CDS ਹੈਲੀਕਾਪਟਰ ਹਾਦਸਾ ; ਜਨਰਲ ਬਿਪਿਨ ਰਾਵਤ ਨੇ ਹਸਪਤਾਲ ‘ਚ ਇਲਾਜ ਦੌਰਾਨ ਤੋੜਿਆ ਦਮ, 13 ਦੀ ਮੌਕੇ ‘ਤੇ ਹੋ ਗਈ ਸੀ ਮੌਤ

CDS ਬਿਪਿਨ ਰਾਵਤ ਦੀ ਪਤਨੀ ਦੀ ਹੋਈ ਮੌਤ

  • ਦਿੱਲੀ ‘ਚ CDS ਦੇ ਪਰਿਵਾਰ ਨੂੰ ਮਿਲੇ ਰਾਜਨਾਥ

(ਏਜੰਸੀ) ਨਵੀਂ ਦਿੱਲੀ। ਹਾਦਸੇ ਚ ਜਖਮੀ ਹੋੇਏ CDS  ਜਨਰਲ ਬਿਪਿਨ ਰਾਵਤ ਦੀ ਹਸਪਤਾਲ ਚ ਇਲਾਜ ਦੌਰਾਨ ਮੌਤ ਹੋ ਗਈ। ਉਹ ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ ਯਾਨੀ ਸੀ.ਡੀ.ਐੱਸ. ਸਨ। ਇਸ ਹਾਦਸੇ ਚ ਉਨਾਂ ਦੀ ਪਤਨੀ ਦੀ ਵੀ ਮੌਤ ਹੋ ਗਈ। ਇਹ ਜਾਣਕਾਰੀ ਏਅਰ ਫੋਰਸ ਨੇ ਟਵੀਟ ਕਰਕੇ ਦਿੱਤੀ। ਭਾਰਤੀ ਹਵਾਈ ਸੈਨਾ ਦਾ ਇੱਕ Mi-17 V5 ਹੈਲੀਕਾਪਟਰ, ਜਿਸ ਵਿੱਚ ਰੱਖਿਆ ਮੁਖੀ ਜਨਰਲ ਬਿਪਿਨ ਰਾਵਤ ਵੀ ਸਵਾਰ ਸੀ, ਅੱਜ ਤਾਮਿਲਨਾਡੂ ਵਿੱਚ ਕੂਨੂਰ ਨੇੜੇ ਹਾਦਸਾਗ੍ਰਸਤ ਹੋ ਗਿਆ। ਹਵਾਈ ਸੈਨਾ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ। ਹਵਾਈ ਸੈਨਾ ਨੇ ਕਿਹਾ ਹੈ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।

ਇਸ ਦੌਰਾਨ ਚੇਨਈ ਵਿੱਚ ਰੱਖਿਆ ਸੂਤਰਾਂ ਨੇ ਦੱਸਿਆ ਕਿ ਹਾਦਸੇ ਵਿੱਚ ਚਾਰ ਅਧਿਕਾਰੀਆਂ ਸਮੇਤ 11 ਦੀ ਮੌਤ ਹੋ ਗਈ ਅਤੇ ਤਿੰਨ ਹੋਰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਸਨ ਜਿਨਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਦੱਸਣਯੋਗ ਹੈ ਕਿ ਤਾਮਿਲਨਾਡੂ ਦੇ ਕੂਨੂਰ ਦੇ ਜੰਗਲਾਂ ਵਿੱਚ ਬੁੱਧਵਾਰ ਨੂੰ ਦੁਪਹਿਰ 12:20 ਵਜੇ ਫੌਜ ਦਾ ਇੱਕ Mi-17V5 ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਸੰਘਣੇ ਜੰਗਲਾਂ ਵਿੱਚ ਹੋਏ ਇਸ ਹਾਦਸੇ ਤੋਂ ਬਾਅਦ ਹੈਲੀਕਾਪਟਰ ਨੂੰ ਅੱਗ ਲੱਗ ਗਈ। ਇਸ ਵਿੱਚ ਚੀਫ ਆਫ ਡਿਫੈਂਸ ਸਟਾਫ (ਸੀਡੀਐਸ) ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ ਸਮੇਤ ਫੌਜ ਦੇ 14 ਅਧਿਕਾਰੀ ਸਵਾਰ ਸਨ। ਰਿਪੋਰਟਾਂ ਮੁਤਾਬਕ ਹੁਣ ਤੱਕ 11 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜੋ ਬੁਰੀ ਤਰ੍ਹਾਂ ਸੜ ਚੁੱਕੀਆਂ ਹਨ।

ਹਾਦਸੇ ਦੇ ਕਰੀਬ ਇੱਕ ਘੰਟੇ ਬਾਅਦ ਦੱਸਿਆ ਗਿਆ ਕਿ ਜਨਰਲ ਰਾਵਤ ਨੂੰ ਵੈਲਿੰਗਟਨ ਦੇ ਮਿਲਟਰੀ ਹਸਪਤਾਲ ਲਿਜਾਇਆ ਗਿਆ ਹੈ। ਉਸ ਦੀ ਸਥਿਤੀ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਕੁਝ ਰਿਪੋਰਟਾਂ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਨਰਲ ਬਿਪਿਨ ਰਾਵਤ ਗੰਭੀਰ ਰੂਪ ਵਿਚ ਜ਼ਖਮੀ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਦਿੱਲੀ ਸਥਿਤ ਜਨਰਲ ਰਾਵਤ ਦੇ ਘਰ ਉਨ੍ਹਾਂ ਦੇ ਪਰਿਵਾਰ ਨੂੰ ਮਿਲਣ ਪਹੁੰਚੇ। ਉਹ ਵੀਰਵਾਰ ਨੂੰ ਸੰਸਦ ‘ਚ ਇਸ ਘਟਨਾ ‘ਤੇ ਬਿਆਨ ਦੇਣਗੇ। ਜਿਕਰਯੋਗ ਹੈ ਕਿ ਜਨਰਲ ਬਿਪਿਨ ਰਾਵਤ ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ ਹਨ। ਉਸਨੇ 1 ਜਨਵਰੀ 2020 ਨੂੰ ਇਹ ਅਹੁਦਾ ਸੰਭਾਲਿਆ ਸੀ। ਰਾਵਤ ਨੇ 31 ਦਸੰਬਰ 2016 ਤੋਂ 31 ਦਸੰਬਰ 2019 ਤੱਕ ਫੌਜ ਮੁਖੀ ਦਾ ਅਹੁਦਾ ਸੰਭਾਲਿਆ ਸੀ।

ਰਾਵਤ ਦਾ ਹੈਲੀਕਾਪਟਰ ਪਹਿਲਾਂ ਵੀ ਕਰੈਸ਼ ਹੋ ਗਿਆ ਸੀ, ਬਚ ਗਿਆ ਸੀ

ਜਨਰਲ ਬਿਪਿਨ ਰਾਵਤ ਪਹਿਲਾਂ ਵੀ ਇੱਕ ਵਾਰ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ। 3 ਫਰਵਰੀ 2015 ਨੂੰ, ਉਸਦਾ ਚੀਤਾ ਹੈਲੀਕਾਪਟਰ ਦੀਮਾਪੁਰ, ਨਾਗਾਲੈਂਡ ਵਿੱਚ ਕਰੈਸ਼ ਹੋ ਗਿਆ। ਬਿਪਿਨ ਰਾਵਤ ਉਦੋਂ ਲੈਫਟੀਨੈਂਟ ਜਨਰਲ ਸਨ।

ਹੈਲੀਕਾਪਟਰ ਵਿੱਚ ਕੌਣ ਕੌਣ ਸਵਾਰ ਸਨ

ਹਾਦਸੇ ਦਾ ਸ਼ਿਕਾਰ ਹੋਏ ਐਮਆਈ-17 ਵੀ5 ਹੈਲੀਕਾਪਟਰ ਵਿੱਚ ਜਨਰਲ ਰਾਵਤ ਦੀ ਪਤਨੀ ਤੋਂ ਇਲਾਵਾ 12 ਵਿਅਕਤੀ ਸਵਾਰ ਸਨ। ਇਨ੍ਹਾਂ ਤੋਂ ਇਲਾਵਾ ਬ੍ਰਿਗੇਡੀਅਰ ਐਲ.ਐਸ.ਲਿੱਡਰ, ਲੈਫਟੀਨੈਂਟ ਕਰਨਲ ਹਰਜਿੰਦਰ ਸਿੰਘ, ਨਾਇਕ ਗੁਰਸੇਵਕ ਸਿੰਘ, ਨਾਇਕ ਜਤਿੰਦਰ ਕੁਮਾਰ, ਲਾਂਸ ਨਾਇਕ ਵਿਵੇਕ ਕੁਮਾਰ, ਲਾਂਸ ਨਾਇਕ ਬੀ. ਸਾਈ ਤੇਜਾ ਤੇ ਹੌਲਦਾਰ ਸਤਪਾਲ ਸਵਾਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here