ਅਨੂਪ ਗੁਪਤਾ ਚੰਡੀਗੜ੍ਹ ਦੇ ਨਵੇਂ ਮੇਅਰ ਬਣੇ

Anup Gupta

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਚੰਡੀਗੜ੍ਹ ’ਚ ਨਵੇਂ ਮੇਅਰ ਦੀ ਚੋਣ ਹੋ ਚੁੱਕੀ ਹੈ। ਇਸ ਵਾਰ ਵੀ ਮੇਅਰ ਦੀ ਸੀਟ ਭਾਜਪਾ ਦੀ ਝੋਲੀ ਪਈ ਹੈ। ਭਾਜਪਾ ਦੇ ਅਨੂਪ ਗੁਪਤਾ (Anup Gupta) ਨੂੰ ਚੰਡੀਗੜ੍ਹ ਦਾ ਨਵਾਂ ਮੇਅਰ (Mayor of Chandigarh) ਬਣਾ ਦਿੱਤਾ ਗਿਆ ਹੈ। ਮੇਅਰ ਚੋਣਾਂ ਦੌਰਾਨ ਕੁੱਲ 29 ਵੋਟਾਂ ਪਈਆਂ। ਇਨ੍ਹਾਂ ’ਚੋਂ ਭਾਜਪਾ ਦੇ 14 ਕੌਂਸਲਰ ਸਨ, ਜਦੋਂ ਕਿ ਆਮ ਆਦਮੀ ਪਾਰਟੀ ਦੇ ਵੀ 14 ਕੌਂਸਲਰ ਸਨ ਪਰ ਸੰਸਦ ਮੈਂਬਰ ਕਿਰਨ ਖੇਰ ਦੀ ਵੋਟ ਭਾਜਪਾ ਨੂੰ ਗਈ। ਇਸ ਤਰ੍ਹਾਂ ਭਾਜਪਾ ਦੇ ਅਨੂਪ ਗੁਪਤਾ (Anup Gupta) ਨਵੇਂ ਮੇਅਰ ਬਣ ਗਏ।

Anup Gupta

ਅਨੂਪ ਗੁਪਤਾ (Anup Gupta) ਨੇ ਆਮ ਆਦਮੀ ਪਾਰਟੀ ਦੇ ਜਸਬੀਰ ਸਿੰਘ ਲਾਡੀ ਨੂੰ ਹਰਾ ਦਿੱਤਾ ਹੈ। ਚੋਣ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਕ੍ਰਾਸ ਵੋਟਿੰਗ ਨਹੀਂ ਹੋਈ। ਕਾਂਗਰਸ ਅਤੇ ਅਕਾਲੀ ਦਲ ਦੇ ਕੌਂਸਲਰ ਵੋਟਿੰਗ ਤੋਂ ਗੈਰ-ਹਾਜਰ ਰਹੇ। ਚੰਡੀਗੜ੍ਹ ’ਚ ਮੇਅਰ ਅਹੁਦੇ ਲਈ ਪਿਛਲੀ ਟਰਮ ’ਚ ਡਿਪਟੀ ਮੇਅਰ ਰਹੇ ਭਾਜਪਾ ਦੇ ਅਨੂਪ ਗੁਪਤਾ ਅਤੇ ‘ਆਮ ਆਦਮੀ ਪਾਰਟੀ’ ਦੇ ਜਸਬੀਰ ਸਿੰਘ ਲਾਡੀ ਵਿਚਕਾਰ ਸਖਤ ਮੁਕਾਬਲਾ ਸੀ। ਭਾਜਪਾ ਵੱਲੋਂ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਹਰਜੀਤ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਸੀ। ਉੱਥੇ ਹੀ ‘ਆਪ’ ਵੱਲੋਂ ਇਨ੍ਹਾਂ ਅਹੁਦਿਆਂ ’ਤੇ ਤਰੁਣਾ ਮਹਿਤਾ ਤੇ ਸੁਮਨ ਸ਼ਰਮਾ ਨੂੰ ਖੜ੍ਹਾ ਕੀਤਾ ਗਿਆ ਸੀ। (Mayor of Chandigarh) ਕਾਂਗਰਸ ਅਤੇ ਅਕਾਲੀ ਐਮਸੀ ਵਲੋਂ ਚੋਣ ਦਾ ਬਾਈਕਾਟ ਕੀਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ