ਨਗਰੀ ਪਿੰਡ ‘ਚ ਘਟਨਾ ਦੀ ਸੂਚਨਾ ਮਿਲਦਿਆਂ ਹੀ ਤੁਰੰਤ ਮੱਦਦ ਨੂੰ ਪਹੁੰਚੇ ਸੇਵਾਦਾਰ
ਧਰਮਸ਼ਾਲਾ/ਪੰਚਕੂਲਾ (ਸੱਚ ਕਹੂੱ ਨਿਊਜ਼) ਪੰਚਕੂਲਾ ਦੇ ਡੇਰਾ ਸ਼ਰਧਾਲੂ ਨੇ ਭਿਆਨਕ ਗਰਮੀ ਦੌਰਾਨ ਪਿੰਡ ਨਗਰੀ, ਜ਼ਿਲ੍ਹਾ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਦੇ ਜੰਗਲਾਂ ‘ਚ ਲੱਗੀ ਅੱਗ ‘ਤੇ ਕਾਬੂ ਪਾ ਕੇ ਵੱਡਾ ਹਾਦਸਾ ਟਾਲ ਦਿੱਤਾ ਜਾਣਕਾਰੀ ਦਿੰਦਿਆਂ ਪੰਚਕੂਲਾ ਦੇ ਬਲਾਕ ਭੰਗੀਦਾਸ ਅਨਿਲ ਇੰਸਾਂ ਨੇ ਦੱਸਿਆ ਪੰਚਕੂਲਾ ਦੀ ਸਾਧ-ਸੰਗਤ ਚਚੀਆ ਨਗਰੀ ਦਰਬਾਰ, ਜ਼ਿਲ੍ਹਾ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ‘ਚ ਸੇਵਾ ਲਈ ਗਈ ਸੀ ਸੇਵਾਦਾਰ ਪੂਰੀ ਤਨਦੇਹੀ ਤੇ ਸੇਵਾ ਭਾਵਨਾ ਨਾਲ ਖੇਤੀ ਦੇ ਕਾਰਜਾਂ ‘ਚ ਜੁਟੇ ਹੋਏ ਸਨ ਉਦੋਂ ਸੂਚਨਾ ਮਿਲੀ ਕਿ ਨਜ਼ਦੀਕ ਲੱਗਦੇ ਪਿੰਡ ਨਗਰੀ ਦੇ ਜੰਗਲ ‘ਚ ਭਿਆਨਕ ਅੱਗ ਲੱਗ ਗਈ ਸੇਵਾਦਾਰ ਬਿਨਾ ਦੇਰੀ ਕੀਤੇ ਤੁਰੰਤ ਮੌਕੇ ‘ਤੇ ਪਹੁੰਚੇ ਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਦੇ ਨਾਲ ਮਿਲ ਕੇ ਸੇਵਾਦਾਰਾਂ ਨੇ ਸਖ਼ਤ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾ ਲਿਆ ਸਥਾਨਕ ਲੋਕਾਂ ਨੇ ਕਿਹਾ ਕਿ ਜੇਕਰ ਸਮਾਂ ਰਹਿੰਦਿਆਂ ਅੱਗ ‘ਤੇ ਕਾਬੂ ਨਾ ਪਾਇਆ ਜਾਂਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ, ਕਿਉਂਕਿ ਭਿਆਨਕ ਗਰਮੀ ਦੌਰਾਲ ਦਰੱਖਤਾਂ ਦੇ ਨਾਲ-ਨਾਲ ਉਨ੍ਹਾਂ ਦੇ ਘਰ ਵੀ ਇਸ ਦੀ ਲਪੇਟ ‘ਚ ਆ ਸਕਦੇ ਸਨ ਉਨ੍ਹਾਂ ਡੇਰਾ ਸ਼ਰਧਾਲੂਆਂ ਦਾ ਧੰਨਵਾਦ ਕੀਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।