ਹਰਿਆਣਾ, ਪੰਜਾਬ ਦੇ ਕੁਝ ਖੇਤਰਾਂ ‘ਚ ਪਾਰਾ ਜ਼ੀਰੋ ਡਿਗਰੀ

Areas , Haryana, Punjab, Mercury ,zero

ਮੌਸਮ ਵਿਭਾਗ ਦੀ ਸੈਲਾਨੀਆਂ ਤੇ ਲੋਕਾਂ ਨੂੰ ਸਲਾਹ, ਮੌਸਮ ਨੂੰ ਧਿਆਨ ‘ਚ ਰੱਖਦਿਆਂ ਨਿਕਲੋ ਬਾਹਰ

ਮੀਂਹ ਦੇ ਆਸਾਰ, ਧੁੰਦ ਨਾਲ ਆਮ ਜੀਵਨ ਪ੍ਰਭਾਵਿਤ

ਸੱਚ ਕਹੂੰ ਨਿਊਜ਼/ਚੰਡੀਗੜ੍ਹ। ਉੱਤਰੀ ਭਾਰਤ ‘ਚ ਕੜਾਕੇ ਦੀ ਠੰਢ ਨੇ ਦਹਾਕਿਆਂ ਪਹਿਲਾਂ ਦੇ ਰਿਕਾਰਡ ਤੋੜਦਿਆਂ ਕੋਲਡ ਡੇ ਤੇ ਸੀਤ ਲਹਿਰ ਦੇ ਕਹਿਰ ਦਰਮਿਆਨ ਜ਼ਿਆਦਾਤਰ ਥਾਵਾਂ ‘ਤੇ ਪਾਰਾ ਜ਼ੀਰੋ ਤੱਕ ਰਿਕਾਰਡ ਕੀਤਾ ਗਿਆ। ਮੌਸਮ ਕੇਂਦਰ ਅਨੁਸਾਰ ਖੇਤਰ ‘ਚ ਪਿਛਲੇ 24 ਘੰਟਿਆਂ ‘ਚ ਪ੍ਰਚੰਡ ਸੀਤ ਲਹਿਰ ਤੇ ਕੋਲਡ ਡੇ ਨੇ ਇੰਨਾ ਕਹਿਰ ਢਾਹਿਆ ਕਿ ਪਾਰਾ ਜ਼ੀਰੋ ਡਿਗਰੀ ਦਰਜ ਕੀਤਾ ਗਿਆ ਅਗਲੇ 24 ਘੰਟਿਆਂ ‘ਚ ਹਰਿਆਣਾ ‘ਚ ਹਾਲਾਤ ਅਜਿਹੇ ਹੀ ਬਣੇ ਰਹਿਣ ਦੇ ਅਸਾਰ ਹਨ ਦੋ ਤੇ ਤਿੰਨ ਜਨਵਰੀ ਨੂੰ ਗੜੇਮਾਰੀ, ਗਰਜ਼ ਤੇ ਮੀਂਹ ਪੈਣ ਦੀ ਸੰਭਾਵਨਾ ਹੈ ਖੇਤਰ ‘ਚ ਕਿਤੇ-ਕਿਤੇ ਹਲਕਾ ਮੀਂਹ ਪੈਣ ਦੇ ਅਸਾਰ ਹਨ ਮੌਸਮ ਵਿਭਾਗ ਨੇ ਐਡਵਾਈਜਰੀ ਜਾਰੀ ਕੀਤੀ ਹੈ ਇੱਕ ਜਨਵਰੀ ਤੋਂ ਕੁਝ ਥਾਵਾਂ ‘ਤੇ ਥੋੜ੍ਹੇ ਬਹੁਤ ਗੜੇ ਪੈਣ ਤੇ ਤਿੰਨ ਜਨਵਰੀ ਨੂੰ ਕਈ ਥਾਵਾਂ ‘ਤੇ ਮੀਂਹ ਤੇ ਗੜੇ ਪੈਣ ਦੀ ਸੰਭਾਵਨਾ ਬਣੀ ਹੋਈ ਹੈ।

ਚੱਕਰਵਾਤੀ ਹਵਾਵਾਂ ਹਰਿਆਣਾ ਵੱਲ ਵਧ ਰਹੀਆਂ ਹਨ : ਮੌਸਮ ਵਿਭਾਗ

ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਚੱਕਰਵਾਤੀ ਹਵਾਵਾਂ ਦਾ ਵਗਣਾ ਮੱਧ ਪਾਕਿਸਤਾਨ ਤੇ ਇਸ ਦੇ ਆਸ-ਪਾਸ ਦੇ ਖੇਤਰਾਂ ਤੋਂ ਹਰਿਆਣਾ ਤੇ ਹੋਰ ਖੇਤਰਾਂ ਵੱਲ 3.1 ਤੇ 3.6 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਅੱਗੇ ਵਧ ਰਿਹਾ ਹ ਇਸ ਦੌਰਾਨ 2 ਤੇ 3 ਜਨਵਰੀ 2020 ਨੂੰ ਜ਼ਿਲ੍ਹਾ ਕੁੱਲੂ, ਚੰਬਾ, ਲਾਹੌਲ ਤੇ ਸਪੀਤੀ, ਸ਼ਿਮਲਾ, ਕਾਂਗੜਾ ਤੇ ਕਿਨੌਰ ‘ਚ ਅਨੇਕ ਥਾਵਾਂ ‘ਤੇ ਹਲਕੀ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।