
ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ (ਰਜਿ.) ਪੰਜਾਬ ਵੱਲੋਂ ਮੌਜ਼ੂਦਾ ਹਾਲਾਤਾਂ ਨੂੰ ਦੇਖਦੇ ਕੀਤਾ ਖੂਨਦਾਨ ਕਰਨ ਦਾ ਫੈਸਲਾ | Blood Donation For Army
Blood Donation For Army: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਭਾਰਤ-ਪਾਕਿਸਤਾਨ ਦਰਮਿਆਨ ਤਣਾਅ ਦੌਰਾਨ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ (ਬਲੱਡ ਬੈਂਕ) ਫਰੀਦਕੋਟ ਦੇ ਵਿੱਚ ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ (ਰਜਿ.) ਪੰਜਾਬ ਫ਼ਰੀਦਕੋਟ ਵੱਲੋਂ ਲਗਾਤਾਰ ਵੱਧ ਤੋਂ ਵੱਧ ਡੋਨਰਜ਼ ਸੋਸਾਇਟੀ ਵੱਲੋਂ ਭੇਜੇ ਰਹੇ ਹਨ, ਇਸ ਸਬੰਧੀ ਹੋਰ ਵੀ ਸੋਸਾਇਟੀਆਂ ਰਲ ਮਿਲ ਕੇ ਸਹਿਯੋਗ ਕਰ ਰਹੀਆ ਹਨ।
ਇਹ ਵੀ ਪੜ੍ਹੋ: Sri Fatehgarh Sahib News: ਜ਼ਿਲ੍ਹਾ ਮੈਜਿਸਟਰੇਟ ਡਾ. ਸੋਨਾ ਥਿੰਦ ਨੇ ਇਲਾਕਾ ਵਾਸੀਆਂ ਨੂੰ ਕੀਤੀ ਇਹ ਖਾਸ ਅਪੀਲ

ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਗੁਰਜੀਤ ਸਿੰਘ ਹੈਰੀ ਢਿੱਲੋਂ ਨੇ ਦੱਸਿਆ ਕਿ ਅੱਜ ਉਹਨਾਂ ਦੀ ਸੋਸਾਇਟੀ ਵੱਲੋਂ ਲੋੜਵੰਦ ਮਰੀਜ਼ਾਂ ਨੂੰ ਬਲੱਡ ਡੋਨੇਟ ਕੀਤਾ ਗਿਆ ਅਤੇ 10 ਹੋਰ ਸੁਸਾਇਟੀ ਮੈਂਬਰਜ਼ ਨੇ ਵੀ ਬਲੱਡ ਡੋਨੇਟ ਕੀਤਾ। ਕੇ.ਪੀ.ਸਿੰਘ.ਸਰਾਂ ਨੇ ਦੱਸਿਆ ਕੀ ਕਿਸੇ ਐਮਰਜੈਂਸੀ ਵਿੱਚ ਬਲੱਡ ਪ੍ਰਤੀ ਸਾਡੀ ਸੁਸਾਇਟੀ ਦੇ ਨੰਬਰ 98786-52453 ’ਤੇ ਸੰਪਰਕ ਕਰ ਸਕਦੇ ਹੋ ਅਤੇ ਅੱਜ ਇੱਕ ਮੀਟਿੰਗ ਕੀਤੀ ਗਈ ਸਾਰੀਆਂ ਬਲੱਡ ਐਨ. ਜੀ.ਓ ਇੱਕ ਮੰਚ ’ਤੇ ਫ਼ਰੀਦਕੋਟ ਵਿਖੇ ਇੱਕਠੀਆਂ ਹੋਈਆਂ। ਇਸ ਸਮੇਂ ਪ੍ਰਸ਼ਾਸਨ ਨੂੰ ਉਹਨਾਂ ਵਿਸ਼ਵਾਸ ਦਿਵਾਇਆ ਕਿ ਹਸਪਤਾਲਾਂ ਵਿੱਚ ਸਾਰੇ ਨਾਲ ਰਲ ਮਿਲ ਕੇ ਬਲੱਡ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਮੀਟਿੰਗ ਵਿੱਚ ਬਲੱਡ ਸੋਸਾਇਟੀਆਂ ਦੇ ਸਤਿਕਾਰ ਯੋਗ ਅਹੁਦੇਦਾਰ ਅਤੇ ਮੈਂਬਰ ਸ਼ਾਮਿਲ ਹੋਏ। Blood Donation For Army