Army Truck Fire: ਫੌਜ ਦੇ ਟਰੱਕ ਨੂੰ ਲੱਗੀ ਅੱਗ, ਗਰੀਨ ਐਸ ਦੇ ਸੇਵਾਦਾਰਾਂ ਨੇ ਪਾਇਆ ਅੱਗ ’ਤੇ ਕਾਬੂ

Army Truck Fire: ਫੌਜ ਦੇ ਟਰੱਕ ਨੂੰ ਲੱਗੀ ਅੱਗ, ਗਰੀਨ ਐਸ ਦੇ ਸੇਵਾਦਾਰਾਂ ਨੇ ਪਾਇਆ ਅੱਗ ’ਤੇ ਕਾਬੂ

Army Truck Fire: (ਸੱਚ ਕਹੂੰ ਨਿਊਜ਼) ਆਗਰਾ। ਫੌਜ ਦੇ ਚੱਲਦੇ ਟਰੱਕ ’ਚ ਅੱਗ ਲੱਗਣ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਹਾਲਾਂਕਿ ਇਸ ਘਟਨਾ ’ਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਜਾਣਕਾਰੀ ਅਨੁੁਸਾਰ ਥਾਣੇ ਦੇ ਸੈਯਾ ਸਥਿਤ ਨੈਸ਼ਨਲ ਹਾਈਵੇ ‘ਤੇ ਤੇਹਰਾ ਵਿਖੇ ਇੱਕ ਫੌਜ ਦੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਫੌਜ ਟਰੱਕ ਵਿੱਚ ਬੈਠੇ ਸਿਪਾਹੀਆਂ ਨੇ ਟਰੱਕ ਤੋਂ ਹੇਠਾਂ ਉਤਰ ਕੇ ਆਪਣੀ ਜਾਨ ਬਚਾਈ। ਫੌਜ ਦਾ ਇਹ ਟਰੱਕ ਆਗਰਾ ਤੋਂ ਗਵਾਲੀਅਰ ਜਾ ਰਿਹਾ ਸੀ।

ਇਹ ਵੀ ਪੜ੍ਹੋ: Champions Trophy 2025: ਚੈਂਪੀਅਨਜ਼ ਟਰਾਫੀ ’ਚ ਭਾਰਤ ਦਾ ਮੁਕਾਬਲਾ ਅੱਜ ਬੰਗਲਾਦੇਸ਼ ਨਾਲ, ਰੋਹਿਤ ’ਤੇ ਰਹਿਣਗੀਆਂ ਨਜ਼ਰ…

ਜਿਵੇਂ ਹੀ ਇਸ ਘਟਨਾ ਸਬੰਧੀ ਡੇਰਾ ਸੱਚਾ ਸੌਦਾ ਦੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੂੰ ਪਤਾ ਚੱਲਿਆ ਤਾਂ ਉਹ ਤੁਰੰਤ ਮੌਕੇ ’ਤੇ ਪਹੁੰਚੇ ਤੇ ਕਰੜੀ ਮੁਸੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਮੌਕੇ ’ਤੇ ਮੌਜ਼ੂਦ ਲੋਕਾਂ ਨੇ ਦੱਸਿਆ ਕਿ ਜੇਕਰ ਅੱਗ ’ਤੇ ਮੌਕੇ ’ਤੇ ਕਾਬੂ ਨਾ ਪਾਇਆ ਜਾਂਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਡੇਰਾ ਸੱਚਾ ਸੌਦਾ ਦੇ ਇਹਨਾਂ ਸੇਵਾਦਾਰਾਂ ਦੇ ਸੇਵਾ ਦੇ ਜ਼ਜਬਾ ਨੂੰ ਵੇਖ ਕੇ  ਫੌਜ ਦੇ ਅਧਿਕਾਰੀਆਂ ਵੀ ਹੈਰਾਨ ਰਹਿ ਗਏ। ਉਨਾਂ ਗਰੀਨ ਐਸ ਦੇ ਸੇਵਾਦਾਰਾਂ ਦੀ ਖੂਬ ਪ੍ਰਸੰਸਾ ਕੀਤੀ। Army Truck Fire

Army Truck Fire
Army Truck Fire

LEAVE A REPLY

Please enter your comment!
Please enter your name here