ਕਿਹਾ, ਹਾਈਕੋਰਟ ਦੀ ਮਾਨਿਟਰਿੰਗ ‘ਚ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ
ਬਿਹਾਰ ਦੇ ਮੁਜੱਫਰਪੁਰ ਸ਼ੈਲਟਰ ਹੋਮ ‘ਚ ਹੋਏ ਰੇਪ ਕਾਂਡ ‘ਤੇ ਆਖਰਕਾਰ ਸੂਬੇ ਦੇ ਮੁੱਖ ਮੰਤਰੀ ਨੇ ਤੋੜੀ ਚੁੱਪੀ
ਪਟਨਾ, ਏਜੰਸੀ
ਬਿਹਾਰ ਦੇ ਮੁਜੱਫਰਪੁਰ (Mujaffarpur) ਸ਼ੈਲਟਰ ਹੋਮ ‘ਚ ਹੋਏ ਰੇਪ ਕਾਂਡ ‘ਤੇ ਆਖਰਕਾਰ ਰਾਜ ਸੂਬੇ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਆਪਣੀ ਚੁੱਪੀ ਤੋੜ ਦਿੱਤੀ ਹੈ। ਦੇਸ਼ ਨੂੰ ਹਿਲਾ ਕੇ ਰੱਖ ਦੇਣ ਵਾਲੇ ਇਸ ਘਿਨੌਣੇ ਅਪਰਾਧ ਨੂੰ ਉਨਾਂ ਨੇ ਸ਼ਰਮਸਾਰ ਕਰਾਰ ਦਿੱਤਾ। ਉਨਾਂ ਇਹ ਵੀ ਸਵਾਲ ਉਠਾਇਆ ਕਿ ਅਜਿਹਾ ਕਰਨ ਵਾਲੇ ਆਖਰ ਕਿਸ ਮਾਨਸਿਕਤਾ ਦੇ ਲੋਕ ਹਨ। ਸੂਬੇ ਦੇ ਮੁੱਖ ਮੰਤਰੀ ਨੇ ਇਸ ਮਾਮਲੇ ‘ਤੇ ਪਹਿਲੀ ਵਾਰ ਬੋਲਦਿਆਂ ਕਿਹਾ ਕਿ ਇਸ ਮਾਮਲੇ ਦੀ ਸੀਬੀਆਈ ਜਾਂਚ ਹੋ ਰਹੀ ਹੈ। ਨਾਲ ਹੀ ਉਨਾਂ ਜਾਣਕਾਰੀ ਦਿੱਤੀ ਕਿ ਉਨਾਂ ਐਡਵੋਕੇਟ ਜਨਰਲ ਨੂੰ ਕਿਹਾ ਹੈ ਕਿ ਹਾਈਕੋਰਟ ਦੀ ਮਾਨਿਟਰਿੰਗ ‘ਚ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। (Mujaffarpur)
ਬਿਹਾਰ ਵਰਗੇ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਦੁਰਸਤ ਕਰਨ ਲਈ ਫੇਮਸ ਨਿਤਿਸ਼ ਨੇ ਇਸ ਘਿਨੌਣੀ ਘਟਨਾ ‘ਤੇ ਕਿਹਾ ਕਿ ਇਸ ਦਾ ਧਿਆਨ ਰੱਖਣਾ ਪਵੇਗਾ ਕਿ ਮਾਮਲੇ ‘ਚ ਕੋਈ ਬਚ ਨਾ ਸਕੇ। ਇਹ ਵੀ ਦੇਖਣਾ ਹੋਵੇਗਾ ਕਿ ਸਾਡੇ ਸਿਸਟਮ ‘ਚ ਕੀ ਮੁਸ਼ਕਲਾਂ ਹਨ ਉਨਾਂ ਕਿਹਾ ਜੋ ਕੀਤਾ ਗਿਆ ਹੈ ਉਹ ਪਾਪ ਹੈ। ਇਸ ਦੀ ਸਜ਼ਾ ਤਾਂ ਮਿਲਣੀ ਹੀ ਚਾਹੀਦੀ ਹੈ। (Mujaffarpur)
ਸੁਪਰੀਮ ਕੋਰਟ ਨੇ ਲਿਆ ਮਾਮਲੇ ਸਬੰਧੀ ਖੁਦ ਨੋਟਿਸ
ਬਿਹਾਰ ਦੇ ਮੁਜੱਫਰਪੁਰ ‘ਚ ਲੜਕੀਆਂ ਨਾਲ ਹੋਏ ਦੁਰਾਚਾਰ ਦੇ ਮਾਮਲੇ ‘ਚ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਖੁਦ ਨੋਟਿਸ ਲਿਆ, ਜਿਸ ਤੋਂ ਬਾਅਦ ਇਸ ਨੇ ਬਿਹਾਰ ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ। ਅਦਾਲਤ ਨੇ ਦੋਵੇਂ ਸਰਕਾਰਾਂ ਤੋਂ ਵਿਸਥਾਰ ਸਹਿਤ ਜਾਣਕਾਰੀ ਮੰਗੀ ਹੈ। ਨਾਲ ਹੀ ਸੁਪਰੀਮ ਕੋਰਟ ਨੇ ਮੁਜੱਫਰਪੁਰ ਮਾਮਲੇ ‘ਚ ਦੁਰਾਚਾਰ ਪੀੜਤਾਂ ਦਾ ਇੰਟਰਵਿਊ ਪ੍ਰਸਾਰਿਤ ਨਾ ਕਰਨ ਦਾ ਨਿਰਦੇਸ਼ ਦਿੱਤਾ ਤੇ ਕਿਹਾ ਉਨਾਂ ਨੂੰ ਵਾਰ-ਵਾਰ ਆਪਣੇ ਅਪਮਾਨ ਨੂੰ ਦੁਹਰਾਉਣ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ। (Mujaffarpur)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।