ਸਾਡੇ ਨਾਲ ਸ਼ਾਮਲ

Follow us

10 C
Chandigarh
Thursday, January 22, 2026
More
    Home ਦੇਸ਼ ਨਕਲੀ ਟਕਸਾਲੀਆਂ...

    ਨਕਲੀ ਟਕਸਾਲੀਆਂ ਨੇ ਕੀਤਾ ਐ ਸਫ਼ਰ-ਏ-ਕਾਂਗਰਸ ਮਿਸ਼ਨ ਸ਼ੁਰੂ

    Sukhbir badal
    The strange decision of the Akali Dal

    akali dal ਦੇ ਸੀਨੀਅਰ ਲੀਡਰਾਂ ਦਾ ਟਕਸਾਲੀ ਅਕਾਲੀਆਂ ‘ਤੇ ਤਿੱਖਾ ਹਮਲਾ

    ਚੰਡੀਗੜ, (ਅਸ਼ਵਨੀ ਚਾਵਲਾ) ਬਾਗੀ ਆਗੂਆਂ ਦੇ ਦਿੱਲੀ ‘ਚ ਹੋਣ ਪ੍ਰੋਗਰਾਮ ਸਬੰਧੀ ਸ਼੍ਰੋਮਣੀ ਅਕਾਲੀ ਦਲ  (akali dal) ਨੇ ਅੱਜ ਕਿਹਾ ਕਿ ਨਕਲੀ ਟਕਸਾਲੀਆਂ ਨੇ ਕਾਂਗਰਸ ਪਾਰਟੀ ਅਤੇ ਇਸ ਦੇ ਗਰਮਖ਼ਿਆਲੀ ਭਾਈਵਾਲਾਂ ਨਾਲ ਹੱਥ ਮਿਲਾ ਕੇ ਸਾਬਤ ਕਰ ਦਿੱਤਾ ਹੈ ਕਿ ਉਹਨਾਂ ਨੇ ਪੰਥ ਦੀ ਸੱਜੀ ਬਾਂਹ ਅਕਾਲੀ ਦਲ ਅਤੇ ਸਿੱਖ ਧਾਰਮਿਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਆਪਣੀ ਨਿਤਾਣੀ ਕੋਸ਼ਿਸ਼ ਤਹਿਤ ਸਫ਼ਰ-ਏ-ਕਾਂਗਰਸ ਮਿਸ਼ਨ ਸ਼ੁਰੂ ਕਰ ਦਿੱਤਾ ਹੈ

    ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਸਾਂਸਦਾਂ ਸਰਦਾਰ ਬਲਵਿੰਦਰ ਸਿੰਘ ਭੂੰਦੜ ਅਤੇ ਨਰੇਸ਼ ਗੁਜਰਾਲ ਅਤੇ ਸੀਨੀਅਰ ਆਗੂਆਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਤੋਤਾ ਸਿੰਘ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਅਕਾਲੀ ਸਿਧਾਂਤਾਂ ਨਾਲ ਵਿਸ਼ਵਾਸ਼ਘਾਤ ਕਰਕੇ ਕਾਂਗਰਸ ਦੇ ਇਸ਼ਾਰਿਆਂ ਉੱੇਤੇ ਨੱਚਣ ਵਾਲੇ ਕੁਝ ਮੌਕਾਪ੍ਰਸਤਾਂ ਦਾ ਗਰੁੱਪ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਕੋਈ ਚੁਣੌਤੀ ਨਹੀਂ ਦੇ ਸਕੇਗਾ, ਜਿਹਨਾਂ ਨੂੰ ਅਕਾਲੀ ਦਲ ਦੇ 47 ਲੱਖ ਮਜ਼ਬੂਤ ਮੈਂਬਰਾਂ ਦੁਆਰਾ ਲੋਕਤੰਤਰੀ ਢੰਗ ਨਾਲ ਚੁਣਿਆ ਗਿਆ ਹੈ

    ਇਹ ਟਿੱਪਣੀ ਕਰਦਿਆਂ ਕਿ ਰਾਸ਼ਟਰੀ ਰਾਜਧਾਨੀ ਅੰਦਰ 400 ਸੀਟਾਂ ਵਾਲੇ ਆਡੋਟੋਰੀਅਮ ‘ਚ ਇਕੱਠੇ ਹੋਏ ਮੁੱਠੀ ਭਰ ਪੰਥ ਦੇ ਗੱਦਾਰਾਂ ਵੱਲੋਂ ਲੋਕਾਂ ਦੇ ਹੱਕਾਂ ਲਈ ਕੋਈ ‘ਸਫ਼ਰ’ ਸ਼ੁਰੂ ਨਹੀਂ ਕੀਤਾ ਜਾ ਸਕਦਾ ਅਕਾਲੀ ਆਗੂਆਂ ਨੇ ਕਿਹਾ ਕਿ ਪਾਰਟੀ ਅੰਦਰਲੇ ਲੋਕਤੰਤਰ ਕਰਕੇ ਇਹਨਾਂ ਨਕਲੀ ਟਕਸਾਲੀਆਂ ਨੂੰ ਅਕਾਲੀ ਦਲ ਪ੍ਰਧਾਨ ਫਿੱਟ ਨਹੀਂ ਬੈਠ ਰਿਹਾ ਹੈ, ਕਿਉਂਕਿ ਲਗਾਤਾਰ ਹਾਰਨ ਵਾਲੇ ਆਗੂਆਂ ਨੂੰ ਉੱਚੇ ਅਹੁਦੇ ਦੇਣ ਅਤੇ ਦੁਬਾਰਾ ਉਹਨਾਂ ਹਲਕਿਆਂ ਤੋਂ ਟਿਕਟ ਦੇਣ ਉੱਤੇ ਸੁਆਲ ਉੱਠਣੇ ਸ਼ੁਰੂ ਹੋ ਗਏ ਹਨ।

    ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧਾਰਮਿਕ ਸਲਾਹਕਾਰ ਹੈ

    ਹੋਰ ਜਾਣਕਾਰੀ ਦਿੰਦਿਆਂ ਸਰਦਾਰ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਕੱਲ ਦੇ ਪ੍ਰੋਗਰਾਮ ਦਾ ਮੁੱਖ ਕਰਤਾ-ਧਰਤਾ ਪਰਮਜੀਤ ਸਰਨਾ ਸੀ, ਜਿਸ ਦੀ ਕਾਂਗਰਸ ਅਤੇ ਇਸ ਦੀ ਪ੍ਰਧਾਨ ਸੋਨੀਆ ਗਾਂਧੀ ਨਾਲ ਨੇੜਤਾ ਨੂੰ ਜੱਗ ਜਾਣਦਾ ਹੈ ਉਹਨਾਂ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧਾਰਮਿਕ ਸਲਾਹਕਾਰ ਹੈ ਉਹਨਾਂ ਕਿਹਾ ਕਿ ਅਕਾਲੀ ਦਲ ਵਿਚ ਫੁੱਟ ਪਾਉਣ ਲਈ ਕੈਪਟਨ ਅਮਰਿੰਦਰ ਦੇ ਖਾਸ ਦੋਸਤ ਅਤੇ ਨਕਾਰੇ ਹੋਏ ਆਗੂ ਰਵੀਇੰਦਰ ਸਿੰਘ ਨੂੰ ਪਹਿਲਾਂ ਵੀ ਕਈ ਵਾਰ ਇਸਤੇਮਾਲ ਕਰਨ ਕੋਸ਼ਿਸ਼ ਕੀਤੀ ਜਾ ਚੁੱਕੀ ਹੈ, ਜੋ ਕਿ ਨਾਕਾਮ ਰਹੀ ਹੈ ਉਹਨਾਂ ਦੱਸਿਆ ਕਿ ਹਾਲ ਹੀ ਵਿਚ ਸ੍ਰੀ ਆਨੰਦਪੁਰ ਸਾਹਿਬ ਤੋਂ ਟਕਸਾਲੀ ਟਿਕਟ ਉੱਤੇ ਲੜੀ ਚੋਣ ਵਿਚ ਸਿਰਫ ਸੱਤ ਹਜ਼ਾਰ ਵੋਟਾਂ ਲੈ ਕੇ ਆਪਣੀ ਲੋਕਪ੍ਰਿਅਤਾ ਪਰਖ ਚੁੱਕੇ ਬੀਰ ਦਵਿੰਦਰ ਨੂੰ ਸਿਰ ਸੱਤ ਹਜ਼ਾਰ ਵੋਟਾਂ ਹਾਸਲ ਹੋਈਆਂ ਸਨ

    ਇਹ ਟਿੱਪਣੀ ਕਰਦਿਆਂ ਕਿ ਕਾਂਗਰਸ ਪਾਰਟੀ ਵੱਲੋਂ ਪੰਜਾਬ ਨੂੰ ਦੁਬਾਰਾ ਤੋਂ ਕਾਲੇ ਦਿਨਾਂ ਵੱਲ ਧੱਕਣ ਲਈ ਰਚੀ ਸਾਜ਼ਿਸ਼ ਤਹਿਤ ਚੁੱਕੇ ਇਸ ਪੰਜਾਬ ਵਿਰੋਧੀ ਕਦਮ ਨੂੰ ਪੰਥ ਵੱਲੋਂ ਬੁਰੀ ਤਰਾਂ ਨਕਾਰਿਆ ਜਾਵੇਗਾ, ਸੀਨੀਅਰ ਅਕਾਲੀ ਲੀਡਰਸ਼ਿਪ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਕਾਂਗਰਸ ਦੀ ਇਸ ਬੀ ਟੀਮ ਨੂੰ ਆਪਣੇ ਨਾਪਾਕ ਇਰਾਦਿਆਂ ਵਿਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਅਕਾਲੀ ਆਗੂਆਂ ਨੇ ਪ੍ਰੈਸ ਬਿਆਨ ‘ਚ ਸੁਖਬੀਰ ਬਾਦਲ ਨੂੰ ਕਾਮਯਾਬ ਪਾਰਟੀ ਪ੍ਰਧਾਨ ਵੀ ਕਰਾਰ ਦਿੱਤਾ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here