ਲੰਦਨ | ਆਲਰਾਊਂਡਰ ਜੋਫਰਾ ਆਰਚਰ ਤੇ ਲਿਆਮ ਡਾਸਨ ਨੂੰ ਇੰਗਲੈਂਡ ਦੀ ਵਿਸ਼ਵ ਕੱਪ ਟੀਮ ‘ਚ ਜਗ੍ਹਾ ਦਿੱਤੀ ਗਈ ਹੈ, ਆਈਸੀਸੀ ਟੂਰਨਾਮੈਂਟ ਦੇ ਮੇਜ਼ਬਾਨ ਦੇਸ਼ ਨੇ ਅੱਜ ਆਪਣੀ 15 ਮੈਂਬਰੀ ਟੀਮ ਐਲਾਨ ਕੀਤੀ ਆਰਚਰ ਨੂੰ ਬੀਤੇ ਮਹੀਨੇ ਐਲਾਨ ਇੰਗਲੈਂਡ ਦੀ ਮੁੱਢਲੀ 15 ਮੈਂਬਰੀ ਟੀਮ ‘ਚ ਸ਼ਾਮਲ ਨਹੀਂ ਕੀਤਾ ਗਿਆ ਸੀ, ਅਜਿਹੇ ‘ਚ ਉਨ੍ਹਾਂ ਦੀ ਚੋਣ ਹੈਰਾਨ ਕਰਨ ਵਾਲੀ ਰਹੀ 30 ਮਈ ਤੋਂ ਹੋਣ ਵਾਲੇ ਆਈਸੀਸੀ ਵਿਸ਼ਵ ਕੱਪ ਦੇ ਮੇਜ਼ਬਾਨ ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ ਨੇ 23 ਮਈ ਦੀ ਆਖਰੀ ਮਿਤੀ ਤੋਂ ਸਿਰਫ ਦੋ ਦਿਨ ਪਹਿਲਾਂ ਹੀ ਅੱਜ ਆਪਣੀ ਅੰਤਿਮ ਵਿਸ਼ਵ ਕੱਪ ਟੀਮ ਐਲਾਨ ਕੀਤੀ ਹੈ ਆਰਚਰ ਨੂੰ ਆਇਰਲੈਂਡ ਲੜੀ ਤੇ ਪਾਕਿਸਤਾਨ ਖਿਲਾਫ਼ ਇੱਕ ਮੈਚ ਲਈ ਟੀਮ ‘ਚ ਸ਼ਾਮਲ ਕੀਤਾ ਗਿਆ ਸੀ ਆਰਚਰ ਤੋਂ ਇਲਾਵਾ ਆਲਰਾਊਂਡਰ ਲਿਆਮ ਡਾਸਨ ਅਤੇ ਉੱਚ ਕ੍ਰਮ ਦੇ ਬੱਲੇਬਾਜ਼ ਜੇਮਸ ਵਿੰਸ ਨੂੰ ਵੀ ਟੀਮ ‘ਚ ਜਗ੍ਹਾ ਮਿਲੀ ਹੈ ਜਦੋਂਕਿ ਡੇਵਿਡ ਵਿਲੀ, ਜੋ ਡੇਨਲੇ ਤੇ ਅਲੈਕਸ ਹੇਲਜ਼ ਜਗ੍ਹਾ ਬਣਾਉਣ ਤੋਂ ਖੁੰਝ ਗਏ ਸੱਟ ਦੀਆਂ ਅਟਕਲਾਂ ਦਰਮਿਆਨ ਡਾਸਨ ਨੇ ਵੀ ਟੀਮ ‘ਚ ਜਗ੍ਹਾ ਬਣਾ ਲਈ ਹੈ ਆਲਰਾਊਂਡਰ ਨੇ ਬੀਤੇ ਸਾਲ ਅਕਤੂਬਰ ਤੋਂ ਬਾਅਦ ਇੰਗਲੈਂਡ ਲਈ ਨਹੀਂ ਖੇਡਿਆ ਹੈ ਉਨ੍ਹਾਂ ਨੂੰ ਸ੍ਰੀਲੰਕਾ ਦੌਰੇ ‘ਚ ਸੱਟ ਲੱਗੀ ਸੀ, ਜਿਸ ਤੋਂ ਬਾਅਦ ਡੇਨਲੀ ਨੂੰ ਟੀਮ ‘ਚ ਮੌਕਾ ਦਿੱਤਾ ਗਿਆ ਸੀ ਪਰ ਉਹ ਆਇਰਲੈਂਡ ਤੇ ਪਾਕਿਸਤਾਨ ਖਿਲਾਫ਼ ਲੜੀ ‘ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਉਨ੍ਹਾਂ ਨੂੰ ਪਾਕਿਸਤਾਨ ਖਿਲਾਫ਼ ਤਿੰਨ ਮੈਚਾਂ ‘ਚ ਇੱਕ ਵੀ ਵਿਕਟ ਨਹੀਂ ਮਿਲੀ ਤੇ ਇਹੀ ਉਨ੍ਹਾਂ ਦੇ ਬਾਹਰ ਹੋਣ ਦਾ ਕਾਰਨ ਰਿਹਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।














