CM ਅਰਵਿੰਦ ਕੇਜਰੀਵਾਲ ਦੀ ਜਮਾਨਤ ’ਤੇ ਆਇਆ ਅਦਾਲਤ ਦਾ ਵੱਡਾ ਫੈਸਲਾ

Arvind Kejriwal Case

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦਿੱਲੀ ਸ਼ਰਾਬ ਨੀਤੀ ਮਾਮਲੇ ’ਚ ਸੀਐਮ ਅਰਵਿੰਦ ਕੇਜਰੀਵਾਲ ਤੇ ਬੀਆਰਐਸ ਨੇਤਾ ਕੇ. ਕਵਿਤਾ ਦੀ ਨਿਆਂਇਕ ਹਿਰਾਸਤ 7 ਮਈ ਤੱਕ ਵਧਾ ਦਿੱਤੀ ਗਈ ਹੈ। (Arvind Kejriwal Case)

ਆਖਿਰਕਾਰ ਜ਼ੇਲ੍ਹ ਪ੍ਰਸ਼ਾਸਨ ਨੇ ਕੇਜਰੀਵਾਲ ਨੂੰ ਦਿੱਤੀ ਇਨਸੁਲਿਟ : ਆਪ | Arvind Kejriwal Case

ਆਮ ਆਦਮੀ ਪਾਰਟੀ (ਆਪ) ਨੇ ਕਿਹਾ ਹੈ ਕਿ ਜ਼ੇਲ੍ਹ ਪ੍ਰਸ਼ਾਸਨ ਨੇ ਆਖਰਕਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸ਼ੂਗਰ ਵਧਣ ਲਈ ਉਨ੍ਹਾਂ ਨੂੰ ਇਨਸੁਲਿਨ ਦੇ ਦਿੱਤੀ ਹੈ। ‘ਆਪ’ ਨੇਤਾ ਤੇ ਦਿੱਲੀ ਦੇ ਕੈਬਨਿਟ ਮੰਤਰੀ ਸੌਰਭ ਭਾਰਦਵਾਜ ਨੇ ਤਿਹਾੜ ਜ਼ੇਲ੍ਹ ’ਚ ਕੇਜਰੀਵਾਲ ਨੂੰ ਇਨਸੁਲਿਨ ਦੇਣ ਤੋਂ ਬਾਅਦ ਟਵਿਟਰ ’ਤੇ ਕਿਹਾ, ‘ਹਨੂਮਾਨ ਜਨਮ ਉਤਸਵ ’ਤੇ ਖੁਸ਼ਖਬਰੀ। ਖਬਰ ਆ ਰਹੀ ਹੈ ਕਿ ਆਖਿਰਕਾਰ ਜ਼ੇਲ੍ਹ ਪ੍ਰਸ਼ਾਸਨ ਨੇ ਮੁੱਖ ਮੰਤਰੀ ਨੂੰ ਸ਼ੂਗਰ ਵਧਾਉਣ ਲਈ ਇਨਸੁਲਿਨ ਦੇ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੀ ਰਾਜਧਾਨੀ ਦੇ ਮੁੱਖ ਮੰਤਰੀ ਨੂੰ ਇਨਸੁਲਿਨ ਲਈ ਵੀ ਅਦਾਲਤ ’ਚ ਜਾਣਾ ਪੈ ਰਿਹਾ ਹੈ। (Arvind Kejriwal Case)

ਮੋਹਾਲੀ ’ਚ ਹਰਿਆਣਾ ਪੁਲਿਸ ਦੇ ਮੁਲਾਜ਼ਮ ਦੀ ਮਿਲੀ ਲਾਸ਼

ਭਾਜਪਾ ਤੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਕੈਦੀ ਬਰਾਬਰ ਹਨ। ਕੀ ਤਿਹਾੜ ਦੇ ਸਾਰੇ ਕੈਦੀ ਇਨਸੁਲਿਨ ਲਈ ਅਦਾਲਤ ਜਾਂਦੇ ਹਨ? ਕੀ ਸਾਰੇ ਕੈਦੀਆਂ ਨੂੰ ਦਵਾਈ ਲਈ ਅਦਾਲਤ ’ਚ ਜਾਣਾ ਪੈਂਦਾ ਹੈ? ਕੀ ਸਾਰੇ ਕੈਦੀਆਂ ਨੂੰ ਇਨਸੁਲਿਨ ਲਈ ਟੈਲੀਵਿਜਨ ਤੇ ਅਖਬਾਰਾਂ ’ਚ ਬਹਿਸ ਕਰਨ ਲਈ ਇੱਕ ਹਫਤਾ ਬਿਤਾਉਣਾ ਪੈਂਦਾ ਹੈ? ‘ਆਪ’ ਆਗੂ ਆਤਿਸ਼ੀ ਨੇ ਕਿਹਾ, ਜੈ ਹਲਬਜਰੰਗ ਬਲੀ। ਹਨੂੰਮਾਨ ਜੈਅੰਤੀ ’ਤੇ ਮਿਲੀ ਖੁਸ਼ਖਬਰੀ – ਤਿਹਾੜ ਪ੍ਰਸ਼ਾਸਨ ਨੇ ਆਖਰਕਾਰ ਅਰਵਿੰਦ ਕੇਜਰੀਵਾਲ ਨੂੰ ਦਿੱਤੀ ਇਨਸੁਲਿਨ ਇਹ ਹਨੂੰਮਾਨ ਜੀ ਦੇ ਆਸ਼ੀਰਵਾਦ ਤੇ ਦਿੱਲੀ ਵਾਸੀਆਂ ਦੇ ਸੰਘਰਸ਼ ਦਾ ਨਤੀਜਾ ਹੈ। ਸੰਘਰਸ਼ ਦੇ ਇਸ ਦੌਰ ’ਚ ਵੀ ਬਜਰੰਗ ਬਲੀ ਦਾ ਆਸ਼ੀਰਵਾਦ ਸਾਡੇ ਸਾਰਿਆਂ ’ਤੇ ਬਣਿਆ ਰਹੇ। (Arvind Kejriwal Case)