ਸਿੱਧੂ ਮੂਸੇਵਾਲਾ ਕਤਲ ਕਾਂਡ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਕੇਕੜਾ ਨੇ ਕੀਤੇ ਅਹਿਮ ਖੁਲਾਸੇ

kakra

ਜਨਵਰੀ 2022 ਤੋਂ ਹੀ ਘੜੀ ਜਾ ਰਹੀ ਸੀ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਸਾਜਿਸ਼

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ (Sidhu MooseWala Murder Case) ’ਚ ਰੇਕੀ ਕਰਨ ਵਾਲੇ ਕੇਕੜਾ ਨੇ ਪੁਲਿਸ ਸਾਹਮਣੇ ਕਈ ਅਹਿਮ ਖੁਲਾਸੇ ਕੀਤੇ। ਸਿੱਧੂ ਮੂਸੇਵਾਲਾ ਦੇ ਕਤਲ ਵਾਲੇ ਦਿਨ ਕਾਲਾਂਵਾਲੀ ਦੇ ਸੰਦੀਪ ਕੇਕੜਾ ਨੇ ਪੂਰੀ ਰੇਕੀ ਕੀਤੀ। ਉਸ ਨੇ ਸ਼ਾਰਪ ਸੂਟਰਸ ਨੂੰ ਮੂਸੇਵਾਲਾ ਦੇ ਨਾਲ ਗੰਨਮੈਨ ਨਾ ਹੋਣ ਤੇ ਬਿਨਾ ਬੁਲੇਟ ਪਰੂਫ ਗੱਡੀ ’ਤੇ ਜਾਣ ਦੀ ਗੱਲ ਦੱਸ ਸੀ।

ਕੇਕੜਾ ਨੇ ਗੋਲਡੀ ਬਰਾੜ ਤੇ ਸਚਿਨ ਥਾਪਨ ਦੇ ਇਸ਼ਾਰੇ ’ਤੇ ਸਿੱਧੂ ਮੂਸੇਵਾਲਾ ਦੀ ਰੇਕੀ ਕੀਤੀ। ਕੇਕੜਾ ਨੇ ਪਹਿਲਾਂ ਮੂਸੇਵਾਲਾ ਦੇ ਨਾਲ ਸੈਲਫੀ ਲਈ। ਫਿਰ ਸ਼ਾਰਪ ਸ਼ੂਟਰਸ ਤੇ ਵਿਦੇਸ਼ਾਂ ’ਚ ਬੈਠੇ ਗੈਂਗਸਟਰਾਂ ਨੂੰ ਪੂਰੀ ਜਾਣਕਾਰੀ ਦਿੱਤੀ। ਕੇਕੜਾ ਨੇ ਹੀ ਸਾਰੀ ਜਾਣਕਾਰੀ ਲੀਕ ਕੀਤੀ ਤੇ ਉਸ ਨੇ ਹੀ ਦੱਸਿਆ ਸੀ ਕਿ ਸਿੱਧੂ ਮੂਸੇਵਾਲਾ ਬਿਨਾ ਗੰਨਮੈਨਾਂ ਦੇ ਥਾਰ ਜੀਪ ’ਚ ਆਪਣੇ ਦੋ ਸਾਥੀਆਂ ਨਾਲ ਜਾ ਰਹੇ ਹਨ ਤੇ ਜੀਪ ਸਿੱਧੂ ਮੂਸੇਵਾਲਾ ਖੁਦ ਚਲਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸੰਦੀਪ ਕੇਕੜਾ ਦੀ ਮੂਸਾ ਪਿੰਡ ਰਿਸ਼ੇਤਦਾਰੀ ਸੀ, ਉਸ ਦੀ ਮਾਸੀ ਮੂਸੇਵਾਲ ਦੇ ਪਿੰਡ ਰਹਿੰਦੀ ਹੈ, ਜਿਸ ਕਾਰਨ ਉਹ ਉੱਥੇ ਆਉਂਦਾ-ਜਾਂਦਾ ਰਹਿੰਦਾ ਸੀ। ਉਹ ਮੂਸੇਵਾਲਾ ਦੀ ਹਰ ਮੂਵਮੈਂਟ ’ਤੇ ਨਜ਼ਰ ਰੱਖਦਾ ਸੀ। ਕਤਲ ਵਾਲੇ ਦਿਨ ਵੀ ਕੇਕੜਾ ਨੇ ਸਾਰੀ ਜਾਣਕਾਰੀ ਗੈਂਗਸਟਰਾਂ ਨੂੰ ਦਿੱਤੀ।

sidhu mooswalal

 

ਮਾਮਲੇ ਨੂੰ ਛੇਤੀ ਸੁਲਝਾ ਲਿਆ ਜਾਵੇਗਾ : ਏਡੀਜੀਪੀ ਪ੍ਰਮੋਦ ਬਾਨ

ਇਸ ਮਾਮਲੇ ਸਬੰਧੀ ਐਂਟੀ ਗੈਂਗਸਟਰ ਫੋਰਸ ਦੇ ਏਡੀਜੀਪੀ ਪ੍ਰਮੋਦ ਬਾਨ ਨੇ ਕਿਹਾ ਕਿ ਛੇਤੀ ਹੀ ਇਸ ਕੇਸ ਨੂੰ ਸੁਲਝਾ ਲਿਆ ਜਾਵੇਗਾ। ਪੁਲਿਸ ਨੇ ਪਹਿਲੀ ਵਾਰ ਸਿੱਧੂ ਮੂਸੇਵਾਲਾ ਕਤਲ ਕੇਸ ਨਾਲ ਸਬੰਧਿਤ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜਿਸ਼ ਜਨਵਰੀ 2022 ਤੋਂ ਹੀ ਘੜੀ ਜਾ ਰਹੀ ਸੀ। ਕੈਨੇਡਾ ’ਚ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਦੋ ਸਾਥੀ ਜਨਵਰੀ ’ਚ ਹਰਿਆਣਾ ਤੋਂ ਪੰਜਾਬ ਆ ਚੁੱਕੇ ਸਨ। ਇਸ ਤੋਂ ਬਾਅਦ ਲਗਾਤਾਰ ਉਹ ਸਿੱਧੂ ਮੂਸੇਵਾਲਾ ਦੀ ਰੇਕੀ ਕਰ ਰਹੇ ਸਨ। ਉਨ੍ਹਾਂ ਨੇ ਸਿੱਧੂ ਦੇ ਘਰ ਤੋਂ ਲੈ ਕੇ ਬਾਹਰ ਤੱਕ ਨਜਰ ਰੱਖ ਰਹੇ ਸਨ, ਮੂਸੇਵਾਲਾ ਕਿੱਥੇ-ਕਿੱਥੇ ਜਾਂਦਾ ਹੈ ਤੇ ਕਿਸ ਕਿਸ ਨੂੰ ਮਿਲਦਾ ਇਹ ਸਭ ਕੁਝ ਨੋਟ ਕੀਤਾ ਜਾ ਰਿਹਾ ਸੀ। ਪੂਰੀ ਪਲਾਨਿੰਗ ਨਾਲ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਹੈ।

ਇਹ ਅੱਠ ਬਦਮਾਸ਼ ਹੁਣ ਤੱਕ ਫੜੇ ਗਏ ਹਨ

ਪੁਲਿਸ ਨੇ ਹੁਣ ਤੱਕ ਇਸ ਕੇਸ ’ਚ ਅੱਠ ਬਦਮਾਸ਼ਾਂ ਨੂੰ ਫੜਿਆ ਹੈ। ਇਨ੍ਹਾਂ ’ਚ ਮਨਪ੍ਰੀਤ ਸਿੰਘ ਉਰਫ਼ ਮੰਨਾ, ਨਿਵਾਸੀ ਖੰਡਾ ਚੌਕ ਦੇ ਨੇੜੇ ਤਲਵੰਡੀ ਸਾਬੋ ਬਠਿੰਡਾ, ਢੈਪਈ ਜ਼ਿਲ੍ਹਾ ਫਰਦੀਕੋਟ ਦਾ ਮਨਪ੍ਰੀਤ ਭਾਊ, ਅੰਮ੍ਰਿਤਸਰ ਦਾ ਸਰਾਜ ਮਿੰਟੂ, ਪ੍ਰਭਦੀਪ ਸਿੰਘ ਪੱਬੀ ਨਿਵਾਸੀ ਤਖਤਮਲ ਕਾਲਾਂਵਾਲੀ ਹਰਿਆਣਾ, ਮੋਨੂੰ ਡਾਗਰ ਨਿਵਾਸੀ ਰੇਵਲੀ ਜ਼ਿਲ੍ਹਾ ਸੋਨੀਪਤ ਹਰਿਆਣਾ, ਪਵਨ ਬਿਸ਼ਨੋਈ ਨਿਵਾਸੀ ਫਤਿਆਬਾਦ ਹਰਿਆਣਾ, ਨਸੀਬ ਨਿਵਾਸੀ ਫਤਿਆਬਾਦ ਹਰਿਆਣਾ ਤੇ ਸੰਦੀਪ ਸਿੰਘ ਉਰਫ਼ ਕੇਕੜਾ ਨਿਵਾਸੀ ਕਾਲਾਂਵਾਲੀ ਮੰਡੀ, ਸਰਸਾ ਸ਼ਾਮਲ ਹਨ।

ਗੋਲਡੀ ਬਰਾੜ ਤੇ ਸਚਿਨ ਥਾਪਨ ਨੇ ਲਈ ਹੈ ਕਤਲ ਦੀ ਜਿੰਮੇਵਾਰੀ

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੋਲਡੀ ਬਰਾੜ ਤੇ ਸਚਿਨ ਥਾਪਨ ਨੇ ਸੋਸ਼ੋਲ ਮੀਡੀਆ ’ਤੇ ਪੋਸਟ ਪਾ ਕੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਇਸ ਤੋਂ ਸਚਿਨ ਥਾਪਨ ਨੇ ਫੋਨ ਕਰਕੇ ਕਿਹਾ ਸੀ ਕਿ ਸਿੱਧੂ ਮੂਸੇਵਾਲਾ ਦਾ ਕਤਲ ਅਸੀਂ ਕੀਤਾ ਹੈ। ਅਸੀ ਸਾਡੇ ਭਰਾ ਵਿੱਕੀ ਮਿੱਠੂਖੇੜਾ ਦੀ ਮੌਤ ਦਾ ਬਦਲਾ ਲਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here