pulse polio : 33 ਲੱਖ ਨਿਆਇਆਂ ਨੂੰ ਬਿਮਾਰੀਆਂ ਤੋਂ ਮਿਲੇਗੀ ਸੁਰੱਖਿਆ ਢਾਲ

pulse polio

ਸਿਹਤ ਮੰਤਰੀ ਬਲਬੀਰ ਸਿੱਧ ਨੇ ਕੀਤੀ ਸ਼ੁਰੂਆਤ

ਟੀਕਾਕਰਨ ਪ੍ਰੋਗਰਾਮ ਵੀ ਨਵਜਨਮੇ ਤੇ ਬੱਚਿਆਂ ਦੀ ਮੌਤ ਦਰ ਵਿੱਚ ਭਾਰੀ ਕਟੌਤੀ ਕਰਨ ਵਿੱਚ ਮਦਦਗ਼ਾਰ ਸਾਬਿਤ ਹੋਇਆ

ਪੰਜਾਬ ਵਿੱਚ ਸਾਲ 2009 ਤੋਂ ਨਹੀਂ ਸਾਹਮਣੇ ਆਇਆ ਪੋਲੀਓ ਦਾ ਕੋਈ ਮਾਮਲਾ

ਚੰਡੀਗੜ (ਅਸ਼ਵਨੀ ਚਾਵਲਾ)। ਪੰਜਾਬ ‘ਚੋਂ ਪੋਲੀਓ ਦੀ ਨਾਮੁਰਾਦ ਬਿਮਾਰੀ ਦੇ ਖ਼ਾਤਮੇ ਨੂੰ ਬਰਕਰਾਰ ਰੱਖਣ ਦੇ ਮੱਦੇਨਜ਼ਰ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਐਤਵਾਰ ਨੂੰ ਮੁਹਾਲੀ ਦੇ ਪਿੰਡ ਜਗਤਪੁਰਾ ਵਿਖੇ ਤਿੰਨ ਰੋਜ਼ਾ ਪਲਸ ਪੋਲੀਓ ਅਭਿਆਨ ਦੀ ਸ਼ੁਰੂਆਤ ਕੀਤੀ । ਸੂਬੇ ਵਿੱਚ ‘ਨੈਸ਼ਨਲ ਇਮੀਉਨਾਈਜ਼ੇਸ਼ਨ ਡੇਅ (ਐਨ.ਆਈ.ਡੀ)’ ਮੁਹਿੰਮ ਤਹਿਤ 5 ਸਾਲ ਤੋਂ ਘੱਟ ਉਮਰ ਦੇ 33 ਲੱਖ ਤੋਂ ਵੱਧ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਆਈਆਂ ਜਾਣਗੀਆਂ।

ਬੱਚਿਆਂ ਨੂੰ ਓਰਲ ਪੋਲੀਓ ਵੈਕਸੀਨ (ਓ.ਪੀ.ਵੀ) ਦੀਆਂ ਬੂੰਦਾਂ ਪਿਲਾਉਣ ਤੋਂ ਬਾਅਦ, ਸਿਹਤ ਮੰਤਰੀ ਨੇ ਇਸ ਮੌਕੇ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਸਾਰੇ ਸੰਭਵ  ਉਪਰਾਲੇ ਕਰ ਰਹੀ ਹੈ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਟੀਕਾਕਰਨ ਪ੍ਰੋਗਰਾਮ ਅਧੀਨ ਸੂਬੇ ਦੇ ਹਰ ਬੱਚੇ ਨੂੰ ਸਿਹਤ ਸੁਰੱਖਿਆ ਤੇ ਨਿਰੋਗ ਜੀਵਨ ਜਿਉਣ ਯਕੀਨੀ ਬਣਾਇਆ ਜਾਵੇ।  ਉਨਾਂ ਦੱਸਿਆ ਕਿ ਮੌਜੂਦਾ ਮੁਹਿੰਮ ਦੌਰਾਨ 50,000 ਤੋਂ ਵੱਧ ਸਿਹਤ ਕਰਮਚਾਰੀ, ਆਂਗਨਵਾੜੀ ਵਰਕਰ, ਨਰਸਿੰਗ ਵਿਦਿਆਰਥੀ ਅਤੇ ਵਲੰਟੀਅਰ ਬੱਚਿਆਂ ਨੂੰ ਟੀਕੇ ਲਗਾਉਣ ਲਈ ਘਰਾਂ, ਝੁੱਗੀਆਂ, ਇੱਟਾਂ ਦੇ ਭੱਠਿਆਂ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਅਤੇ ਹੋਰ ਥਾਵਾਂ ਦਾ ਦੌਰਾ ਕਰਨਗੇ। ਜਦੋਂਕਿ ਇਸ ਟੀਕਾਕਰਨ ਪ੍ਰੋਗਰਾਮ ਦੀ ਨਿਗਰਾਨੀ ਕਰਨ  ਅਤੇ ਹਰੇਕ ਬੱਚੇ ਦੇ ਟੀਕਾ ਲਾਏ ਜਾਣ ਨੂੰ ਯਕੀਨੀ ਬਣਾਉਣ ਲਈ ਕੁੱਲ 2668 ਸੁਪਰਵਾਈਜ਼ਰ  ਅਚਨਚੇਤ ਜਾਂਚ ਲਈ ਲਗਾਏ ਜਾਣਗੇ ।

ਦੇਸ਼ ਪਹਿਲਾਂ ਹੀ ਪੋਲੀਓ ਮੁਕਤ ਹੈ ਪਰ ਦੇਸ਼ ਵਿਚੋਂ ਪੋਲੀਓ ਦੇ ਸੰਪੂਰਨ ਖਾਤਮੇ ਲਈ ਟੀਕਾਕਰਨ ਲਾਜ਼ਮੀ ਹੈ

ਉਨਾਂ ਕਿਹਾ ਕਿ ਭਾਵੇਂ ਦੇਸ਼ ਪਹਿਲਾਂ ਹੀ ਪੋਲੀਓ ਮੁਕਤ ਹੈ ਪਰ ਦੇਸ਼ ਵਿਚੋਂ ਪੋਲੀਓ ਦੇ ਸੰਪੂਰਨ ਖਾਤਮੇ ਲਈ ਟੀਕਾਕਰਨ ਲਾਜ਼ਮੀ ਹੈ ਪੋਲੀਓ ਦਾ ਆਖਰੀ ਕੇਸ ਸਾਲ 2011 ਦੌਰਾਨ ਪੱਛਮੀ ਬੰਗਾਲ ਵਿੱਚ ਸਾਹਮਣੇ ਆਇਆ ਸੀ ਸਾਲ 2009 ਤੋਂ ਪੰਜਾਬ ਵਿੱਚ ਪੋਲੀਓ ਦਾ ਕੋਈ ਕੇਸ ਨਹੀਂ ਵੇਖਿਆ ਗਿਆ ਮੰਤਰੀ ਨੇ ਅੱਗੇ ਕਿਹਾ ਕਿ ਪੋਲੀਓ ਟੀਕਾਕਰਨ ਤੋਂ ਇਲਾਵਾ ਸਰਕਾਰ ਵਲੋਂ ਨਵਜੰਮੇ ਬੱਚਿਆਂ ਨੂੰ ਟੀ.ਬੀ, ਹੈਪੇਟਾਈਟਸ ਬੀ, ਡਿਫਥੀਰੀਆ, ਪਰਟੂਸਿਸ, ਟੈਟਨਸ, ਹੋਮੋਫਾਈਲਸ ਇਨਫਲੂਐਂਜ਼ਾ ਬੀ, ਖਸਰਾ, ਰੁਬੇਲਾ ਅਤੇ ਰੋਟਾਵਾਇਰਸ ਦਸਤ ਦੇ ਟੀਕੇ ਲਗਾਏ ਜਾ ਰਹੇ ਹਨ

ਉਨਾਂ ਕਿਹਾ ਕਿ ਟੀਕਾਕਰਨ ਪ੍ਰੋਗਰਾਮ ਨੇ ਬੱਚਿਆਂ ਦੀ ਮੌਤ ਦਰ ਨੂੰ ਵੱਡੇ ਪੱਧਰ ‘ਤੇ ਘਟਾਉਣ ਵਿੱਚ ਸਹਾਇਤਾ ਕੀਤੀ ਹੈ ਇਹ ਵੇਖਿਆ ਗਿਆ ਹੈ ਕਿ ਜਿਹਨਾਂ ਬੱਚਿਆਂ ਦਾ ਟੀਕਾਕਰਨ ਕੀਤਾ ਹੁੰਦਾ ਹੈ  ਉਨਾਂ ਨੇ ਰਾਜ ਨੂੰ ਪੋਲੀਓ ਮੁਕਤ ਰੱਖਣ ਲਈ ਅਣਥੱਕ ਕਾਰਜ ਕਰਨ ਲਈ ਹਜ਼ਾਰਾਂ ਵਲੰਟੀਅਰਾਂ, ਫਰੰਟਲਾਈਨ ਕਰਮਚਾਰੀਆਂ ਅਤੇ ਸਿਹਤ ਅਧਿਕਾਰੀਆਂ ਦੇ ਉੂਪਰਾਲੇ ਦੀ ਸ਼ਲਾਘਾ ਕੀਤੀ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਟੀਕਾਕਰਣ ਕਰਵਾਉਣ ਭਾਵੇਂ ਉਹ ਬੱਚਾ ਕੁਝ ਘੰਟੇ ਪਹਿਲਾਂ ਜੰਮਿਆ ਹੈ ਜਾਂ ਖੰਘ, ਜ਼ੁਕਾਮ, ਬੁਖਾਰ, ਦਸਤ ਜਾਂ ਕਿਸੇ ਹੋਰ ਬਿਮਾਰੀ ਨਾਲ ਪੀੜਤ ਹੈ ਕਿਉਂਕਿ ਪੋਲੀਓ ਬੂੰਦਾਂ ਦਾ ਇਨਾਂ ਬਿਮਾਰੀਆਂ ਵਿੱਚ ਕੋਈ ਨੁਕਸਾਨਦੇਹ ਪ੍ਰਭਾਵ ਨਹੀਂ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ