ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home Breaking News ਪੰਜਾਬ ਵਿੱਚ ਸੈ...

    ਪੰਜਾਬ ਵਿੱਚ ਸੈਨਾ ਦਾ ਹੈਲੀਕਪਟਰ ਕ੍ਰੈਸ਼, ਪਾਇਲਟ ਤੇ ਹੋਰ ਜਵਾਨ ਲਾਪਤਾ

    ਪੰਜਾਬ ਵਿੱਚ ਸੈਨਾ ਦਾ ਹੈਲੀਕਪਟਰ ਕ੍ਰੈਸ਼, ਪਾਇਲਟ ਤੇ ਹੋਰ ਜਵਾਨ ਲਾਪਤਾ

    ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪਾਕਿਸਤਾਨੀ ਸਰਹੱਦ ਨਾਲ ਲੱਗਦੇ ਪਠਾਨਕੋਟ ਦੇ ਰਣਜੀਤ ਸਾਗਰ ਡੈਮ ਖੇਤਰ ਵਿੱਚ ਅੱਜ ਸਵੇਰੇ ਕਰੀਬ 10:30 ਵਜੇ ਫੌਜ ਦਾ ਇੱਕ ਹੈਲੀਕਪਟਰ ਕ੍ਰੈਸ਼ ਹੋ ਗਿਆ। ਪਾਇਲਟ ਸਮੇਤ ਫੌਜ ਦੇ ਤਿੰਨ ਜਵਾਨ ਸਨ, ਜੋ ਲਾਪਤਾ ਹਨ। ਖ਼ਬਰ ਲਿਖੇ ਜਾਣ ਤੱਕ ਪਾਇਲਟ ਅਤੇ ਹੋਰ ਜਵਾਨਾਂ ਦੀ ਪਛਾਣ ਦਾ ਪਤਾ ਨਹੀਂ ਲੱਗ ਸਕਿਆ ਹੈ। ਐਨਡੀਆਰਐਫ ਦੀ ਟੀਮ ਨੇ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਹ ਜਹਾਜ਼ ਬਹੁਤ ਘੱਟ ਉਚਾਈ ਤੇ ਉਡਾਣ ਭਰ ਰਿਹਾ ਸੀ, ਅਚਾਨਕ ਇਹ ਆਪਣਾ ਸੰਤੁਲਨ ਗੁਆ ​​ਬੈਠਾ ਅਤੇ ਡੈਮ ਵਿੱਚ ਡਿੱਗ ਗਿਆ। ਰਾਹਤ ਅਤੇ ਬਚਾਅ ਕਾਰਜ ਜਾਰੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ