ਰੇਂਜ ਰੋਵਰ ’ਚੋਂ 28 ਲੱਖ ਦੀ ਨਕਦੀ ਵਾਲਾ ਬੈਗ ਤੇ ਅਹਿਮ ਦਸਤਾਵੇਜ ਉਡਾਉਣ ਦੇ ਦੋਸ਼ ’ਚ ਪੁਲਿਸ ਵੱਲੋਂ 2 ਕਾਬੂ

Police

ਦਿੱਲੀ ਪੁਲਿਸ ਦੀ ਸਹਾਇਤਾ ਨਾਲ ਦਬੋਚੇ ਵਿਅਕਤੀਆਂ ਪਾਸੋਂ 15.21 ਲੱਖ ਦੀ ਨਕਦੀ ਤੇ ਦਸਤਾਵੇਜ ਬਰਾਮਦ | Police

ਲੁਧਿਆਣਾ (ਜਸਵੀਰ ਸਿੰਘ ਗਹਿਲ)। ਬੀਤੇ ਦਿਨੀ ਇੱਕ ਗੱਡੀ ’ਚੋਂ 28 ਲੱਖ ਰੁਪਏ ਦੀ ਨਕਦੀ ਵਾਲਾ ਬੈਗ ਤੇ ਅਹਿਮ ਦਸਤਾਵੇਜ ਉਡਾਉਣ ਦੇ ਦੋਸ਼ ’ਚ ਲੁਧਿਆਣਾ ਪੁਲਿਸ ਨੇ 2 ਜਣਿਆਂ ਨੂੰ ਕਾਬੂ ਕੀਤਾ ਹੈ। ਪੁਲਿਸ ਮੁਤਾਬਕ ਪੁੱਛਗਿੱਛ ਦੌਰਾਨ ਗਿ੍ਰਫ਼ਤਾਰ ਕੀਤੇ ਗਏ ਵਿਅਕਤੀਆਂ ਪਾਸੋਂ ਪੁਲਿਸ ਨੇ 15.21 ਲੱਖ ਰੁਪਏ ਦੀ ਨਕਦੀ ਤੇ ਦਸਤਾਵੇਜ ਬਰਾਮਦ ਕਰ ਲਏ ਹਨ। (Police)

ਕਮਿਸ਼ਨਰ ਪੁਲਿਸ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸਰਮਨ ਜੀ ਵਾਟਿਕਾ ਗਰੁੱਪ ਕੰਪਨੀ ਦਾ ਕਾਰੋਬਰ ਕਰਨ ਵਾਲਾ ਕਰਨ ਅਰੋੜਾ ਪੁੱਤਰ ਜਗਦੀਸ ਅਰੋੜਾ ਵਾਸੀ ਮਹਾਂਵੀਰ ਇੰਨਕਲੇਵ ਲੁਧਿਆਣਾ 3 ਅਗਸਤ ਨੂੰੂ ਆਪਣੀ ਰੇਂਜ ਰੋਵਰ ਗੱਡੀ ’ਚ ਡਰਾਇਵਰ ਬਹਾਦਰ ਸਿੰਘ ਨਾਲ ਸਾਊਥ ਸਿਟੀ ਨਹਿਰ ਪਾਸ ਜਾ ਰਿਹਾ ਸੀ। ਇਸ ਦੌਰਾਨ ਗੱਡੀ ’ਚ ਕਰਨ ਅਰੋੜਾ ਕੋਲ ਇੱਕ ਬੈਗ ’ਚ 28 ਲੱਖ ਰੁਪਏ ਦੀ ਨਕਦੀ, ਬੈਂਕ ਦੀਆਂ ਕਾਪੀਆਂ, ਚੈੱਕ ਬੁੱਕ, ਏਟੀਐਮ ਕਾਰਡ ਤੇ ਹੋਰ ਅਹਿਮ ਦਸਤਾਵੇਜ ਮੌਜੂਦ ਸਨ।

ਸਾਊਥ ਸਿਟੀ ’ਚ ਪਹੁੰਚਣ ’ਤੇ ਡਰਾਇਵਰ ਗੱਡੀ ਦਾ ਪੰਕਚਰ ਹੋਇਆ ਟਾਇਰ ਪੰਕਚਰ ਲਗਵਾ ਰਿਹਾ ਸੀ ਤੇ ਕਰਨ ਅਰੋੜਾ ਰੀਗਲ ਪ੍ਰਾਪਰਟੀ ਡੀਲਰ ਦੇ ਦਫ਼ਤਦਰ ’ਚ ਬੈਠਾ ਸੀ। ਕਰਨ ਅਰੋੜਾ ਮੁਤਾਬਕ 10 ਕੁ ਮਿੰਟ ਬਾਅਦ ਉਸਨੂੰੂ ਡਰਾਇਵਰ ਦਾ ਫੋਨ ਆਇਆ ਕਿ ਕੁੱਝ ਨਾਮਲੂਮ ਮੋਟਰਸਾਇਕਲ ਸਵਾਰ ਵਿਅਕਤੀ ਉਨਾਂ ਦੀ ਗੱਡੀ ’ਚ ਪਿਆ ਬੈਗ ਚੋਰੀ ਕਰਕੇ ਲੈ ਗਏ ਹਨ। ਜਿਸ ਪਿੱਛੋਂ ਉਸਨੇ ਤੁਰੰਤ ਥਾਣਾ ਪੀਏਯੂ ਦੀ ਪੁਲਿਸ ਦੇ ਧਿਆਨ ’ਚ ਲਿਆਂਦਾ ਤੇ ਕਾਰਵਾਈ ਦੀ ਮੰਗ ਕੀਤੀ। ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮਾਮਲਾ ਦਰਜ਼ ਕਰਕੇ ਮੁਢਲੀ ਤਫ਼ਤੀਸ ਆਰੰਭ ਦਿੱਤੀ।

ਦਿੱਲੀ ਚਲੇ ਜਾਣ ਦੀ ਸੂਚਨਾ | Police

ਉਨਾਂ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ- 3 ਸੁਭਮ ਅਗਰਵਾਲ ਤੇ ਸਹਾਇਕ ਕਮਿਸ਼ਨਰ ਪੁਲਿਸ ਪੱਛਮੀ ਲੁਧਿਆਣਾ ਦੀ ਅਗਵਾਈ ’ਚ ਤਫ਼ਤੀਸ ਅਮਲ ’ਚ ਲਿਆਂਦੀ ਗਈ। ਜਿਸ ਦੌਰਾਨ ਬੈਗ ਚੁਰਾਉਣ ਵਾਲਿਆਂ ਦੇ ਦਿੱਲੀ ਚਲੇ ਜਾਣ ਦੀ ਸੂਚਨਾ ਮਿਲੀ ਤਾਂ ਇੰਸਪੈਕਟਰ ਜਗਦੇਵ ਸਿੰਘ, ਥਾਣੇਦਾਰ ਰਜਿੰਦਰਪਾਲ ਸਿੰਘ ਤੇ ਇੰਸਪੈਕਟ+ ਅਵਤਾਰ ਸਿੰਘ ਸੀਆਈਏ -3 ਦੀਆਂ ਟੀਮਾਂ ਬਣਾਕੇ ਦਿੱਲੀ ਭੇਜੀਆਂ ਗਈਆਂ।

ਇਹ ਵੀ ਪੜ੍ਹੋ : ਪੰਜਾਬ ਰਾਜ ਖੁਰਾਕ ਕਮਿਸ਼ਨ ਮੈਂਬਰ ਵੱਲੋਂ ਰਾਸ਼ਨ ਡਿਪੂਆਂ, ਆਗਣਵਾੜੀ ਸੈਂਟਰਾਂ ਤੇ ਸਕੂਲਾਂ ਦਾ ਦੌਰਾ

ਜਿੰਨਾ ਦਿੱਲੀ ਪੁਲਿਸ ਦੀ ਸਹਾਇਤਾ ਨਾਲ ਸੰਜੂ ਤੇ ਸੁਮਿਤ ਵਾਸੀਆਂਨ ਮਦਨ ਗਿਰੀ ਨਵੀਂ ਦਿੱਲੀ ਹਾਲ ਵਾਸੀਆਨ ਸੁਰਖਪੀਰ ਰੋਡ ਬਠਿੰਡਾ ਨੂੰ ਗਿ੍ਰਫ਼ਤਾਰ ਕਰਕੇ ਉਨਾਂ ਪਾਸੋਂ 15, 21, 500 ਰੁਪਏ ਦੀ ਨਕਦੀ, ਮੁਦਈ ਦੇ ਅਸਲਾ ਲਾਇਸੰਸ ਦੀ ਕਾਪੀ ਤੇ ਰਜਿਸਟਰ ਵਗੈਰਾ ਬਰਾਮਦ ਕਰ ਲਿਆ ਹੈ। ਕਮਿਸ਼ਨਰ ਸਿੱਧੂ ਮੁਤਾਬਕ ਮੁਲਜ਼ਮ ਜਿਸ ਵੀ ਗੱਡੀ ’ਚ ਬੈਗ ਵਗੈਰਾ ਰੱਖਿਆ ਹੁੰਦਾ ਸੀ, ਦਾ ਪਿੱਛਾ ਕਰਦੇ ਅਤੇ ਮੌਕਾ ਲੱਗਦਿਆਂ ਹੀ ਗੱਡੀ ’ਚੋਂ ਬੈਗ ਆਦਿ ਚੋਰੀ ਕਰਕੇ ਫ਼ਰਾਰ ਹੋ ਜਾਂਦੇ ਸਨ।