ਅਨੁਪਮ ਖੇਰ ਦੇ ਪਰਿਵਾਰ ਨੂੰ ਵੀ ਹੋਇਆ ਕੋਰੋਨਾ

ਅਨੁਪਮ ਖੇਰ ਦੇ ਪਰਿਵਾਰ ਨੂੰ ਵੀ ਹੋਇਆ ਕੋਰੋਨਾ

  • ਮਾਂ ਤੇ ਭਰਾ ਸਮੇਤ 4 ਮੈਂਬਰ ਪਾਜ਼ਿਟਿਵ

    ਨਵੀਂ ਦਿੱਲੀ। ਸੁਪਰਸਟਾਰ ਅਮਿਤਾਭ ਬੱਚਨ ਤੇ ਉਨ੍ਹਾਂ ਦੇ ਪੁੱਤਰ ਅਭਿਸ਼ੇਕ ਬੱਚਨ ਦੇ ਕੋਰੋਨਾ ਪਾਜ਼ਿਟਿਵ ਪਾਏ ਜਾਣ ਤੋਂ ਬਾਅਦ ਬਾਲੀਵੁੱਡ ਇੱਕ ਹੋਰ ਵੱਡਾ ਝਟਕਾ ਲੱਗਾ ਜਦੋਂ ਅਦਾਕਾਰ ਅਨੁਪਮ ਖੇਰ ਦੀ ਮਾਂ ਤੇ ਭਰਾ ਸਮੇਤ ਪਰਿਵਾਰ ਦੇ ਚਾਰ ਦੇ ਮੈਂਬਰ ਕੋਰੋਨਾ ਪਾਜ਼ਿਟਿਵ ਪਾਏ ਗਏ। ਅਨੁਪਮ ਖੇਰ ਨੇ ਐਤਵਾਰ ਨੂੰ ਸਵੇਰੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ।

ਅਨੁਪਮ ਖੇਰ ਨੇ ਵੀਡੀਓ ‘ਚ ਦੱਸਿਆ ਕਿ ਕੁਝ ਦਿਨਾਂ ਤੋਂ ਉਨ੍ਹਾਂ ਦੀ ਮਾਂ ਦੁਲਾਰੀ ਦੀ ਸਿਹਤ ਖਰਾਬ ਚੱਲ ਰਹੀ ਸੀ, ਉਨ੍ਹਾਂ ਨੂੰ ਭੁੱਖ ਨਹੀਂ ਲੱਗ ਰਹੀ ਸੀ ਤੇ ਉਹ ਸੌਂਦੀ ਰਹਿੰਦੀ ਸੀ। ਡਾਕਟਰ ਦੀ ਸਲਾਹ ‘ਤੇ ਉਨ੍ਹਾਂ ਨੇ ਆਪਣੀ ਮਾਂ ਦਾ ਬਲੱਡ ਟੈਸਟ ਕਰਵਾਇਆ, ਜਿਸ ‘ਚ ਸਭ ਠੀਕ ਸੀ, ਬਾਅਦ ‘ਚ ਸਿਟੀ ਸਕੈਨ ਕਰਵਾਇਆ ਤੇ ਫਿਰ ਮਾਈਲਡ (ਹਲਕੇ) ਕੋਵਿਡ-19 ਪਾਜ਼ਿਟਿਵ ਦੀ ਪੁਸ਼ਟੀ ਹੋਈ। ਇਸ ਤੋਂ ਬਾਅਦ ਅਨੁਪਮ ਤੇ ਉਸਦੇ ਭਰਾ ਰਾਜੂ ਨੇ ਵੀ ਆਪਣਾ ਕੋਰੋਨਾ ਟੈਸਟ ਕਰਵਾਇਆ।

ਰਿਪੋਰਟ ‘ਚ ਅਨੁਪਮ ਖੇਰ ਨੈਗੇਟਿਵ ਪਾਏ ਗਏ ਜਦੋਂਕਿ ਉਨ੍ਹਾਂ ਦੇ ਭਰਾ ਦਾ ਟੈਸਟ ਪਾਜ਼ਿਟਿਵ ਪਾਇਆ ਗਿਆ। ਇਸ ਤੋਂ ਬਾਅਦ ਰਾਜੂ ਦੇ ਪਰਿਵਾਰਕ ਮੈਂਬਰਾਂ ਦਾ ਵੀ ਕੋਰੋਨਾ ਟੈਸਟ ਕਰਵਾਇਆ ਗਿਆ, ਜਿਸ ‘ਚ ਅਨੁਪਮ ਦੀ ਭਰਜਾਈ ਤੇ ਭਤੀਜੀ ਕੋਰੋਨਾ ਪਾਜ਼ਿਟਿਵ ਪਾਏ ਗਏ। ਜਦੋਂਕਿ ਭਤੀਜਾ ਦੀ ਰਿਪੋਰਟ ਨੈਗੇਟਿਵ ਆਈ ਹੈ। ਅਨੁਪਮ ਨੇ ਦੱਸਿਆ ਕਿ  ਉਨ੍ਹਾਂ ਦੀ ਮਾਂ ਨੂੰ ਕੋਕਿਲਾਬੇਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਸਬੰਧੀ ਬੀਐਮਸੀ ਨੂੰ ਵੀ ਸੂਚਨਾ ਦੇ ਦਿੱਤੀ ਗਈ ਹੈ ਤੇ ਉਨ੍ਹਾਂ ਦੇ ਘਰ ਨੂੰ ਸੈਨੇਟਾਈਜ਼ਰ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here