Sangrur News: ਛਾਜਲੀ ਦੀ ਅਨਾਜ ਮੰਡੀ ’ਚ ਪ੍ਰਬੰਧ ਪੂਰੇ, ਝੋਨੇ ਦੀ ਆਮਦ ਦੀ ਉਡੀਕ

Sangrur News
Sangrur News: ਛਾਜਲੀ ਦੀ ਅਨਾਜ ਮੰਡੀ ’ਚ ਪ੍ਰਬੰਧ ਪੂਰੇ, ਝੋਨੇ ਦੀ ਆਮਦ ਦੀ ਉਡੀਕ

Sangrur News: ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ)। ਝੋਨੇ ਦੇ ਸੀਜ਼ਨ ਨੂੰ ਵੇਖਦਿਆਂ ਪਿੰਡ ਛਾਜਲੀ ਦੀ ਅਨਾਜ ਮੰਡੀ ’ਚ ਝੋਨੇ ਦੇ ਖਰੀਦ ਪ੍ਰਬੰਧ ਪੂਰੇ ਹਨ ਪਰ ਝੋਨੇ ਦੀ ਆਮਦ ਦੀ ਉਡੀਕ ਹੈ। ਇੰਦਰਜੀਤ ਸਿੰਘ ਬਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਛਾਜਲੀ ਦੀ ਅਨਾਜ ਮੰਡੀ 12 ਏਕੜ ਦੇ ਕਰੀਬ 2 ਫੜਾ ਵਿਚ ਬਣੀ ਹੋਈ ਹੈ, ਜਿਸਦਾ ਏਰੀਆ ਜ਼ਿਆਦਾਤਰ ਪੱਕਾ ਹੈ, ਤਾਂ ਜੋ ਕਿਸਾਨਾਂ ਨੂੰ ਆਪਣੀ ਜਿਨਸ ਵੇਚਣ ਲਈ ਕੋਈ ਦਿੱਕਤ ਨਾ ਆਵੇ। ਮੰਡੀ ਦੀ ਸਾਫ਼ ਸਫ਼ਾਈ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ।

ਮੰਡੀ ਵਿੱਚ 5 ਲੱਖ ਤੋਂ ਵੱਧ ਗੱਟੇ ਝੋਨੇ ਦੀ ਫ਼ਸਲ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਪੰਜਾਬ ਸਰਕਾਰ ਅਤੇ ਖ਼ਰੀਦ ਏਜੰਸੀਆਂ ਵੱਲੋਂ ਅਨਾਜ ਮੰਡੀਆਂ ਵਿੱਚ 1 ਅਕਤੂਬਰ ਤੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ, ਪਰ ਝੋਨੇ ਦੀ ਫ਼ਸਲ ਕੁਝ ਹੀ ਦਿਨਾਂ ਵਿਚ ਅਨਾਜ ਮੰਡੀ ਵਿੱਚ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਅਨਾਜ ਮੰਡੀ ਵਿੱਚ ਫਸਲ ਵੇਚਣ ਆਉਣ ਵਾਲੇ ਕਿਸਾਨਾਂ ਲਈ ਪੀਣ ਵਾਲੇ ਪਾਣੀ ਦਾ ਪੁਖਤਾ ਪ੍ਰਬੰਧ ਕੀਤਾ ਗਿਆ ਹੈ।

ਇਸ ਸਬੰਧੀ ਮਾਰਕੀਟ ਕਮੇਟੀ ਸਕੱਤਰ ਨਰਿੰਦਰ ਪਾਲ ਸੈਕਟਰੀ ਨੇ ਕਿਹਾ ਕਿ ਪਿੰਡ ਛਾਜਲੀ ਦੀ ਅਨਾਜ ਮੰਡੀ ਵਿੱਚ ਪੂਰੀ ਸਾਫ਼ ਸਫ਼ਾਈ ਕਰ ਦਿੱਤੀ ਹੈ ਤੇ ਲਾਈਟਾਂ ਦਾ ਮੁਕੰਮਲ ਪ੍ਰਬੰਧ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਲਈ ਜੇਕਰ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਦਫ਼ਤਰ ਨਾਲ ਸੰਪਰਕ ਕੀਤਾ ਜਾਵੇ।

Sangrur News

ਜਦੋਂ ਇਸ ਸਬੰਧੀ ਮਾਰਕੀਟ ਕਮੇਟੀ ਚੇਅਰਮੈਨ ਮੁਕੇਸ਼ ਜੁਨੇਜਾ ਸੁਨਾਮ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ 17 ਮਾਊਚਰ ਵਾਲੀ ਹੀ ਝੋਨੇ ਦੀ ਫ਼ਸਲ ਅਨਾਜ ਮੰਡੀ ਵਿੱਚ ਲਿਆਉਣੀ ਚਾਹੀਦੀ ਹੈ। ਕਿਸਾਨ ਝੋਨੇ ਦੀ ਫ਼ਸਲ ਦੀ ਵਾਢੀ ਚਾੜ ਕੇ ਕਰਨ, ਤਾਂ ਜੋ ਗਿੱਲੀ ਝੋਨੇ ਦੀ ਵਾਢੀ ਕਰਨ ਨਾਲ ਕਿਸਾਨਾਂ ਨੂੰ ਅਨਾਜ ਮੰਡੀ ਵਿੱਚ ਬੈਠਣਾ ਪੈਂਦਾ ਹੈ। ਅਨਾਜ ਮੰਡੀਆਂ ਦੇ ਪ੍ਰਬੰਧ ਪੁਖਤਾ ਕਰ ਦਿੱਤੇ ਗਏ ਹਨ। ਸਾਉਣੀ ਦੇ ਸੀਜ਼ਨ ਦੌਰਾਨ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਅਸੀਂ ਇਸ ਸਬੰਧੀ ਆੜ੍ਹਤੀਆਂ ਅਤੇ ਖਰੀਦ ਏਜੰਸੀਆਂ ਨਾਲ ਮਿਲ ਕੇ ਮੀਟਿੰਗ ਕਰ ਲਈ ਹੈ।

ਮੰਡੀਆਂ ਦੀ ਸਾਫ਼ ਸਫ਼ਾਈ ਦਾ ਕੰਮ

ਜਦੋਂ ਇਸ ਸਬੰਧੀ ਮਾਰਕੀਟ ਕਮੇਟੀ ਲਹਿਰਾਗਾਗਾ ਦੇ ਸੈਕਟਰੀ ਅਮਨਦੀਪ ਸਿੰਘ ਸੰਧੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਲਾਕ ਗੋਬਿੰਦਗੜ੍ਹ ਜੇਜੀਆ ਅਧੀਨ ਪੈਂਦੇ ਪਿੰਡ ਘੋੜੇਨਾਬ, ਨੰਗਲਾ, ਸੇਖੂਵਾਸ, ਭਾਈ ਕੀ ਪਿਸ਼ੌਰ ਤੇ ਸੰਗਤੀਵਾਲਾ ਵਿਖੇ ਅਨਾਜ ਮੰਡੀਆਂ ਦੀ ਸਾਫ਼ ਸਫ਼ਾਈ ਦਾ ਕੰਮ ਜ਼ੋਰਸ਼ੋਰ ਨਾਲ ਚੱਲ ਰਿਹਾ ਹੈ।

Read Also : Small Savings Schemes: ਪੀਪੀਐੱਫ਼ ਸੁਕੰਨਿਆ ਸਮੇਤ ਬੱਚਤ ਯੋਜਨਾਵਾਂ ’ਤੇ ਆਇਆ ਵੱਡਾ ਅਪਡੇਟ

ਅਨਾਜ ਮੰਡੀਆਂ ਦੀ ਸਾਫ਼ ਸਫ਼ਾਈ ਦਾ ਕੰਮ 2 ਅਕਤੂਬਰ ਨੂੰ ਮੁਕੰਮਲ ਕਰ ਲਿਆ ਜਾਵੇਗਾ। ਕਿਸਾਨਾਂ ਵੱਲੋਂ ਸਾਉਣੀ ਦੀ ਫਸਲ ਝੋਨੇ ਦੀ ਵਾਢੀ ਦਾ ਰੁਝਾਨ ਬਹੁਤ ਜਲਦੀ ਜ਼ੋਰਸ਼ੋਰ ਨਾਲ ਸ਼ੁਰੂ ਹੋਣ ਦਾ ਅਨੁਮਾਨ ਹੈ, ਕਿਉਂਕਿ ਕੁਝ ਝੋਨੇ ਦੀ ਫ਼ਸਲ ਦੀਆਂ ਅਗੇਤੀਆਂ ਕਿਸਮਾਂ ਫਸਲ ਦੀ ਪਕਾਈ ਪਹਿਲਾਂ ਹੀ ਹੋ ਜਾਂਦੀ ਹੈ। ਅਕਤੂਬਰ ਦੇ ਮਹੀਨੇ ਕਿਸਾਨਾਂ ਦਾ ਆਪਣੇ ਖੇਤਾਂ ’ਚ ਝੋਨੇ ਦੀ ਫ਼ਸਲ ਦੀ ਵਾਢੀ ਕਰਨ ਦਾ ਪੂਰਾ ਸੀਜ਼ਨ ਹੁੰਦਾ ਹੈ। ਕਿਸਾਨ ਬਲਵੀਰ ਸਿੰਘ ਗੋਬਿੰਦਗੜ੍ਹ ਜੇਜੀਆ ਅਤੇ ਸੂਬੇਦਾਰ ਗੁਰਸੇਵਕ ਸਿੰਘ ਘੋੜੇਨਾਬ ਦਾ ਕਹਿਣਾ ਹੈ ਕਿ ਇਸ ਵਾਰ ਝੋਨੇ ਦੀ ਫ਼ਸਲ ਦਾ ਝਾੜ ਵਧੇਰੇ ਹੋਵੇਗਾ, ਜਿਸ ਕਾਰਨ ਕਿਸਾਨਾਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।