ਸੁਪਰੀਮ ਕੋਰਟ ਦੀ ਝਾੜ ਤੋਂ ਬਾਅਦ ਝੁਕੀ ਫੌਜ

11 ਮਹਿਲਾ ਅਧਿਕਾਰੀਆਂ ਨੂੰ ਮਿਲੇਗਾ ਫੌਜ ’ਚ ਸਥਾਈ ਕਮਿਸ਼ਨ

  • ਸਥਾਈ ਕਮਿਸ਼ਨ ਪਾਉਣ ਦੀ ਲੜਾਹੀ ਜਿੱਤਣ ਵਾਲੀ ਔਰਤਾਂ ਦੀ ਗਿਣਛੀ ਹੋਈ 50
  • ਫਿਲਹਾਲ 72 ’ਚੋਂ ਸਿਰਫ਼ 14 ਮਹਿਲਾਵਾਂ ਨੂੰ ਮੈਡੀਕਲ ਅਣਫਿੱਟ ਪਾਇਆ ਗਿਆ
  • ਫੌਜ 10 ਦਿਨਾਂ ਦੇ ਅੰਦਰ ਜ਼ਰੂਰੀ ਆਦੇਸ਼ ਜਾਰੀ ਕਰੇਗੀ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ ਸੁਪਰੀਮ ਕੋਰਟ ’ਚ ਸ਼ੁੱਕਰਵਾਰ ਨੂੰ ਫੌਜ ਦੀ 11 ਹੋਰ ਮਹਿਲਾ ਅਧਿਕਾਰੀਆਂ ਦੀ ਇਤਿਹਾਸਕ ਜਿੱਤ ਹੋਈ। ਕੋਰਟ ਦੀ ਉਲੰਘਣਾ ਕਾਰਵਾਈ ਦੀ ਚਿਤਾਵਨੀ ਤੋਂ ਬਾਅਦ ਫੌਜ ਤੇ ਉਨ੍ਹਾਂ ਮਹਿਲਾ ਅਧਿਕਾਰੀਆਂ ਨੂੰ ਸਥਾਈ ਕਮਿਸ਼ਨ ਭਾਵ ਸੇਵਾ ਮੁਕਤ ਦੀ ਉਮਰ ਤੱਕ ਨੌਕਰੀ ਦਾ ਮੌਕਾ ਦੇਣ ਲਈ ਤਿਆਰ ਹੋ ਗਈ।

ਇਸ ਤੋਂ ਪਹਿਲਾਂ ਫੌਜ ਨੇ 39 ਮਹਿਲਾਵਾਂ ਨੂੰ ਅਦਾਲਤੀ ਆਦੇਸ਼ ’ਤੇ ਸਥਾਈ ਕਮਿਸ਼ਨ ਦਾ ਮੌਕਾ ਦਿੱਤਾ ਸੀ ਜਸਟਿਸ ਡੀ. ਵਾਈ. ਚੰਦਰਚੂਹੜ ਤੇ ਜਸਟਿਸ ਏ. ਐਸ. ਬੋਪੰਨਾ ਦੀ ਬੈਂਚ ਸਾਹਮਣੇ ਉਲੰਘਣਾ ਪਟੀਸ਼ਨ ’ਤੇ ਸੁਣਵਾਈ ਦੌਰਾਨ ਵਧੀਕ ਮਹਾਂਵਕੀਲ ਜਨਰਲ ਸੰਜੈ ਜੈਨ ਨੇ ਭਰੋਸਾ ਦਿੱਤਾ ਕਿ ਫੌਜ 11 ਮਹਿਲਾਵਾਂ ਨੂੰ ਸਥਾਈ ਕਮਿਸ਼ਨ ਲਈ 10 ਦਿਨਾਂ ਦੇ ਅੰਦਰ ਜ਼ਰੂਰੀ ਆਦੇਸ਼ ਜਾਰੀ ਕਰੇਗੀ।

ਜਸਟਿਸ ਚੰਦਰ ਚੂਹੜ ਨੇ ਸੁਣਵਾਈ ਦੌਰਾਨ ਬੈਂਚ ਦੇ 22 ਅਕਤੂਬਰ ਦੇ ਆਦੇਸ਼ ’ਤੇ ਅਮਲ ਨਾ ਕਰਨ ’ਤੇ ਫੌਜ ਤੇ ਉਲੰਘਣਾ ਦਾ ਦੋਸ਼ੀ ਕਰਾਰ ਦੇਣ ਦਾ ਸੰਕੇਤ ਦਿੰਦਿਆਂ ਕਾਰਵਾਈ ਕਰਨ ਦਾ ਸੰਕੇਤ ਦਿੱਤਾ ਸੀ ਫੌਜ ਵੱਲੋਂ ਫਿਰ ਦੱਸਿਆ ਗਿਆ ਕਿ ਫਿਲਹਾਲ 72 ’ਚੋਂ ਸਿਫਰ 14 ਮਹਿਲਾਵਾਂ ਨੂੰ ਮੈਡੀਕਲ ਅਣਫਿੱਟ ਪਾਇਆ ਗਿਆ ਹੈ।

ਕੀ ਹੈ ਮਾਮਲਾ

ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ 22 ਅਕਤੂਬਰ ਦੇ ਆਦੇਸ਼ ’ਤੇ ਫੌਜ ਨੇ ਆਪਣੀ 39 ਮਹਿਲਾ ਅਧਿਕਾਰੀਆਂ ਨੂੰ 29 ਅਕਤੂਬਰ ਨੂੰ ਸਥਾਈ ਕਮਿਸ਼ਨ ਦਿੱਤਾ ਸੀ ਫੌਜ ਦੀ ਮਹਿਲਾ ਅਧਿਕਾਰੀ ਨਿਤਿਸ਼ਾ ਤੇ ਹੋਰਨਾਂ ਦੀ ਪਟੀਸ਼ਨ ’ਤੇ ਜਸਟਿਸ ਚੰਦਰ ਚੂਹੜ ਦੀ ਅਗਵਾਈ ਵਾਲੀ ਅਦਾਲਤ ਨੇ 22 ਅਕਤੂਬਰ ਨੂੰ ਫੌਜ ਨੂੰ ਆਦੇਸ਼ ਦਿੱਤਾ ਸੀ ਕਿ ਉਹ ਇੱਕ ਨਵੰਬਰ ਜਾਂ ਇਸ ਤੋਂ ਪਹਿਲਾਂ ਯੋਗ ਮਹਿਲਾ ਅਧਿਕਾਰੀਆਂ ਨੂੰ ਸਥਾਈ ਕਮਿਸ਼ਨ ਪ੍ਰਦਾਨ ਕਰੇ ।

ਮੂਲ ਤੌਰ ’ਤੇ 72 ਮਹਿਲਾ ਅਧਿਕਾਰੀਆਂ ਨੇ ਸਰਵਉੱਚ ਅਦਾਲਤ ਦਾ ਦਰਵਾਜਾ ਖੜਕਾਇਆ ਸੀ ਇਨ੍ਹਾਂ ’ਚੋਂ ਇੱਕ ਨੇ ਸਵੈ ਇੱਛਾ ਸੇਵਾ ਮੁਕਤੀ ਦੀ ਪਟੀਸ਼ਨ ਦਿੱਤੀ ਜਦੋਂਕਿ 32 ਨੇ ਅਸਥਾਈ ਕਮਿਸ਼ਨ ਲਈ ਆਪਣੀ ਕਾਨੂੰਨੀ ਲੜਾਈ ਜਾਰੀ ਰੱਖੀ। ਸੁਪਰੀਮ ਕੋਰਟ ਤੱਕ ਕਾਨੂੰਨੀ ਲੜਾਈ ’ਚ ਸ਼ੁੱਕਰਵਾਰ ਨੂੰ 11 ਮਹਿਲਾ ਅਧਿਕਾਰੀ ਮਿਲੀ ਜਿੱਤ ਨਾਲ 72 ’ਚੋਂ ਹੁਣ ਤੱਕ ਸਥਾਈ ਕਮਿਸ਼ਨ ਦੀ ਲੜਾਈ ਜਿੱਤਣ ਵਾਲੀ ਮਹਿਲਾਵਾਂ ਦੀ ਗਿਣਤੀ 50 ਹੋ ਗਈ ਹੈ ਹਾਈਕੋਰਟ ਨੇ ਮਹਿਲਾ ਅਧਿਕਾਰੀਆਂ ਨੂੰ ਸਥਾਈ ਕਮਿਸ਼ਨ ਦੇਣ ਲਈ 17 ਫਰਵਰੀ 2020 ਤੇ 25 ਮਾਰਚ 2021 ਨੂੰ ਵੀ ਆਦੇਸ਼ ਜਾਰੀ ਕੀਤੇ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ