ਨਵੀਂ ਦਿੱਲੀ| ਕਾਂਗਰਸ ਦੇ ਸਾਬਕਾ ਨੇਤਾ ਸੱਜਣ ਕੁਮਾਰ ਨੂੰ 1984 ‘ਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ‘ਚ ਸਖਤ ਸੁਰੱਖਿਆ ਦਰਮਿਆਨ ਸੋਮਵਾਰ ਨੂੰ ਦਿੱਲੀ ਦੀ ਇਕ ਅਦਾਲਤ ‘ਚ ਪੇਸ਼ ਕੀਤਾ ਗਿਆ। ਸੱਜਣ ਦੰਗੇ ਸੰਬੰਧੀ ਇਕ ਹੋਰ ਮਾਮਲੇ ‘ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਤਿਹਾੜ ਜੇਲ ‘ਚ ਬੰਦ ਹੈ। ਤਿਹਾੜ ਜੇਲ ਅਧਿਕਾਰੀ ਉਸ ਨੂੰ ਅਦਾਲਤ ‘ਚ ਪੇਸ਼ ਨਹੀਂ ਕਰ ਸਕੇ ਸਨ, ਜਿਸ ਤੋਂ ਬਾਅਦ ਕੋਰਟ ਨੇ 22 ਜਨਵਰੀ ਨੂੰ ਸਾਬਕਾ ਕਾਂਗਰਸ ਨੇਤਾ ਦੇ ਖਿਲਾਫ ਪੇਸ਼ੀ ਵਾਰੰਟ ਜਾਰੀ ਕੀਤਾ ਸੀ।
ਹੇਠਲੀ ਅਦਾਲਤ ‘ਚ ਚੱਲ ਰਹੇ ਇਸ ਮਾਮਲੇ ‘ਚ ਤਿੰਨ ਵਿਅਕਤੀਆਂ ਸੱਜਣ ਕੁਮਾਰ, ਬ੍ਰਹਮਾਨੰਦ ਗੁਪਤਾ ਅਤੇ ਵੇਦ ਪ੍ਰਕਾਸ਼ ‘ਤੇ ਦੰਗੇ ਭੜਕਾਉਣ ਅਤੇ ਕਤਲ ਦੇ ਦੋਸ਼ ਹਨ। ਇਨ੍ਹਾਂ ਸਾਰਿਆਂ ‘ਤੇ ਇਹ ਦੋਸ਼ ਸੁਲਤਾਨਪੁਰੀ ‘ਚ ਸੁਰਜੀਤ ਸਿੰਘ ਦੇ ਕਤਲ ਦੇ ਸੰਬੰਧ ‘ਚ ਤੈਅ ਕੀਤੇ ਗਏ ਹਨ। 31 ਅਕਤੂਬਰ 1984 ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਨ੍ਹਾਂ ਦੇ ਸਿੱਖ ਸੁਰੱਖਿਆ ਕਰਮਚਾਰੀਆਂ ਨੇ ਕਤਲ ਕਰ ਦਿੱਤਾ ਸੀ, ਜਿਸ ਤੋਂ ਬਾਅਦ ਦੰਗੇ ਭੜਕ ਗਏ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।