ਅੰਡਰ 19 ਸ਼੍ਰੀਲੰਕਾ ਵਿਰੁੱਧ ਗੇਂਦਬਾਜ਼ੀ ਦੌਰਾਨ ਝਟਕੀ ਪਹਿਲੀ ਵਿਕਟ | Arjun Tendulkar
ਕੋਲੰਬੋ (ਏਜੰਸੀ)। ਮਹਾਨ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ ਦੇ 18 ਸਾਲਾ ਲੜਕੇ ਅਰਜੁਨ ਤੇਂਦੁਲਕਰ ਨੇ ਅੰਡਰ 19 ਲਈ ਸ਼ੁਰੂਆਤ ਕਰਦੇ ਹੋਏ ਸ਼੍ਰੀਲੰਕਾ ਅੰਡਰ 19 ਟੀਮ ਵਿਰੁੱਧ ਪਹਿਲੇ ਯੂਥ ਟੈਸਟ ਦੇ ਪਹਿਲੇ ਦਿਨ ਇੱਕ ਵਿਕਟ ਹਾਸਲ ਕਰਕੇ ਅੰਡਰ 19 ਪੱਧਰ’ਤੇ ਆਪਣੀ ਪਹਿਲੀ ਵਿਕਟ ਹਾਸਲ ਕਰ ਲਈ ਜਦੋਂਕਿ ਹਰਸ਼ ਤਿਆਗੀ ਅਤੇ ਆਯੁਸ਼ ਬਦੌਨੀ ਨੇ 4-4 ਵਿਕਟਾਂ ਝਟਕਾਈਆਂ ਭਾਰਤ ਨੇ ਸ਼੍ਰੀਲੰਕਾਈ ਟੀਮ ਨੂੰ 244 ਦੌੜਾਂ ‘ਤੇ ਸਮੇਟਣ ਬਾਅਦ ਪਹਿਲੇ ਦਿਨ ਦੀ ਖੇਡ ਸਮਾਪਤੀ ਤੱਕ 1 ਵਿਕਟ ਗੁਆ ਕੇ 92 ਦੌੜਾਂ ਬਣਾ ਲਈਆਂ ਹਨ ਕਪਤਾਨ ਅਨੁਜ ਰਾਵਤ ਨੇ ਹਮਲਾਵਰ ਬੱਲੇਬਾਜ਼ੀ ਕਰਦੇ ਹੋਏ ਸਿਰਫ਼ 59 ਗੇਂਦਾਂ ‘ਤੇ 63 ਦੌੜਾਂ ‘ਚ ਅੱਠ ਚੌਕੇ ਅਤੇ 2 ਛੱਕੇ ਲਗਾਏ ਪਰ ਉਹ ਦਿਨ ਦੇ ਆਖ਼ਰੀ ਓਵਰ ਦੀ ਚੌਥੀ ਗੇਂਦ ‘ਤੇ ਆਊਟ ਹੋ ਗਏ ਜਿਸ ਤੋਂ ਬਾਅਦ ਦਿਨ ਦੀ ਖੇਡ ਖ਼ਤਮ ਹੋ ਗਈ ਅਧਰਵ ਤਾਈਦੇ 42 ਗੇਂਦਾਂ ‘ਤੇ ਚਾਰ ਚੌਕਿਆਂ ਦੀ ਮੱਦਦ ਨਾਲ 26 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਹੈ ਭਾਰਤ ਅਜੇ ਸ਼੍ਰੀਲੰਕਾ ਦੇ ਸਕੋਰ ਤੋਂ 152 ਦੌੜਾਂ ਪਿੱਛੇ ਹੈ।
ਭਾਰਤ ਅਤੇ ਸ਼੍ਰੀਲੰਕਾ ਦਰਮਿਆਨ ਇਸ ਮੁਕਾਬਲੇ ‘ਚ ਸਭ ਦੀਆਂ ਨਜ਼ਰਾਂ ਸਚਿਨ ਦੇ ਬੇਟੇ ਅਰਜੁਨ ‘ਤੇ ਟਿਕੀਆਂ ਸਨ ਕਿ ਉਹ ਇਸ ਮੈਚ ‘ਚ ਕਿਹੋ ਜਿਹਾ ਪ੍ਰਦਰਸ਼ਨ ਕਰਦਾ ਹੈ ਖੱਬੇ ਹੱਥ ਦੇ ਮੱਧਮ ਤੇਜ਼ ਗੇਂਦਬਾਜ਼ ਅਰਜੁਨ ਨੇ ਆਪਣੇ ਕਰੀਅਰ ਦੀ ਪਹਿਲੀ ਵਿਕਟ ਕਾਮਿਲ ਮਿਸ਼ਾਰਾ ਨੂੰ ਲੱਤ ਅੜਿੱਕਾ ਆਊਟ ਕਰਕੇ ਹਾਸਲ ਕੀਤੀ ਉਸਨੇ 11 ਓਵਰਾਂ ‘ਚ 33 ਦੌੜਾਂ ਦੇ ਕੇ ਇੱਕ ਵਿਕਟ ਲਈ ਖੱਬੇ ਹੱਥ ਦੇ ਸਪਿੱਨਰ ਤਿਆਗੀ ਨੇ 26 ਓਵਰਾਂ ‘ਚ 92 ਦੌੜਾਂ ਦੇ ਕੇ ਸ਼੍ਰੀਲੰਕਾਈ ਟੀਮ ਦੇ ਉੱਪਰਲੇ ਕ੍ਰਮ ਦੇ ਛੇ ਬੱਲੇਬਾਜ਼ਾਂ ‘ਚੋਂ ਚਾਰ ਨੂੰ ਪੈਵੇਲਿਅਨ ਭੇਜਿਆ ਬਦੌਨੀ ਨੇ 9.3 ਓਵਰਾਂ ‘ਚ 24 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਅਤੇ ਸ਼੍ਰੀਲੰਕਾਈ ਪਾਰੀ ਨੂੰ 70.3 ਓਵਰਾਂ ‘ਚ 244 ਦੌੜਾਂ ‘ਤੇ ਸਮੇਟ ਦਿੱਤਾ।