ਰੁੂਪ ਵੱਡਾ ਜਾਂ ਗੁਣ

ਰੁੂਪ ਵੱਡਾ ਜਾਂ ਗੁਣ

ਵਿਲੱਖਣ ਪ੍ਰਤਿਭਾ ਦੇ ਧਨੀ ਚਾਣੱਕਿਆ ਖੁਦ ਕਰੂਪ ਸਨ ਚੰਦਰਗੁਪਤ ਮੌਰੀਆ ਨੂੰ ਇੱਕ ਦਿਨ ਮਜ਼ਾਕ ਸੁੱਝਿਆ ਤੇ ਉਸ ਨੇ ਕਿਹਾ, ‘‘ਪ੍ਰਧਾਨ ਮੰਤਰੀ ਜੀ, ਚੰਗਾ ਹੁੰਦਾ ਜੇਕਰ ਤੁਸੀਂ ਗੁਣਵਾਨ ਹੋਣ ਦੇ ਨਾਲ-ਨਾਲ ਰੂਪਵਾਨ ਵੀ ਹੁੰਦੇ?’’ ਚਾਣੱਕਿਆ ਦੀ ਬਜਾਏ ਮਹਾਰਾਣੀ ਨੇ ਜਵਾਬ ਦਿੱਤਾ, ‘‘ਮਹਾਰਾਜ ਰੂਪ ਤਾਂ ਮ੍ਰਿਗਤ੍ਰਿਸ਼ਨਾ ਹੈ ਆਦਮੀ ਦੀ ਪੂਜਾ ਉਸ ਦੇ ਰੂਪ ਨਾਲ ਨਹੀਂ, ਗੁਣ ਤੇ ਬੁੱਧੀ ਨਾਲ ਹੁੰਦੀ ਹੈ’’ ‘‘ਇਸ ਗੱਲ ਦੀਆਂ ਬਹੁਤ ਮਿਸਾਲਾਂ ਹਨ ਮਹਾਰਾਜ’’ ਚਾਣੱਕਿਆ ਨੇ ਕਿਹਾ, ‘‘ਤੁਸੀਂ ਪਹਿਲਾਂ ਇਹ ਠੰਢਾ ਪਾਣੀ ਪੀ ਕੇ ਸ਼ਾਂਤ ਹੋ ਜਾਓ, ਫਿਰ ਗੱਲਾਂ ਕਰਾਂਗੇ’’ ਉਦੋਂ ਉਨ੍ਹਾਂ ਨੇ ਤੁਰੰਤ ਪਾਣੀ ਦੇ ਦੋ ਗਲਾਸ ਵਾਰੀ-ਵਾਰੀ ਰਾਜੇ ਵੱਲ ਵਧਾ ਦਿੱਤੇ ‘‘ਮਹਾਰਾਜ ਪਹਿਲੇ ਗਲਾਸ ’ਚ ਸੋਨੇ ਦੇ ਘੜੇ ਦਾ ਪਾਣੀ ਸੀ ਤੇ ਦੂਜੇ ’ਚ ਮਿੱਟੀ ਦੇ ਘੜੇ ਦਾ ਕਿਰਪਾ ਕਰਕੇ ਤੁਸੀਂ ਦੱਸੋ ਕਿ ਕਿਸ ਘੜੇ ਦਾ ਪਾਣੀ ਤੁਹਾਨੂੰ ਵਧੀਆ ਲੱਗਿਆ?’’

ਰਾਜੇ ਦੇ ਪਾਣੀ ਪੀਣ ਤੋਂ ਬਾਅਦ ਚਾਣੱਕਿਆ ਨੇ ਪੁੱਛਿਆ ਰਾਜੇ ਨੇ ਜਵਾਬ ਦਿੱਤਾ, ‘‘ਮਿੱਟੀ ਦੇ ਘੜੇ ਦਾ ਪਾਣੀ ਠੰਢਾ ਤੇ ਸਵਾਦ ਸੀ ਉਸ ਨੂੰ ਪੀ ਕੇ ਮੈਂ ਤ੍ਰਿਪਤ ਹੋ ਗਿਆ ਪਰ ਸੋਨੇ ਦੇ ਘੜੇ ਵਾਲਾ ਪਾਣੀ ਪੀਣ ਯੋਗ ਹੀ ਨਹੀਂ ਸੀ’’ ਮਹਾਰਾਣੀ ਨੇ ਹੱਸਦਿਆਂ ਕਿਹਾ, ‘‘ਮਹਾਰਾਜ ਸਾਡੇ ਪ੍ਰਧਾਨ ਮੰਤਰੀ ਨੇ ਬੁੱਧੀ-ਚਲਾਕੀ ਨਾਲ ਤੁਹਾਡੇ ਸਵਾਲ ਦਾ ਜਵਾਬ ਦੇ ਦਿੱਤਾ ਦੂਰੋਂ ਚਮਕਣ ਵਾਲੇ ਸੋਨੇ ਦੀ ਖੂਬਸੂਰਤੀ ਵੇਖਦਿਆਂ ਬਣਦੀ ਹੈ ਪਰ ਉਹ ਘੜਾ ਕਿਸ ਕੰਮ ਦਾ, ਜਿਸ ਦਾ ਪਾਣੀ ਪੀਣ ਦੇ ਯੋਗ ਨਾ ਹੋਵੇ ਦੂਜੇ ਪਾਸੇ, ਮਿੱਟੀ ਦਾ ਘੜਾ ਦੇਖਣ ’ਚ ਤਾਂ ਕਰੂਪ ਹੈ, ਪਰ ਉਸ ’ਚ ਬਹੁਤ ਵੱਡਾ ਗੁਣ ਲੁਕਿਆ ਹੋਇਆ ਹੈ ਤੁਸੀਂ ਹੀ ਦੱਸੋ, ਰੂਪ ਵੱਡਾ ਹੈ ਜਾਂ ਗੁਣ ਤੇ ਬੁੱਧੀ?’’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ