ਸਾਡੇ ਨਾਲ ਸ਼ਾਮਲ

Follow us

18.1 C
Chandigarh
Thursday, February 26, 2026
More
    Home Breaking News Arvind Kejriw...

    Arvind Kejriwal Health: ਅਰਵਿੰਦ ਕੇਜਰੀਵਾਲ ਜਾ ਸਕਦੇ ਨੇ ਕੋਮਾ ’ਚ, ਬ੍ਰੇਨ ਸਟਰੋਕ ਦਾ ਵੀ ਖਤਰਾ, ਹੈਲਥ ਰਿਪੋਰਟ ’ਤੇ ਆਇਆ ਵੱਡਾ ਬਿਆਨ

    Arvind Kejriwal Health

    ਨਵੀਂ ਦਿੱਲੀ (ਸੰਚ ਕਹੂੰ ਨਿਊਜ਼)। Arvind Kejriwal Health : ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਹੈ ਕਿ ਭਾਰਤੀ ਜਨਤਾ ਪਾਰਟੀ ਜੇਲ੍ਹ ’ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਿਹਤ ਨੂੰ ਪੂਰੀ ਤਰ੍ਹਾਂ ਨੁਕਸਾਨ ਪਹੁੰਚਾਉਣਾ ਚਾਹੁੰਦੀ ਹੈ ਇਸ ਲਈ ਹੱਥਕੰਡ ਅਪਣਾਏ ਜਾ ਰਹੇ ਹਨ। ਆਪ ਦੀ ਸੀਨੀਅਰ ਨੇਤਾ ਤੇ ਦਿੱਲੀ ਦੀ ਕੈਬਨਿਟ ਮੰਤਰੀ ਆਤਿਸ਼ੀ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰੀ ਜਾਂਚ ਬਿਊਰੋ ਦੀ ਗ੍ਰਿਫ਼ਤਾਰੀ ਦੇ ਜ਼ਰੀਏ ਭਾਜਪਾ ਜੇਲ੍ਹ ’ਚ ਅਰਵਿੰਦ ਕੇਜਰੀਵਾਲ ਦੀ ਸਿਹਤ ਨੂੰ ਪੂਰੀ ਤਰ੍ਹਾਂ ਨੁਕਸਾਨ ਪਹੁੰਚਾਉਣ ਦਾ ਹਥਕੰਡਾ ਅਪਣਾ ਰਹੀ ਹੈ। ਭਾਜਪਾ ਨੂੰ ਪਤਾ ਹੈ ਕਿ ਹੇਠਲੀ ਅਦਾਲਤ ਤੋਂ ਬਾਅਦ ਸੁਪਰੀਮ ਕੋਰਟ ਤੋਂ ਵੀ ਕੇਜਰੀਵਾਲ ਨੂੰ ਜਮਾਨਤ ਮਿਲ ਜਾਵੇਗੀ ਇਸ ਲਈ ਉਨ੍ਹਾਂ ਨੂੰ ਸੀਬੀਆਈ ਦੇ ਫਰਜ਼ੀ ਮਾਮਲੇ ’ਚ ਗ੍ਰਿਫ਼ਤਾਰ ਕਰਵਾ ਦਿੱਤਾ ਗਿਆ।

    ਆਤਿਸ਼ੀ ਨੇ ਕਿਹਾ ਕਿ ਜੇਲ੍ਹ ’ਚ ਸਹੀ ਸਹੀ ਦੇਖਰੇਖ ਨਾ ਮਿਲਣ ਕਾਰਨ ਕਈ ਵਾਰ ਰਾਤ ਨੂੰ ਸੁੱਤਿਆਂ ਪਿਆਂ ਅਰਵਿੰਦ ਕੇਜਰੀਵਾਲ ਦਾ ਸ਼ੂਗਰ ਲੈਵਲ ਖਤਰਨਾਕ ਪੱਧਰ ਤੱਕ 50 ਤੋਂ ਹੇਠਾਂ ਪਹੁੰਚ ਗਿਆ। ਡਾਕਟਰਾਂ ਅਨੁਸਾਰ ਸ਼ੂਗਰ ਲੈਵਲ ਦਾ ਇਸ ਤਰ੍ਹਾਂ ਹੇਠਾਂ ਆਉਣਾ ਬ੍ਰੇਨ ਸਟਰੋਕ ਤੇ ਕੋਮਾ ’ਚ ਜਾਣ ਦਾ ਖਤਰਾ ਪੈਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਤਾਨਾਸ਼ਾਹ ਆਪਣੇ ਵਿਰੋਧੀਆਂ ਨੂੰ ਜੇਲ੍ਹ ’ਚ ਰੱਖ ਕੇ ਉਨ੍ਹਾਂ ਦੀ ਸਿਹਤ ਨੂੰ ਖਰਾਬ ਕਰ ਕੇ ਜਾਨ ਲੈਣ ਦਾ ਯਤਨ ਕਰ ਸਕਦੇ ਹਨ।

    Also Read : Beetroot Juice: ਸਿਹਤ ਲਈ ਰਾਮਬਾਣ ਹੈ ਚੁਕੰਦਰ ਦਾ ਜੂਸ

    ਤਿਹਾੜ ’ਚ ਅਰਵਿੰਦ ਕੇਜਰੀਵਾਲ ਦੇ ਨਾਲ ਵੀ ਇਹੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ’ਚ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਖਤਰਾ ਹੈ। ਉਨ੍ਹਾਂ ਨੂੰ ਕੁਝ ਵੀ ਹੁੰਦਾ ਹੈ ਤਾਂ ਇਸ ਲਈ ਭਾਜਪਾ ਜ਼ਿੰਮੇਵਾਰ ਹੋਵੇਗੀ। ਆਪ ਨੇਤਾ ਨੇ Çਕਿਹਾ ਕਿ ਭਾਜਪਾ ਦੀ ਸਾਜਿਸ਼ ਸਿਰਫ਼ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ’ਚ ਬੰਦ ਕਰਨ ਤੱਕ ਦੀ ਨਹੀਂ ਹੈ। ਭਾਜਪਾ ਦੀ ਸਾਜਿਸ਼ ਅਰਵਿੰਦ ਕੇਜਰਵਾਲ ਨੂੰ ਮਾਨ ਦੀ ਹੈ। (Arvind Kejriwal Health)

    LEAVE A REPLY

    Please enter your comment!
    Please enter your name here