ਸਾਡੇ ਨਾਲ ਸ਼ਾਮਲ

Follow us

20.8 C
Chandigarh
Sunday, January 18, 2026
More
    Home Breaking News ਅਰੀ ਦਾ ਲੋਨ ਪਾ...

    ਅਰੀ ਦਾ ਲੋਨ ਪਾਸ ਕਰਵਾਉਣ ਬਦਲੇ ਲੱਖਾਂ ਦੀ ਮਾਰੀ ਠੱਗੀ, ਦੋ ਨਾਮਜ਼ਦ

    Passage, Arri, Loan, Lakhs, Have, Been, Deceived, Two Nominees

    ਸੰਗਤ ਮੰਡੀ, (ਮਨਜੀਤ ਨਰੂਆਣਾ)। (Froud) ਪਿੰਡ ਮੱਲਵਾਲਾ ਵਿਖੇ ਸੋਚੀ ਸਮਝੀ ਸ਼ਾਜਿਸ ਤਹਿਤ ਡੈਅਰੀ ਦਾ 20 ਲੱਖ ਦਾ ਲੋਨ ਸਬਸਿਡੀ ‘ਤੇ ਪਾਸ ਕਰਵਾਉਣ ਬਦਲੇ ਦੋ ਵਿਅਕਤੀਆਂ ਵੱਲੋਂ ਪਿੰਡ ਦੇ ਸਾਬਕਾ ਸਰਪੰਚ ਦੀ ਨੂੰਹ ਸਮੇਤ ਇਕ ਹੋਰ ਵਿਅਕਤੀ ਨਾਲ ਲੱਖਾਂ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। (Froud)

    ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮੇਜਰ ਸਿੰਘ ਪੁੱਤਰ ਲਾਲ ਸਿੰਘ ਤੇ ਸਾਬਕਾ ਸਰਪੰਚ ਗੁਰਦੇਵ ਸਿੰਘ ਦੀ ਨੂੰਹ ਲਖਵਿੰਦਰ ਕੌਰ ਪਤਨੀ ਸਵ. ਪਰਮਜੀਤ ਸਿੰਘ ਨੇ ਲਗਭਗ 6 ਮਹੀਨੇ ਪਹਿਲਾ ਹਰਿੰਦਰ ਸਿੰਘ ਉਰਫ਼ ਗੋਰਾ ਪੁੱਤਰ ਬੱਗੜ ਸਿੰਘ ਵਾਸੀ ਸ਼ੇਰ ਖਾਂ ਵਾਲਾ (ਮਾਨਸਾ) ਅਤੇ ਬਲਜਿੰਦਰ ਸਿੰਘ ਉਰਫ਼ ਹੈਪੀ ਪੁੱਤਰ ਲੱਭਾ ਸਿੰਘ ਵਾਸੀ ਬੱਮਣਾ (ਪਟਿਆਲਾ) ਵਿਰੁੱਧ ਜ਼ਿਲਾ ਪੁਲਸ ਮੁਖੀ ਨੂੰ ਸ਼ਕਾਇਤ ਕੀਤੀ ਸੀ ਕਿ ਉਕਤ ਵਿਅਕਤੀਆਂ ਵੱਲੋਂ ਉਨਾਂ ਨੂੰ ਡੈਅਰੀ ‘ਤੇ 20-20 ਲੱਖ ਦਾ ਲੋਨ 50 ਫੀਸਦੀ ਸਬਸਿਡੀ ‘ਤੇ ਦਵਾਉਣ ਦਾ ਲਾਲਚ ਦਿੱਤਾ ਗਿਆ ਸੀ।

    ਉਨਾਂ ਦੱਸਿਆ ਕਿ ਉਕਤ ਵਿਅਕਤੀਆਂ ਵੱਲੋਂ ਕਾਗਜੀ ਕਾਰਵਾਈ ਦੇ ਨਾਂ ‘ਤੇ ਲਖਵਿੰਦਰ ਕੌਰ ਤੋਂ 90 ਹਜ਼ਾਰ ਤੇ ਮੇਜਰ ਸਿੰਘ ਤੋਂ 50 ਹਜ਼ਾਰ ਉਗਰਾਹ ਲਏ ਪ੍ਰੰਤੂ ਅੱਜ ਤੱਕ ਨਾਂ ਤਾਂ ਉਨਾਂ ਨੂੰ ਲੋਨ ਨਹੀਂ ਦਵਾਇਆ ਗਿਆ ਅਤੇ ਨਾਂ ਹੀ ਪੈਸੇ ਵਾਪਸ ਕੀਤੇ ਗਏ।ਉਨਾਂ ਵੱਲੋਂ ਉਕਤ ਵਿਅਕਤੀਆਂ ਤੋਂ ਪੈਸੇ ਮੰਗਣ ‘ਤੇ ਫੋਨ ਹੀ ਬੰਦ ਕਰ ਲੈਦੇ ਸਨ। (Froud)

    ਪੁਲਸ ਪੜਤਾਲ ‘ਚ ਇਹ ਮਾਮਲਾ ਸਹੀ ਪਾਇਆ ਗਿਆ। ਪੁਲਸ ਦੇ ਉਚ ਅਧਿਕਾਰੀਆਂ ਵੱਲੋਂ ਥਾਣਾ ਸੰਗਤ ਦੀ ਪੁਲਸ ਨੂੰ ਕਾਰਵਾਈ ਲਈ ਕਿਹਾ ਗਿਆ ਜਿਸ ਦੇ ਚੱਲਦਿਆਂ ਥਾਣਾ ਸੰਗਤ ਦੇ ਮੁਖੀ ਗੁਰਬਖਸ਼ੀਸ ਸਿੰਘ ਵੱਲੋਂ ਮੇਜਰ ਸਿੰਘ ਪੁੱਤਰ ਲਾਲ ਸਿੰਘ ਦੇ ਬਿਆਨਾਂ ‘ਤੇ ਹਰਿੰਦਰ ਸਿੰਘ ਉਰਫ਼ ਗੋਰਾ ਪੁੱਤਰ ਬੱਗੜ ਸਿੰਘ ਵਾਸੀ ਸ਼ੇਰ ਖਾਂ ਵਾਲਾ (ਮਾਨਸਾ) ਅਤੇ ਬਲਜਿੰਦਰ ਸਿੰਘ ਉਰਫ਼ ਹੈਪੀ ਪੁੱਤਰ ਲੱਭਾ ਸਿੰਘ ਵਾਸੀ ਬੱਮਣਾ (ਪਟਿਆਲਾ) ਵਿਰੁੱਧ ਮਾਮਲਾ ਦਰਜ ਕਰਕੇ ਉਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। (Froud)

    LEAVE A REPLY

    Please enter your comment!
    Please enter your name here