ਥਾਣਾ ਚੀਮਾ ਦਾ ਖਾਸ ਉਪਰਾਲਾ, ਪਿੰਡ ਨਿਵਾਸੀਆਂ ਤੇ ਸਕੂਲਾਂ ਦੇ ਬੱਚਿਆਂ ਨੂੰ ਸੈਮੀਨਰ ਲਾ ਕੇ ਕੀਤਾ ਜਾ ਰਿਹਾ ਜਾਗਰੂਕ
Drug Free Punjab: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸੁਨਾਮ ਬਲਾਕ ਦੇ ਅਤੇ ਥਾਣਾ ਚੀਮਾ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਵਿੱਚ ਬੀਤੇ ਕਈ ਦਿਨਾਂ ਤੋਂ ਥਾਣਾ ਚੀਮਾ ਦੀ ਪੁਲਿਸ ਦੇ ਥਾਣਾ ਮੁਖੀ ਸਬ ਇੰਸਪੈਕਟਰ ਸਰਬਜੀਤ ਸਿੰਘ ਦੀ ਅਗਵਾਹੀ ਹੇਠ ਨਸਾ ਵਿਰੋਧੀ ਸੈਮੀਨਾਰ ਕਰਵਾਏ ਜਾ ਰਹੇ ਹਨ। ਇਸ ਦੌਰਾਨ ਸਕੂਲਾਂ ਦੇ ਵਿੱਚ ਵੀ ਬੱਚਿਆਂ ਨੂੰ ਟਰੈਫਿਕ ਨਿਯਮਾਂ, ਬਾਲ ਵਿਵਾਹ ਅਤੇ ਸਾਈਬਰ ਕ੍ਰਾਈਮ ਆਦਿ ਤੋਂ ਸੁਚੇਤ ਰਹਿਣ ਲਈ ਸੈਮੀਨਾਰ ਕੀਤੇ ਜਾ ਰਹੇ ਹਨ ਇਸੇ ਦੇ ਚਲਦਿਆਂ ਅੱਜ ਪਿੰਡ ਸੇਰੋ ਦੇ ਸਿਪਾਹੀ ਦਰਸ਼ਨ ਸਿੰਘ ਸੀਨੀਅਰ ਸੈਕੈਂਡਰੀ ਸਕੂਲ ਸੇਰੋ ਅਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੇਰੋ ਦੇ ਬੱਚਿਆਂ ਲਈ ਸੈਮੀਨਾਰ ਕੀਤਾ ਗਿਆ।
ਨਸ਼ਾ ਵੇਂਚਣ ਵਾਲੇ ਦੀ ਸੂਚਨਾ ਦੇਣ ਲਈ ਮੰਗਿਆ ਸਹਿਯੋਗ
ਇਸ ਮੌਕੇ ਥਾਣਾ ਮੁਖੀ ਸਰਬਜੀਤ ਸਿੰਘ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਟਰੈਫਿਕ ਨਿਯਮਾਂ, ਬਾਲ ਵਿਵਾਹ ਸਬੰਧੀ ਅਤੇ ਇਸ ਦੇ ਨਾਲ ਹੀ ਸਾਈਬਰ ਕ੍ਰਾਈਮ ਬਾਰੇ ਵੀ ਜਾਣਕਾਰੀ ਦਿੰਦੇ ਹੋਏ ਬੱਚਿਆਂ ਨੂੰ ਸੁਚੇਤ ਰਹਿਣ ਲਈ ਆਖਿਆ ਗਿਆ। ਇਸ ਮੌਕੇ ਸਕੂਲ ਸਟਾਫ ਸਮੇਤ ਪਿੰਡ ਦੇ ਪਤਵੰਤੇ ਮੌਜੂਦ ਰਹੇ। ਇਸੇ ਤਰ੍ਹਾਂ ਬੀਤੇ ਕੱਲ ਥਾਣਾ ਮੁਖੀ ਸਰਬਜੀਤ ਸਿੰਘ ਵੱਲੋਂ ਪਿੰਡ ਸੇਰੋ ਦੀ ਸਮੂਹ ਪੰਚਾਇਤ, ਪਿੰਡ ਦੇ ਪਤਵੰਤੇ ਅਤੇ ਹੋਰ ਨਗਰ ਨਿਵਾਸੀਆਂ ਨਾਲ ਨਸ਼ਿਆਂ ਦੀ ਰੋਕਥਾਮ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਜਨਤਾ ਦੇ ਸਹਿਯੋਗ ਦੀ ਮੰਗ ਕੀਤੀ।
ਇਹ ਵੀ ਪੜ੍ਹੋ: International Youth Fair: ਪੀਏਯੂ ’ਚ ਯੁਵਕ ਮੇਲੇ ਦੌਰਾਨ ਦੋ ਯੂਨੀਵਰਸਿਟੀ ਦੇ ਵਿਦਿਆਰਥੀਆਂ ’ਚ ਚੱਲੇ ਘਸੁੰਨ-ਮੁੱਕੇ
ਥਾਣਾ ਮੁਖੀ ਨੇ ਆਖਿਆ ਕਿ ਨਸ਼ਿਆਂ ਦੀ ਅਲਾਮਤ ਨੂੰ ਜੜੋਂ ਪੁੱਟਣ ਲਈ ਜਨਤਾ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸਮਾਜ ਵਿਰੋਧੀ ਅਨਸਰ ਨਸ਼ਾ ਵੇਚਦਾ ਹੈ ਤਾਂ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ, ਸੂਚਨਾ ਦੇਣ ਵਾਲੇ ਦਾ ਨਾਂਅ ਪਤਾ ਗੁਪਤ ਰੱਖਿਆ ਜਾਵੇਗਾ। ਥਾਣਾ ਮੁਖੀ ਨੇ ਆਖਿਆ ਕਿ ਨਸੇ ਦੇ ਆਦੀ ਵਿਅਕਤੀਆਂ ਨੂੰ ਡਾਕਟਰੀ ਸਹਾਇਤਾ ਦਵਾ ਕੇ ਉਸਦੀ ਨਸ਼ਾ ਛੱਡਣ ਵਿੱਚ ਮੱਦਦ ਕੀਤੀ ਜਾਵੇਗੀ, ਇਸ ਮੌਕੇ ਥਾਣਾ ਮੁਖੀ ਨੇ ਪਿੰਡ ਵਾਸੀਆਂ ਤੋਂ ਵੀ ਕਈ ਸੁਝਾਅ ਮੰਗੇ ਜਿੱਥੇ ਪਿੰਡ ਵਾਸੀਆਂ ਵੱਲੋਂ ਕੁਝ ਸਮੱਸਿਆਵਾਂ ਦੱਸੀਆਂ ਗਈਆਂ ਜਿਨਾਂ ਦੇ ਹੱਲ ਦਾ ਉਹਨਾਂ ਵੱਲੋਂ ਭਰੋਸਾ ਦਿੱਤਾ ਗਿਆ।। ਇਸ ਮੌਕੇ ਨਸ਼ਾ ਵਿਰੋਧੀ ਕਮੇਟੀ ਦਾ ਗਠਨ ਵੀ ਕੀਤਾ ਗਿਆ।
ਨਸ਼ਾ ਤਸਕਰ ਤੇ ਸਮਾਜ ਵਿਰੋਧੀ ਆਨਸਰ ਬਾਜ ਆਉਣ ਨਹੀਂ ਹੋਵੇਗੀ ਸਖਤ ਕਾਰਵਾਈ : ਐੱਸਐੱਚਓ | Drug Free Punjab
ਇਸ ਮੌਕੇ ਸਾਬਕਾ ਸਰਪੰਚ ਕੇਵਲ ਸਿੰਘ, ਅਵਤਾਰ ਸਿੰਘ ਸੇਰੋ, ਅੰਮ੍ਰਿਤਪਾਲ ਸਿੰਘ, ਪੰਚ ਅਮਨਦੀਪ ਸਿੰਘ, ਪੰਚ ਬਲਵੰਤ ਸਿੰਘ, ਪੰਚ ਦਲਜੀਤ ਸਿੰਘ, ਪੰਚ ਕੁਲਦੀਪ ਸਿੰਘ, ਪੰਚ ਹੈਪੀ ਸਿੰਘ, ਸੁਖਦੇਵ ਸਿੰਘ ਗੱਡੇਵਾਲਾ, ਜਗਤਾਰ ਸਿੰਘ ਤਾਰੀ ਭੁੱਲਰ, ਨੰਬਰਦਾਰ ਅਮਰੀਕ ਸਿੰਘ, ਜਸਪ੍ਰੀਤ ਸਰਮਾ, ਨੰਜੀ ਮੈਂਬਰ, ਬਲਵੀਰ ਸਿੰਘ, ਰੂਪ ਸਿੰਘ ਅਤੇ ਪਿੰਡ ਦੇ ਹੋਰ ਪਤਵੰਤਿਆਂ ਸਮੇਤ ਨਗਰ ਨਿਵਾਸੀ ਮੌਜੂਦ ਸਨ।