ਬੇਜੁਬਾਨ ਪਸ਼ੂਆਂ ਦੀ ਖੁਰਾਕ ਅਤੇ ਬਰਤਨਾਂ ਦਾ ਇੰਤਜਾਮ ਕੀਤਾ

ਡੇਰਾ ਸ਼ਰਧਾਲੂਆਂ ਵੱਲੋਂ ਬੀੜ ’ਚ ਜੰਗਲੀ ਜੀਵਾਂ ਲਈ ਖੁਰਾਕ ਪਹੁੰਚਾਈ

ਨਾਭਾ, (ਤਰੁਣ ਕੁਮਾਰ ਸ਼ਰਮਾ (ਸੱਚ ਕਹੂੰ))। ਅਜੋਕੀ ਸਵਾਰਥੀ ਦੁਨੀਆਂ ’ਚ ਜਿੱਥੇ ਮਨੁੱਖ-ਮਨੁੱਖ ਦਾ ਵੈਰੀ ਬਣਿਆ ਹੋਇਆ ਹੈ ਉਥੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਨਾ ਸਿਰਫ ਮਾਨਵਤਾ ਭਲਾਈ ਦੇ ਕਾਰਜ ਤੇਜੀ ਨਾਲ ਕੀਤੇ ਜਾ ਰਹੇ ਹਨ ਸਗੋਂ ਬੇਜੁਬਾਨ ਪਸ਼ੂਆਂ ਅਤੇ ਜੰਗਲੀ ਜੀਵਾਂ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ। ਅਜਿਹੇ ਹੀ ਸਮਾਜਿਕ ਕਾਰਜ ਨੂੰ ਨਿਭਾਇਆ ਹੈ ਬਲਾਕ ਨਾਭਾ ਦੇ ਡੇਰਾ ਸ਼ਰਧਾਲੂਆਂ ਨੇ, ਜਿਨ੍ਹਾਂ ਨੇ ਨਾ ਸਿਰਫ ਬੇਜੁਬਾਨ ਪਸ਼ੂਆਂ ਦੀ ਖੁਰਾਕ ਲਈ ਬਰਤਨ ਰਖਵਾਏ ਬਲਕਿ ਨਾਭਾ ਨਾਲ ਲੱਗਦੇ ਬੀੜ ਅੰਦਰ ਜੰਗਲੀ ਜੀਵਾਂ ਦੀ ਖੁਰਾਕ ਦਾ ਇੰਤਜਾਮ ਕੀਤਾ।

ਦੱਸਣਯੋਗ ਹੈ ਕਿ ਡੇਰਾ ਸੱਚਾ ਸੌਦਾ ਸਰਸਾ ਵੱਲੋਂ ਮਾਨਵਤਾ ਭਲਾਈ ਦੇ 135 ਕਾਰਜ ਕੀਤੇ ਜਾਂਦੇ ਹਨ। ਬੇਜੁਬਾਨ ਪਸ਼ੂਆਂ ਅਤੇ ਜੰਗਲੀ ਜੀਵਾਂ ਦੀ ਖੁਰਾਕ ਦਾ ਇੰਤਜਾਮ ਕਰਨਾ ਵੀ ਇਨ੍ਹਾਂ ਵਿੱਚੋਂ ਇੱਕ ਹੈ। ਨਾਭਾ ਵਿਖੇ ਇਸ ਕਾਰਜ ਨੂੰ ਨਿਭਾਇਆ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੀ ਬਲਾਕ ਜਿੰਮੇਵਾਰ ਨੇਹਾ ਸਿੰਗਲਾ ਇੰਸਾਂ ਅਤੇ ਸਤਿਗੁਰ ਇੰਸਾਂ ਨੇ।

ਦੋਵਾਂ ਡੇਰਾ ਸ਼ਰਧਾਲੂਆਂ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਣਾ ਸਦਕਾ ਉਹ ਮਨੁੱਖਤਾ ਦੀ ਸੇਵਾ ਵਿੱਚ ਸਮੇਂ ਸਮੇਂ ’ਤੇ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਹਨ। ਇਸੇ ਕ੍ਰਮ ਵਿੱਚ ਉਨ੍ਹਾਂ ਸਥਾਨਕ ਨਗਰ ਕੌਂਸਲ ਦੀ ਪੁਰਾਣੀ ਬਿਲਡਿੰਗ ਲਾਗੇ ਬਰਤਨ ਸਥਾਪਿਤ ਕਰਕੇ ਉਨ੍ਹਾਂ ਵਿੱਚ ਬੇਜੁਬਾਨ ਪਸ਼ੂਆਂ ਲਈ ਖੁਰਾਕ ਅਤੇ ਪੀਣ ਵਾਲੇ ਪਾਣੀ ਦਾ ਇੰਤਜਾਮ ਕੀਤਾ ਹੈ।

ਨੇਹਾ ਸਿੰਗਲਾ ਇੰਸਾਂ ਅਤੇ ਉਨ੍ਹਾਂ ਦੇ ਪਤੀ ਰਾਜੇਸ ਇੰਸਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਹਰ ਹਫਤੇ ਦੋ ਜਾਂ ਤਿੰਨ ਦਿਨ ਉਹ ਨਾਭਾ ਨਾਲ ਲੱਗਦੇ ਦੋ ਜੰਗਲੀ ਬੀੜਾਂ ਵਿੱਚ ਵੱਸਦੇ ਜੰਗਲੀ ਜੀਵਾਂ ਨੂੰ ਵੀ ਖਾਣ ਪੀਣ ਦੀਆਂ ਵਸਤਾਂ ਪਾ ਕੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੱਸਦੇ ਹਨ ਕਿ ਇਨ੍ਹਾਂ ਬੇਜੁਬਾਨਿਆਂ ਦੀ ਮੱਦਦ ਕਰਨ ਨਾਲ ਪਰਮਾਰਥ ਦੀ ਪ੍ਰਾਪਤੀ ਤਾਂ ਹੁੰਦੀ ਹੀ ਹੈ ਬਲਕਿ ਆਤਮਿਕ ਸ਼ਾਂਤੀ ਵੀ ਪ੍ਰਾਪਤ ਹੁੰਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.