤੋਂ ਰਾਜ ਸਭਾ ਮੈਂਬਰ ਹਨ ਅਤੇ ਉਨ੍ਹਾਂ ਨੂੰ ਕੇਂਦਰੀ ਦਿੱਲੀ ਵਿੱਚ ਇੱਕ ਬੰਗਲਾ ਅਲਾਟ ਕੀਤਾ ਗਿਆ ਹੈ। Arvind Kejriwal News
Read Also : Government Schemes: ਕਿਸਾਨਾਂ ਦੇ ਖਜ਼ਾਨੇ ਭਰਨ ਲਈ ਸਰਕਾਰ ਨੇ ਲਿਆ ਵੱਡਾ ਫ਼ੈਸਲਾ, ਹੋਵੇਗੀ ਬੱਲੇ! ਬੱਲੇ!