Akhnoor Encounter: ਜੰਮੂ-ਕਸ਼ਮੀਰ ਦੇ ਅਖਨੂਰ ’ਚ ਫੌਜ ਦੇ JCO ਸ਼ਹੀਦ, ਕਿਸ਼ਤਵਾੜ ’ਚ ਸੁਰੱਖਿਆ ਬਲਾਂ ਵੱਲੋਂ ਤਲਾਸ਼ੀ ਮੁਹਿੰਮ ਜਾਰੀ

Akhnoor Encounter
Akhnoor Encounter: ਜੰਮੂ-ਕਸ਼ਮੀਰ ਦੇ ਅਖਨੂਰ ’ਚ ਫੌਜ ਦੇ JCO ਸ਼ਹੀਦ, ਕਿਸ਼ਤਵਾੜ ’ਚ ਸੁਰੱਖਿਆ ਬਲਾਂ ਵੱਲੋਂ ਤਲਾਸ਼ੀ ਮੁਹਿੰਮ ਜਾਰੀ

Akhnoor Encounter: ਸ਼੍ਰੀਨਗਰ (ਏਜੰਸੀ)। 9 ਪੰਜਾਬ ਰੈਜੀਮੈਂਟ ਦੇ ਜੇਸੀਓ ਕੁਲਦੀਪ ਚੰਦ ਸ਼ਨਿੱਚਰਵਾਰ ਨੂੰ ਜੰਮੂ ਜ਼ਿਲ੍ਹੇ ਦੇ ਅਖਨੂਰ ’ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ’ਚ ਸ਼ਹੀਦ ਹੋ ਗਏ। ਇਹ ਮੁਕਾਬਲਾ ਸ਼ੁੱਕਰਵਾਰ ਦੇਰ ਰਾਤ ਅਖਨੂਰ ਦੇ ਕੇਰੀ ਬੱਟਲ ਇਲਾਕੇ ’ਚ ਸ਼ੁਰੂ ਹੋਇਆ। ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ। ਫੌਜ ਨੇ ਇਹ ਜਾਣਕਾਰੀ ਐੱਕਸ (ਟਵਿੱਟਰ) ’ਤੇ ਪੋਸਟ ਕਰਕੇ ਦਿੱਤੀ। ਇਸ ਦੌਰਾਨ, ਸ਼ੁੱਕਰਵਾਰ ਨੂੰ ਕਿਸ਼ਤਵਾੜ ਜ਼ਿਲ੍ਹੇ ਦੇ ਸੰਘਣੇ ਜੰਗਲਾਂ ’ਚ ਇੱਕ ਮੁਕਾਬਲੇ ਦੌਰਾਨ, ਸੁਰੱਖਿਆ ਬਲਾਂ ਨੇ ਸ਼ੁੱਕਰਵਾਰ ਦੇਰ ਰਾਤ ਤੱਕ 3 ਅੱਤਵਾਦੀਆਂ ਨੂੰ ਮਾਰ ਦਿੱਤਾ। ਇਹ ਕਾਰਵਾਈ ਰਾਤ ਤੋਂ ਹੀ ਚੱਲ ਰਹੀ ਹੈ।

ਇਹ ਖਬਰ ਵੀ ਪੜ੍ਹੋ : Wheat Procurement Process: ਸ਼ੈੱਡਾਂ ਬਿਨਾਂ ਮੰਡੀਆਂ ਅਧੂਰੀਆਂ

ਅਧਿਕਾਰੀਆਂ ਨੇ ਦੱਸਿਆ ਕਿ ਮਾਰੇ ਗਏ ਤਿੰਨੋਂ ਅੱਤਵਾਦੀ ਜੈਸ਼-ਏ-ਮੁਹੰਮਦ ਨਾਲ ਸਬੰਧਤ ਸਨ। ਇਨ੍ਹਾਂ ਵਿੱਚ ਚੋਟੀ ਦਾ ਕਮਾਂਡਰ ਸੈਫਉੱਲਾ ਵੀ ਸ਼ਾਮਲ ਹੈ। ਇਸ ਤੋਂ ਪਹਿਲਾਂ, 4 ਤੇ 5 ਅਪਰੈਲ ਦੀ ਵਿਚਕਾਰਲੀ ਰਾਤ ਨੂੰ, ਬੀਐਸਐਫ ਦੇ ਜਵਾਨਾਂ ਨੇ ਜੰਮੂ ’ਚ ਕੰਟਰੋਲ ਰੇਖਾ ਦੇ ਨਾਲ ਆਰਐਸ ਪੁਰਾ ਸੈਕਟਰ ’ਚ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਦਿੱਤਾ ਸੀ। ਜਦੋਂ ਕਿ 1 ਅਪਰੈਲ ਨੂੰ, ਕੰਟਰੋਲ ਰੇਖਾ ’ਤੇ ਫੌਜ ਦੇ ਮੁਕਾਬਲੇ ’ਚ 4-5 ਪਾਕਿਸਤਾਨੀ ਘੁਸਪੈਠੀਏ ਮਾਰੇ ਗਏ ਸਨ। ਇਹ ਘਟਨਾ ਪੁਣਛ ’ਚ ਕੰਟਰੋਲ ਰੇਖਾ ’ਤੇ ਕ੍ਰਿਸ਼ਨਾ ਘਾਟੀ ਸੈਕਟਰ ਦੇ ਅਗਲੇ ਖੇਤਰ ’ਚ ਵਾਪਰੀ। Akhnoor Encounter

ਫੌਜ ਨੇ ਸ਼ਹੀਦ ਜੇਸੀਓ ਨੂੰ ਦਿੱਤੀ ਸ਼ਰਧਾਂਜਲੀ | Akhnoor Encounter

ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ, ਵਹਾਈਟ ਨਾਈਟ ਕੋਰ ਨੇ ਟਵੀਟ ਕੀਤਾ, ‘ਜੀਓਸੀ ਵ੍ਹਾਈਟ ਨਾਈਟ ਕੋਰ ਤੇ ਸਾਰੇ ਸੈਨਿਕ ਸੂਬੇਦਾਰ ਕੁਲਦੀਪ ਚੰਦ ਦੇ ਸਰਵਉੱਚ ਬਲੀਦਾਨ ਨੂੰ ਸਲਾਮ ਕਰਦੇ ਹਨ। ਉਨ੍ਹਾਂ ਨੇ ਅੱਤਵਾਦੀਆਂ ਦੀ ਘੁਸਪੈਠ ਨੂੰ ਰੋਕਣ ਲਈ ਇੱਕ ਕਾਰਵਾਈ ਦੀ ਅਗਵਾਈ ਕਰਦੇ ਹੋਏ ਸ਼ਹਾਦਤ ਪ੍ਰਾਪਤ ਕੀਤੀ।’