ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੁਧਿਆਣਾ ਪੁਲਿਸ ਵੱਲੋਂ ਦੋ ਜਣਿਆਂ ਨੂੰ ਗੈਸ ਚੁੱਲੇ ਠੀਕ ਕਰਨ ਦੀ ਆੜ ’ਚ ਗੈਸ ਚੋਰੀ ਦੇ ਦੋਸ਼ ਹੇਠ ਦਬੋਚਿਆ ਹੈ। ਮਾਮਲਾ ਦਰਜ਼ ਕਰਕੇ ਪੁਲਿਸ ਨੇ ਦੋਵਾਂ ਦੇ ਕਬਜ਼ੇ ’ਚੋਂ ਛੋਟੇ- ਵੱਡੇ 13 ਸਿਲੰਡਰ ਤੇ ਹੋਰ ਸਮਾਨ ਬਰਾਮਦ ਕੀਤਾ ਹੈ। ਪੁਲਿਸ ਮੁਤਾਬਕ ਮੁਖ਼ਬਰ ਪਾਸੋਂ ਮਿਲੀ ਇਤਲਾਹ ਮੁਤਾਬਕ ਦੋ ਵਿਅਕਤੀ ਦੌਲਤ ਕਲੋਨੀ ਲੁਧਿਆਣਾ ਵਿਖੇ ਗੈਸ ਚੁੱਲੇ ਠੀਕ ਕਰਨ ਦੀ ਆੜ ’ਚ ਗੈਸ ਸਿਲੰਡਰਾਂ ਵਿੱਚੋਂ ਗੈਸ ਚੋਰੀ ਕਰ ਰਹੇ ਹਨ। (Ludhiana News)
ਜੇਕਰ ਰੇਡ ਕੀਤੀ ਜਾਵੇ ਤਾਂ ਦੋਵਾਂ ਨੂੰ ਰੰਗੇ ਹੱਥੀ ਕਾਬੂ ਕੀਤਾ ਜਾ ਸਕਦਾ ਹੈ। ਥਾਣਾ ਦਰੇਸੀ ਦੇ ਸਹਾਇਕ ਥਾਣੇਦਾਰ ਨਿਰਮਲ ਸਿੰਘ ਨੇ ਦੱਸਿਆ ਕਿ ਇਤਲਾਹ ਮੁਤਾਬਕ ਉਨਾਂ ਦੀਆਂ ਅਗਵਾਈ ’ਚ ਪੁਲਿਸ ਪਾਰਟੀ ਵੱਲੋਂ ਦੌਲਤ ਕਲੋਨੀ ਗਲੀ ਨੰਬਰ 15 ਵਿੱਚ ਰੇਡ ਕੀਤੀ ਤਾਂ ਦੋ ਜਣਿਆਂ ਨੂੰ ਕੁਕਿੰਗ ਗੈੈਸ ਦੇ ਵੱਡੇ ਸਿਲੰਡਰਾਂ ਵਿੱਚੋਂ ਛੋਟੇ ਗੈਸ ਸਿਲੰਡਰਾਂ ਵਿੱਚ ਗੈਸ ਭਰ ਕੇ ਵੇਚਦਿਆਂ ਨੂੰ ਕਾਬੂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੁਲਿਸ ਦੀ ਕਾਰਜ ਪ੍ਰਣਾਲੀ ਤੋਂ ਜਾਣੂੰ ਹੋਣਗੇ ਸਕੂਲੀ ਵਿਦਿਆਰਥੀ
ਉਨਾਂ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਸੁਨੀਲ ਕੁਮਾਰ ਵਾਸੀ ਨਿਊ ਮਾਧੋਪੁਰੀ ਅਤੇ ਲਾਲ ਬਾਬੂ ਸਿੰਘ ਵਾਸੀ ਦੌਲਤ ਕਲੋਨੀ ਲੁਧਿਆਣਾ ਵਜੋਂ ਹੋਈ ਹੈ। ਜਿੰਨਾਂ ਪਾਸੋਂ ਪੁਲਿਸ ਨੂੰ 8 ਵੱਡੇ ਸਿਲੰਡਰ ਅਤੇ 5 ਛੋਟੇ ਸਿਲੰਡਰਾਂ ਤੋਂ ਇਲਾਵਾ 2 ਪਾਇਪ ਅਤੇ ਇੱਕ ਇਲੈਕਟੋ੍ਰਨਿਕ ਕੰਡਾ ਬਰਾਮਦ ਹੋਇਆ ਹੈ। ਨਿਰਮਲ ਸਿੰਘ ਮੁਤਾਬਕ ਪੁਲਿਸ ਵੱਲੋਂ ਮਾਮਲੇ ਵਿੱਚ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।