22 ਸਾਲ ਬਾਅਦ ਆਰਮੀ ਇਲੈਵਨ ਬਣੀ ਸੁਰਜੀਤ ਹਾਕੀ ਕੱਪ ਦੀ ਚੈਂਪੀਅਨ

ਇੰਡੀਅਨ ਰੇਲਵੇ ਨੂੰਪੈਨਲਟੀ ਸ਼ੂਟ ਆਊਟ ‘ਚ 5-4 ਨਾਲ ਹਰਾ ਕੇ ਜਿੱਤਿਆ ਖ਼ਿਤਾਬ

ਜੇਤੂ ਟੀਮ ਨੂੰ ਟਰਾਫ਼ੀ ਸਮੇਤ 5 ਲੱਖ ਰੁਪਏ ਦਾ ਇਨਾਮ, ਉਪ ਜੇਤੂ ਨੂੰ ਮਿਲੇ ਢਾਈ ਲੱਖ

ਰੇਲਵੇ ਦੇ ਕਰਨਬੀਰ ਬਣੇ ਅੱਵਲ ਖਿਡਾਰੀ

 
ਸੁਖਜੀਤ ਮਾਨ
ਜਲੰਧਰ, 1 ਨਵੰਬਰ
ਸਥਾਨਕ ਓਲੰਪਿਅਨ ਸੁਰਜੀਤ ਹਾਕੀ ਸਟੇਡੀਅਮ ‘ਚ 35ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਫਾਈਨਲ ‘ਚ ਆਰਮੀ ਇਲੈਵਨ ਨੇ ਭਾਰਤੀ ਰੇਲਵੇ ਨੂੰ ਪੈਨਲਟੀ ਸ਼ੂਟ ਆਊਟ ਰਾਹੀਂ 5-4 ਦੇ ਫਰਕ ਨਾਲ ਹਰਾ ਕੇ ਟੂਰਨਾਮੈਂਟ ਦੀ 12 ਸਾਲ ਬਾਅਦ ਇੱਕ ਵਾਰ ਫਿਰ ਟੂਰਨਾਮੈਂਟ ਦੀ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ।ਇਸ ਤੋਂ ਪਹਿਲਾਂ ਆਰਮੀ ਇਲੈਵਨ 1996 ਵਿੱਚ ਜੇਤੂ ਰਹੀ ਸੀ ਜਦਕਿ 2016 ਵਿੱਚ ਰਨਰ ਅਪ ਰਹੀ ਸੀ।

 

 

ਟੂਰਨਾਮੈਂਟ ਦੀ ਜੇਤੂ ਟੀਮ ਨੂੰ 5 ਲੱਖ ਰੁਪਏ ਅਤੇ ਜੇਤੂ ਟਰਾਫੀ ਅਤੇ ਉਪ ਜੇਤੂ ਟੀਮ ਨੂੰ 2.50 ਲੱਖ ਰੁਪਏ ਅਤੇ ਟਰਾਫੀ ਮੁੱਖ ਮਹਿਮਾਨ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਪੰਜਾਬ ਨੇ ਪ੍ਰਦਾਨ ਕੀਤੇ। ਭਾਰਤੀ ਰੇਲਵੇ ਟੀਮ ਦੇ ਕਰਨਪਾਲ ਸਿੰਘ ਨੂੰ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਐਲਾਨਿਆ ਗਿਆ ਉਸ ਨੂੰ 51000 ਰੁਪਏ ਅਤੇ ਮਹਿੰਦਰ ਸਿੰਘ ਟੁੱਟ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

 

ਨਿਰਧਾਰਤ ਸਮੇਂ ਤੱਕ 1-1 ਨਾਲ ਬਰਾਬਰੀ ਂਤੇ ਛੁੱਟਿਆ ਮੈਚ

ਫਾਈਨਲ ਮੁਕਾਬਲੇ ਵਿੱਚ ਸਖਤ ਸੰਘਰਸ਼ ਦੇਖਣ ਨੂੰ ਮਿਲਿਆ। ਖੇਡ ਦੇ ਪਹਿਲੇ ਅੱਧ ਵਿੱਚ ਕੋਈ ਵੀ ਟੀਮ ਗੋਲ ਨਾ ਕਰ ਸਕੀ। ਖੇਡ ਦੇ ਪਹਿਲੇ ਅੱਧ ਵਿੱਚ ਰੇਲਵੇ ਨੇ ਤਿੰਨ ਪੈਨਲਟੀ ਕਾਰਨਰ ਗੁਆਏ ਜਦਕਿ ਖੇਡ ਦੇ 32ਵੇਂ ਮਿੰਟ ਵਿੱਚ ਆਰਮੀ ਦਾ ਬਿਰਾਜ ਕਰੀਬੀ ਗੋਲ ਕਰਨ?ਤੋਂ ਖੁੰਝ ਗਿਆ ਅੱਧੇ ਸਮੇਂ ਬਾਅਦ ਖੇਡ ਦੇ 42ਵੇਂ ਮਿੰਟ ਵਿੱਚ ਰੇਲਵੇ ਦੇ ਰਾਜਿਨ  ਨੇ ਮੈਦਾਨੀ ਗੋਲ ਕਰਕੇ ਸਕੋਰ 1-0 ਕੀਤਾ। 61ਵੇਂ ਮਿੰਟ ਵਿੱਚ ਆਰਮੀ ਦੇ ਚੰਦਨ ਇੰਦ ਨੇ ਮੈਦਾਨੀ ਗੋਲ ਕਰਕੇ ਸਕੋਰ 1-1 ਕਰਕੇ ਬਰਾਬਰੀ ਕੀਤੀ।

 

 

 

ਨਿਰਧਾਰਤ ਸਮੇਂ ਤੱਕ ਸਕੋਰ 1-1 ਨਾਲ ਬਰਾਬਰ ਰਹਿਣ ‘ਤੇ ਫੈਸਲਾ ਪੈਨਲਟੀ ਸ਼ੂਟ ਆਊਟ ਰਾਹੀਂ ਕੀਤਾ ਗਿਆ। ਪੈਨਲਟੀ ਸ਼ੂਟ ਆਊਟ ਰਾਹੀਂ ਆਰਮੀ ਇਲੈਵਨ ਨੇ ਭਾਰਤੀ ਰੇਲਵੇ ਨੂੰ 5-4 ਦੇ ਫਰਕ ਨਾਲ ਹਰਾਇਆ। ਇਨਾਮ ਵੰਡ ਸਮਾਗਮ ਦੌਰਾਨ?ਤ੍ਰਿਪਤ ਰਜਿੰਦਰ ਸਿੰਘ ਬਾਜਵਾ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਪੰਜਾਬ ਨੇ ਸੋਸਾਇਟੀ ਨੂੰ 21 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ।  ਇਸ ਮੌਕੇ ਤੇ ਸੰਦੀਪ ਜੈਨ ਚੀਫ ਜਨਰਲ ਮੈਨੇਜਰ ਇੰਡੀਅਨ ਆਇਲ, ਉਲੰਪੀਅਨ ਪਰਗਟ ਸਿੰਘ ਵਿਧਾਇਕ ਜਲੰਧਰ ਕੈਂਟ ਅਤੇ ਵਰਿੰਦਰ ਕੁਮਾਰ ਸ਼ਰਮਾ ਡਿਪਟੀ ਕਮਿਸ਼ਨਰ ਜਲੰਧਰ ਆਦਿ ਹਾਜ਼ਰ ਸਨ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


LEAVE A REPLY

Please enter your comment!
Please enter your name here