ਪੰਜਾਬ ਤੋਂ ਬਾਅਦ ਦੂਜੇ ਸੂਬਿਆਂ ’ਚ ਵੀ ਆਮ ਆਦਮੀ ਪਾਰਟੀ ਦਾ ਵਧਿਆ ਕਰੇਜ਼

Aam Aadmi Party

ਹਿਮਾਚਲ ’ਚ ਵੱਡੀ ਗਿਣਤੀ ’ਚ ਲੋਕ ਆਮ ਆਦਮੀ ਪਾਰਟੀ ’ਚ ਹੋਏ ਸ਼ਾਮਲ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ’ਚ ਆਮ ਆਦਮੀ ਪਾਰਟੀ (Aam Aadmi Party) ਵੱਡੇ ਬਹੁਮਤ ਨਾਲ ਸੱਤਾ ’ਚ ਆਉਣ ਤੋਂ ਬਾਅਦ ਹੋਰਨਾਂ ਸੂਬਿਆਂ  ‘ਤੇ ਵੀ ਇਸ ਦਾ ਅਸਰ ਹੋਣਾ ਸ਼ੁਰੂ ਹੋ ਗਿਆ ਹੈ। ਹਰਿਆਣਾ, ਹਿਮਾਚਲ ਪ੍ਰਦੇਸ਼ ਸਮੇਤ ਹੋਰਨਾਂ ਸੂਬੇ ਦੋ ਲੋਕਾਂ ਵੀ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣੇ ਸ਼ੁਰੂ ਹੋ ਗਏ ਹਨ। ਅੱਜ ਹਿਮਾਚਲ ਪ੍ਰਦੇਸ਼ ’ਚ ਵੱਡੀ ਗਿਣਤੀ ’ਚ ਆਮ ਲੋਕਾਂ ਤੋਂ ਇਲਾਵਾ ਯੂਥ ਕਾਂਗਰਸ ਪ੍ਰਧਾਨਾਂ ਸਮੇਤ ਸੈਂਕੜੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾ, ਗ੍ਰਾਮ ਪ੍ਰਧਾਨ, ਡੀਡੀਸੀ ਮੈਂਬਰ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ।

ਹਿਮਾਚਲ ’ਚ 6 ਅਪ੍ਰੈਲ ਨੂੰ ਰੋਡ ਸ਼ੋਅ ਕਰਨਗੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ

ਪੰਜਾਬ ਦੀ ਜਿੱਤ ਤੋਂ ਉਤਸ਼ਾਹਿਤ ਆਮ ਆਦਮੀ ਪਾਰਟੀ (ਆਪ) ਹੁਣ ਹਿਮਾਚਲ ਵਿੱਚ ਪੈਰ ਜਮਾਉਣ ਦੀ ਤਿਆਰੀ ਕਰ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 6 ਆਪਰੈਲ ਨੂੰ ਹਿਮਾਚਲ ’ਚ ਰੋਡ ਸ਼ੋਅ ਕਰਨਗੇ। ਜਿਸ ਦੇ ਲਈ ਪਾਰਟੀ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਕੇਜਰੀਵਾਲ ਅਤੇ ਭਗਵੰਤ ਮਾਨ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਨਵੀਂ ਨੀਂਹ ਰੱਖਣਗੇ ਅਤੇ ਵਰਕਰਾਂ ਵਿੱਚ ਨਵਾਂ ਜੋਸ਼ ਭਰਨਗੇ। ‘ਆਪ’ ਪਾਰਟੀ ਦੇ ਰੋਡ ਸ਼ੋਅ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

ਹਰਿਆਣਾ ‘ਚ ਆਮ ਆਦਮੀ ਪਾਰਟੀ ਇਕੱਲੇ ਹੀ ਚੋਣ ਲੜੇਗੀ

ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਇਸ ਦਾ ਅਸਰ ਹਰਿਆਣਾ ’ਚ ਸ਼ੁਰੂ ਹੋ ਗਿਆ ਹੈ। ਪੰਜਾਬ ’ਚ ਸਰਕਾਰ ਬਣਨ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਹਰਿਆਣਾ ’ਚ ਵੀ ਸਰਕਾਰ ਬਣਾਉਣ ਲਈ ਜੋਰ ਲਾਵੇਗੀ। ਸੰਸਦ ਮੈਂਬਰ ਸੁਸ਼ੀਲ ਗੁਪਤਾ ਨੇ ਕਿਹਾ ਕਿ ਪਾਰਟੀ ਹਰਿਆਣਾ ਵਿੱਚ ਸ਼ਹਿਰੀ ਅਤੇ ਪੰਚਾਇਤੀ ਚੋਣਾਂ ਲੜੇਗੀ। ਦਿੱਲੀ ਅਤੇ ਪੰਜਾਬ ਵਿੱਚ ਸਰਕਾਰ ਆਉਣ ਤੋਂ ਬਾਅਦ ਹੁਣ ਹਰਿਆਣਾ ਵਿੱਚ ਵੀ ਸਰਕਾਰ ਆਵੇਗੀ ਅਤੇ ਸਾਡੀ ਜ਼ਿੰਮੇਵਾਰੀ ਹੁਣ ਤਿੰਨ ਵਾਰ ਹੋਵੇਗੀ।

ਸੰਸਦ ਮੈਂਬਰ ਨੇ ਕਿਹਾ ਕਿ ਪੰਜਾਬ ਇਕ ਮਾਡਲ ਵਜੋਂ ਉਭਰੇਗਾ। ਆਮ ਆਦਮੀ ਪਾਰਟੀ ਹਰਿਆਣਾ ਵਿੱਚ ਬਦਲਾਅ ਲਿਆਵੇਗੀ। ਤਬਦੀਲੀ ਦੀ ਲਹਿਰ ਸ਼ੁਰੂ ਹੋ ਗਈ ਹੈ। ਪੰਜਾਬ ਤੋਂ ਬਾਅਦ ਹੁਣ ਹਰਿਆਣਾ ‘ਚ ਵੀ ਬਦਲਾਅ ਆਵੇਗਾ। ਜਿਹੜੇ ਚਿਹਰੇ ਸੂਬੇ ਦੀ ਅਗਵਾਈ ਕਰ ਸਕਦੇ ਹਨ, ਉਨ੍ਹਾਂ ਨੂੰ ਢੁੱਕਵੇਂ ਸਮੇਂ ‘ਤੇ ਪਾਰਟੀ ‘ਚ ਸ਼ਾਮਲ ਕੀਤਾ ਜਾਵੇਗਾ।

ਹਰਿਆਣਾ ‘ਚ ‘ਆਪ’ ਦਾ ਸੂਬਾ ਸੰਗਠਨ ਭੰਗ, ਪਾਰਟੀ ਦਾ ਨਵਾਂ ਸੰਗਠਨ ਬਣਾਇਆ ਜਾਵੇਗਾ

susil

ਹਰਿਆਣਾ ਵਿੱਚ ਆਮ ਆਦਮੀ ਪਾਰਟੀ ਦੀ ਸੂਬਾਈ ਜਥੇਬੰਦੀ ਨੂੰ ਭੰਗ ਕਰ ਦਿੱਤਾ ਗਿਆ ਹੈ। ਹੁਣ ਸੂਬੇ ਵਿੱਚ ਪਾਰਟੀ ਦਾ ਨਵਾਂ ਸੰਗਠਨ ਬਣਾਇਆ ਜਾਵੇਗਾ। ਪਾਰਟੀ ਦੇ ਨਿਰਦੇਸ਼ਾਂ ‘ਤੇ ਸੌਰਵ ਭਾਰਦਵਾਜ ਨੂੰ ਹਰਿਆਣਾ ਦਾ ਚੋਣ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਜਦਕਿ ਮਹਿੰਦਰ ਚੌਧਰੀ ਨੂੰ ਸਹਿ ਇੰਚਾਰਜ ਬਣਾਇਆ ਗਿਆ ਹੈ। ਸੋਮਵਾਰ ਨੂੰ ‘ਆਪ’ ਦੇ ਸੂਬਾ ਇੰਚਾਰਜ ਡਾ: ਸੁਸ਼ੀਲ ਗੁਪਤਾ ਨੇ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਦੌਰਾਨ ਇਹ ਗੱਲ ਕਹੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ