10 ਦਿਨ ਪਹਿਲਾਂ ਵੀ ਹਾਦਸੇ ’ਚ ਗਈ ਸੀ 5 ਜਵਾਨਾਂ ਦੀ ਜਾਨ
Jammu Kashmir Army Vehicle Accident: ਸ਼੍ਰੀਨਗਰ (ਏਜੰਸੀ)। ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ’ਚ ਵੀਰਵਾਰ ਦੁਪਹਿਰ ਨੂੰ ਫੌਜ ਦਾ ਇੱਕ ਟਰੱਕ ਖਾਈ ’ਚ ਡਿੱਗ ਗਿਆ। ਹਾਦਸੇ ’ਚ 2 ਜਵਾਨਾਂ ਦੀ ਜਾਨ ਚਲੀ ਗਈ ਹੈ। 3 ਜਵਾਨ ਗੰਭੀਰ ਜ਼ਖਮੀ ਹੋਏ ਹਨ। ਉਨ੍ਹਾਂ ਨੂੰ ਨੇੜਲੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਜ਼ਿਲ੍ਹੇ ਦੇ ਐੱਸਕੇ ਪਾਇਨ ਇਲਾਕੇ ’ਚ ਵਾਪਰਿਆ। ਇੱਥੇ ਟਰੱਕ ਸੜਕ ਤੋਂ ਫਿਸਲ ਕੇ ਟੋਏ ’ਚ ਜਾ ਡਿੱਗਿਆ। ਬਚਾਅ ਕਾਰਜ ਜਾਰੀ ਹੈ। ਘਟਨਾ ਦੇ ਵੇਰਵੇ ਕੁਝ ਸਮੇਂ ਬਾਅਦ ਫੌਜ ਦੇ ਬੁਲਾਰੇ ਵੱਲੋਂ ਜਾਰੀ ਕੀਤੇ ਜਾ ਸਕਦੇ ਹਨ।
ਇਹ ਖਬਰ ਵੀ ਪੜ੍ਹੋ : Tamil Nadu: ਤਾਮਿਲਨਾਡੂ ’ਚ ਵੱਡਾ ਹਾਦਸਾ, ਪਟਾਕਾ ਫੈਕਟਰੀ ’ਚ ਧਮਾਕਾ, 6 ਦੀ ਮੌਤ
ਇਸ ਤੋਂ ਪਹਿਲਾਂ 24 ਦਸੰਬਰ ਨੂੰ ਪੁੰਛ ਜ਼ਿਲ੍ਹੇ ’ਚ ਫੌਜ ਦੀ ਇੱਕ ਵੈਨ 350 ਫੁੱਟ ਡੂੰਘੀ ਖੱਡ ’ਚ ਡਿੱਗ ਗਈ ਸੀ। ਵੈਨ ’ਚ 18 ਸਿਪਾਹੀ ਸਵਾਰ ਸਨ। ਇਨ੍ਹਾਂ ’ਚੋਂ 5 ਦੀ ਮੌਤ ਹੋ ਗਈ ਸੀ। ਹਾਦਸੇ ’ਚ ਸ਼ਾਮਲ ਸਾਰੇ ਜਵਾਨ 11 ਮਰਾਠਾ ਰੈਜੀਮੈਂਟ ਦੇ ਸਨ। ਫੌਜ ਨੇ ਦੱਸਿਆ ਕਿ ਕਾਫਲੇ ’ਚ 6 ਵਾਹਨ ਸਨ, ਜੋ ਪੁੰਛ ਜ਼ਿਲੇ ਦੇ ਨੇੜੇ ਅਪਰੇਸ਼ਨਲ ਟਰੈਕ ਰਾਹੀਂ ਬਣੋਈ ਖੇਤਰ ਵੱਲ ਜਾ ਰਹੇ ਸਨ। ਇਸ ਦੌਰਾਨ ਇੱਕ ਵਾਹਨ ਦੇ ਡਰਾਈਵਰ ਦਾ ਕੰਟਰੋਲ ਗੁਆ ਬੈਠਾ ਤੇ ਵੈਨ ਖਾਈ ’ਚ ਜਾ ਡਿੱਗੀ। Jammu Kashmir Army Vehicle Accident
ਨਵੰਬਰ ’ਚ 2 ਵੱਖ-ਵੱਖ ਘਟਨਾਵਾਂ ’ਚ ਗਈ ਸੀ 5 ਜਵਾਨਾਂ ਦੀ ਜਾਨ
ਇਸ ਤੋਂ ਪਹਿਲਾਂ ਨਵੰਬਰ ’ਚ 2 ਵੱਖ-ਵੱਖ ਘਟਨਾਵਾਂ ’ਚ 5 ਜਵਾਨਾਂ ਦੀ ਮੌਤ ਹੋ ਗਈ ਸੀ। 4 ਨਵੰਬਰ ਨੂੰ ਰਾਜੌਰੀ ’ਚ ਸੜਕ ਹਾਦਸੇ ’ਚ 2 ਜਵਾਨ ਸ਼ਹੀਦ ਹੋ ਗਏ ਸਨ। ਇਸ ਦੇ ਨਾਲ ਹੀ 2 ਨਵੰਬਰ ਨੂੰ ਰਿਆਸੀ ਜ਼ਿਲ੍ਹੇ ’ਚ 3 ਜਵਾਨਾਂ ਦੀ ਕਾਰ ਖਾਈ ’ਚ ਡਿੱਗਣ ਕਾਰਨ ਮੌਤ ਹੋ ਗਈ ਸੀ। Jammu Kashmir Army Vehicle Accident