ਧਾਰਾ 370 ਨੂੰ ਹਟਾਉਣਾ ਇੱਕ ਇਤਿਹਾਸਕ ਕਦਮ : ਸੈਨਾ ਪ੍ਰਮੁੱਖ
ਨਵੀਂ ਦਿੱਲੀ। ਆਰਮੀ ਚੀਫ ਜਨਰਲ ਮਨੋਜ ਮੁਕੰਦ ਨਰਵਾਨੇ ਨੇ ਬੁੱਧਵਾਰ ਨੂੰ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਹਟਾਉਣਾ ਇਕ ਇਤਿਹਾਸਕ ਕਦਮ ਕਿਹਾ। ਸੈਨਾ ਦਿਵਸ ਦੇ ਮੌਕੇ ‘ਤੇ ਜਨਰਲ ਨਰਵਾਣੇ ਨੇ ਕਿਹਾ ਕਿ ਇਸ ਕਦਮ ਨਾਲ ਪੱਛਮੀ ਗੁਆਂਢੀ (ਪਾਕਿਸਤਾਨ) ‘ਤੇ ਪ੍ਰੌਕਸੀ ਯੁੱਧ ਵਿਚ ਰੁਕਾਵਟ ਆਈ ਹੈ। ਜਨਰਲ ਨਰਵਾਣੇ ਨੇ ਕਿਹਾ, ਧਾਰਾ 370 ਨੂੰ ਹਟਾਉਣ ਨਾਲ ਜੰਮੂ-ਕਸ਼ਮੀਰ ਨੂੰ ਮੁੱਖ ਧਾਰਾ ਵਿੱਚ ਲਿਆਉਣ ਵਿੱਚ ਮਦਦ ਮਿਲੀ ਹੈ। ਸੈਨਾ ਮੁਖੀ ਨੇ ਕਿਹਾ ਕਿ ਸਿਪਾਹੀ ਫੌਜ ਦੀ ਤਾਕਤ ਹੁੰਦੇ ਹਨ ਤੇ ਭਾਰਤ ਅੱਤਵਾਦ ‘ਤੇ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ‘ਤੇ ਚੱਲ ਰਿਹਾ ਹੈ।
ਸਰਹੱਦ ਦੀ ਸਖਤ ਸੁਰੱਖਿਆ ਹੈ ਤੇ ਭਾਰਤ ਭਵਿੱਖ ਦੇ ਕਿਸੇ ਵੀ ਯੁੱਧ ਲਈ ਪੂਰੀ ਤਰ੍ਹਾਂ ਤਿਆਰ ਹੈ। ਸੈਨਾ ਦਿਵਸ ਦੇ ਮੌਕੇ ‘ਤੇ ਦਿੱਲੀ ਦੇ ਕੈਰੱਪਾ ਪਰੇਡ ਗਰਾਉਂਡ ਫੌਜੀ ਪਰੇਡ ਦਾ ਆਯੋਜਨ ਕੀਤਾ ਗਿਆ ਸੀ। ਇਸ ਮੌਕੇ, ਪਹਿਲੀ ਵਾਰ ਇਕ ਮਹਿਲਾ ਅਧਿਕਾਰੀ, ਕਪਤਾਨ ਤਾਨੀਆ ਸ਼ੇਰਗਿੱਲ ਨੇ ਸਾਰੀਆਂ ਫੌਜੀਆਂ ਟੁੱਕੜੀਆਂ ਦੀ ਅਗਵਾਈ ਕੀਤੀ। ਇਸ ਮੌਕੇ ਚੀਫ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਹਵਾਈ ਸੈਨਾ ਚੀਫ ਆਰਕੇਐਸ ਭਦੌਰੀਆ ਅਤੇ ਨੇਵੀ ਚੀਫ਼ ਐਡਮਿਰਲ ਕਰਮਵੀਰ ਸਿੰਘ ਵੀ ਮੌਜੂਦ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।