177 ਦਿਨਾਂ ਬਾਅਦ ਜੇਲ੍ਹ ‘ਚੋਂ ਬਾਹਰ ਆਏ | Arvind Kejriwal
ਨਵੀਂ ਦਿੱਲੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ੁੱਕਰਵਾਰ (13 ਸਤੰਬਰ) ਸ਼ਾਮ ਨੂੰ ਤਿਹਾੜ ਜੇਲ੍ਹ ਤੋਂ ਬਾਹਰ ਆਏ। ਉਹ 177 ਦਿਨਾਂ ਬਾਅਦ ਜੇਲ੍ਹ ਤੋਂ ਬਾਹਰ ਆਏ ਹਨ। ਜੇਲ੍ਹ ਤੋਂ ਬਾਹਰ ਆਉਣ ’ਤੇ ਉਨ੍ਹਾਂ ਦੇ ਸਮਰੱਥਕਾਂ ਨੇ ਸਵਾਗਤ ਕੀਤਾ। Arvind Kejriwal ਇਸ ਤੋਂ ਪਹਿਲਾਂ ਅੱਜ ਸਵੇਰੇ ਸੁਪਰੀਮ ਕੋਰਟ ਨੇ ਦਿੱਲੀ ਦੀ ਸ਼ਰਾਬ ਨੀਤੀ ਨਾਲ ਸਬੰਧਤ ਸੀਬੀਆਈ ਕੇਸ ਵਿੱਚ ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਸੀ। ਅਦਾਲਤ ਨੇ ਜ਼ਮਾਨਤ ਲਈ ਉਹੀ ਸ਼ਰਤਾਂ ਲਗਾਈਆਂ ਹਨ ਜੋ ਈਡੀ ਕੇਸ ਵਿੱਚ ਜ਼ਮਾਨਤ ਦੇਣ ਵੇਲੇ ਲਗਾਈਆਂ ਗਈਆਂ ਸਨ।
ਇਹ ਵੀ ਪੜ੍ਹੋ: Haryana Election : ਇੱਕ ਕਲਿੱਕ ਨਾਲ ਦੇਖੋ ਭਾਜਪਾ ਤੇ ਕਾਂਗਰਸ ਦੇ ਸਾਰੇ 90 ਉਮੀਦਵਾਰਾਂ ਦੇ ਨਾਂਅ, ਕਿਸ ਨੂੰ ਕਿੱਥੋਂ ਮ…
ਜਿਕਰਯੋਗ ਹੈ ਕਿ ਕੇਜਰੀਵਾਲ ਨੂੰ ਈਡੀ ਨੇ 21 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ। 10 ਦਿਨਾਂ ਦੀ ਪੁੱਛਗਿੱਛ ਤੋਂ ਬਾਅਦ ਉਸ ਨੂੰ 1 ਅਪ੍ਰੈਲ ਨੂੰ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ। 10 ਮਈ ਨੂੰ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ 21 ਦਿਨਾਂ ਲਈ ਰਿਹਾਅ ਕੀਤਾ ਗਿਆ ਸੀ। 2 ਜੂਨ ਨੂੰ ਕੇਜਰੀਵਾਲ ਨੇ ਤਿਹਾੜ ਜੇਲ੍ਹ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ।
‘ਆਪ’ ਨੂੰ ਮਜ਼ਬੂਤ ਮਿਲੇਗੀ : ਰਾਘਵ ਚੱਢਾ
‘ਆਪ’ ਸੰਸਦ ਰਾਘਵ ਚੱਢਾ ਨੇ ਕਿਹਾ, ਇਹ ਵੱਡਾ ਫੈਸਲਾ ਹੈ। ਅਰਵਿੰਦ ਕੇਜਰੀਵਾਲ 6 ਮਹੀਨਿਆਂ ਦੇ ਲੰਬੇ ਸੰਘਰਸ਼ ਤੋਂ ਬਾਅਦ ਵਾਪਸੀ ਕਰ ਰਹੇ ਹਨ। ਪਿਛਲੇ 6 ਮਹੀਨੇ ‘ਆਪ’ ਪਰਿਵਾਰ, ਕੇਜਰੀਵਾਲ ਪਰਿਵਾਰ ਅਤੇ ਸਮੁੱਚੇ I.N.D.I.A. ਲਈ ਬਹੁਤ ਚੁਣੌਤੀਪੂਰਨ ਰਹੇ ਹਨ। ਆਖਰਕਾਰ ਨਿਆਂ ਹੋਇਆ ਅਤੇ ਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਦੇ ਹੱਕ ਵਿੱਚ ਫੈਸਲਾ ਸੁਣਾ ਦਿੱਤਾ। ਉਨਾਂ ਦੀ ਰਿਹਾਈ ਨਾਲ ‘ਆਪ’ ਨੂੰ ਮਜ਼ਬੂਤ ਮਿਲੇਗੀ। ਉਹ ਹਰਿਆਣਾ ਵਿੱਚ ਚੋਣ ਪ੍ਰਚਾਰ ਦੀ ਅਗਵਾਈ ਕਰਨਗੇ।