ਸਿੰਘੂ ਬਾਰਡਰ ’ਤੇ ਕਤਲ ਕੀਤੇ ਗਏ ਲਖਬੀਰ ਦਾ ਇੱਕ ਹੋਰ ਵੀਡੀਓ ਆਇਆ ਸਾਹਮਣੇ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਹਰਿਆਣਾ ’ਚ ਸੋਨੀਪਤ ਦੇ ਸਿੰਘੂ ਬਾਰਡਰ ’ਤੇ ਤਰਨਤਾਰਨ ਦੇ ਕਤਲ ਕੀਤੇ ਗਏ ਲਖੀਬਰ ਸਿੰਘ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ। ਇਸ ਨਵੇਂ ਵੀਡੀਓ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। 43 ਸੈਂਕਿੰਡ ਦੀ ਇਸ ਵੀਡੀਓ ’ਚ ਲਖਬੀਰ ਸਿੰਘ ਧਰਤੀ ’ਤੇ ਪਏ ਹਨ ਤੇ ਉਸ ਦੀਆਂ ਲੱਤਾਂ ਬੰਨੀਆਂ ਹੋਈਆਂ ਹਨ ਸਰੀਰ ’ਤੇ ਕੋਈ ਜ਼ਖਮ ਨਜ਼ਰ ਨਹੀਂ ਆ ਰਿਹਾ ਹੈ। ਧਰਤੀ ’ਤੇ ਪਿਆ ਲਖਬੀਰ ਬੋਲ ਰਿਹਾ ਹੈ ਕਿ ਉਸ ਨੂੰ 30 ਹਜ਼ਾਰ ਰੁਪਏ ਦਿੱਤੇ ਗਏ ਹਨ ਤੇ ਉਸਦੇ ਨਾਲ ਇੱਕ ਹੋਰ ਨੌਜਵਾਨ ਵੀ ਹੈ। ਉਸ ਤੋਂ ਬਾਅਦ ਉਹ ਲਖਬੀਰ ਤੋਂ ਉਸ ਨੌਜਵਾਨ ਦਾ ਮੋਬਾਇਲ ਨੰਬਰ ਪੁੱਛਦੇ ਹਨ। ਲਖੀਬਰ ਦੱਸਦਾ ਹੈ ਕਿ ਉਸਦਾ ਮੋਬਾਇਲ ਨੰਬਰ 991568…. ਬੋਲਦਾ ਹੈ। ਇਸ ਦੌਰਾਨ ਕੁਝ ਲੋਕ ਇਹ ਮੋਬਾਇਲ ਨੰਬਰ ਨੋਟ ਕਰਨ ਦੀ ਗੱਲ ਕਹਿੰਦੇ ਸੁਣਾਈ ਦਿੰਦੇ ਹਨ। ਇਹ ਵੀਡੀਓ ਦਮਨਜੀਤ ਸਿੰਘ ਖਾਲਸਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਅਪਲੋਡ ਕੀਤੀ ਹੈ ਇਸ ’ਤੇ ਲਿਖਿਆ ਗਿਆ ਹੈ ਕਿ ਜੋ ਲੋਕ ਸਿੰਘੂ ਬਾਰਡਰ ’ਤੇ ਬੇਅਦਬੀ ਹੋਣ ਦੇ ਸਬੂਤ ਮੰਗ ਰਹੇ ਹਨ, ਉਹ ਇਹ ਲੈਣ ਸਬੂਤ।
ਜ਼ਿਕਰਯੋਗ ਹੈ ਕਿ 15 ਅਕਤੂਬਰ ਦੀ ਸਵੇਰੇ ਸਿੰਘੂ ਬਾਰਰਡਰ ’ਤੇ ਤਰਨਤਾਰਨ ਦੇ ਚੀਮਾ ਪਿੰਡ ਦੇ ਲਖਬੀਰ ਸਿੰਘ ਦਾ ਨਿਹੰਗਾਂ ਨੇ ਇੱਕ ਹੱਥ ਤੇ ਪੈਰ ਵੱਢ ਦਿੱਤਾ ਗਿਆ ਸੀ ਤੇ ਇਸ ਦੌਰਾਨ ਉਸ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਕਿਸਾਨਾਂ ਨੇ ਤੇ ਸਿਆਸੀ ਆਗੂਆਂ ਨੇ ਨਿਹੰਗਾਂ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਸੀ ਇਸ ਨੌਜਵਾਨ ਦਾ ਬੇਰਹਿਮੀ ਨਾਲ ਕੀਤੇ ਕਤਲ ਦੀ ਹਰ ਪਾਸੇ ਨਿਖੇਧੀ ਹੋ ਰਹੀ ਹੈ।
ਇਹ ਵੀ ਪੜ੍ਹੋ
ਸਿੰਘੂ ਬਾਰਡਰ ਕਤਲ ਮਾਮਲੇ ’ਚ ਦੋ ਹੋਰ ਮੁਲਜ਼ਮਾਂ ਨੇ ਕੀਤਾ ਸਿਰੰਡਰ
ਦੋ ਮੁਲਜ਼ਮ ਨਾਰਾਇਣ ਤੇ ਸਰਬਜੀਤ ਪਹਿਲਾਂ ਹੀ ਕਰ ਚੁੱਕੇ ਹਨ ਸਿਰੰਡਰ
(ਸੱਚ ਕਹੂੰ ਨਿਊਜ਼)। ਸਿੰਘੂ ਬਾਰਡਰ ’ਤੇ ਤਰਨਤਾਰਨ ਦੇ ਰਹਿਣ ਵਾਲੇ ਲਖਬੀਰ ਸਿੰਘ ਦੇ ਕਤਲ ਮਾਮਲੇ ’ਚ ਹੁਣ ਤੱਕ ਚਾਰ ਮੁਲਜ਼ਮ ਸਿਰੰਡਰ ਕਰ ਚੁੱਕੇ ਹਨ ਸ਼ਨਿੱਚਰਵਾਰ ਸ਼ਾਮ ਨੂੰ ਪੁਲਿਸ ਨੇ ਭਗੰਵਤ ਸਿੰਘ ਤੇ ਗੋਬਿੰਦ ਸਿੰਘ ਨੂੰ ਕੁੰਡਲੀ ਬਾਰਡਰ ’ਤੇ ਸਿਰੰਡਰ ਕੀਤਾ। ਸਿੰਘੂ ਬਾਰਡਰ ’ਤੇ ਲਖਬੀਰ ਕਤਲ ਮਾਮਲੇ ’ਚ ਹੁਣ ਤੱਕ ਕੁੱਲ ਚਾਰ ਵਿਅਕਤੀ ਸਿਰੰਡਰ ਕਰ ਚੁੱਕੇ ਹਨ। ਇਨ੍ਹਾਂ ’ਚ ਸਭ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸਰਬਜੀਤ ਸਿੰਘ ਨੂੰ ਗਿ੍ਰਫ਼ਤਾਰ ਕੀਤਾ ਗਿਆ ਇਸ ਤੋਂ ਬਾਅਦ ਸ਼ਨਿੱਚਰਵਾਰ ਨੂੰ ਨਾਰਾਇਣ ਸਿੰਘ ਤੇ ਭਗਵੰਤ ਸਿੰਘ ਤੇ ਗੋਬਿੰਦ ਸਿੰਘ ਨੂੰ ਗਿ੍ਰਫ਼ਤਾਰ ਕੀਤਾ ਗਿਆ ਪੁਲਿਸ ਪੁੱਛਗਿੱਛ ਦੌਰਾਨ ਨਾਰਾਇਣ ਸਿੰਘ ਨੇ ਕਬੂਲ ਕੀਤਾ ਕਿ ਉਸਨੇ ਲਖਬੀਰ ਸਿੰਘ ਦਾ ਪੈਰ ਵੱਢਿਆ ਗਿ੍ਰਫ਼ਤਾਰ ਕੀਤੇ ਗਏ ਚਾਰ ਮੁਲਜ਼ਮਾਂ ਦਾ ਪੁਲਿਸ ਮੈਡੀਕਲ ਕਰਵਾ ਕੇ ਅਦਾਲਤ ’ਚ ਪੇਸ਼ ਕਰੇਗੀ।
ਪੁਲਿਸ ਦੀ ਨਿਗਰਾਨੀ ’ਚ ਹੋਇਆ ਲਖਬੀਰ ਦਾ ਅੰਤਿਮ ਸੰਸਕਾਰ, ਪਰਿਵਾਰ ਰਿਹਾ ਮੌਜ਼ੂਦ
ਲਖਬੀਰ ਕਤਲ ਕਾਂਡ : ਪਾਲੀਥੀਨ ’ਚ ਬੰਦ ਲਖਬੀਰ ਦਾ ਚਿਹਰਾ ਵੀ ਉਨ੍ਹਾਂ ਦੇ ਪਰਿਵਾਰ ਨੂੰ ਨਹੀਂ ਵਿਖਾਇਆ ਗਿਆ
(ਸੱਚ ਕਹੂੰ ਨਿਊਜ਼) ਤਰਨਤਾਰਨ। ਸਿੰਘੂ ਬਾਰਡਰ ’ਤੇ ਕਤਲ ਕਰਕੇ ਮਾਰੇ ਗਏ ਲਖਬੀਰ ਸਿੰਘ ਦਾ ਅੰਤਿਮ ਸੰਸਕਾਰ ਉਸ ਦੇ ਪਿੰਡ ਚੀਮਾ ਵਿਖੇ ਪੁਲਿਸ ਦੀ ਨਿਗਰਾਨੀ ’ਚ ਕੀਤਾ ਗਿਆ। ਲਖਬੀਰ ਦੀ ਲਾਸ਼ ਸ਼ਾਮ 6:30 ਵਜੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੀਮਾ ਪੁੱਜੀ। ਮਿ੍ਰਤਕ ਦੇਹ ਨੂੰ ਐਂਬੂਲੈਂਸ ਰਾਹੀ ਲਿਆਦਾਂ ਗਿਆ, ਐਂਬੂਲੈਂਸ ਸਿੱਧੀ ਪਿੰਡ ਦੇ ਸ਼ਮਸ਼ਾਨਘਾਟ ਪੁੱਜੀ। ਮਿ੍ਰਤਕ ਦੇਹ ਐਂਬੂਲੈਂਸ ਤੋਂ ਉਤਾਰ ਕੇ ਸਿਧੀ ਚਿਖਾ ’ਤੇ ਰੱਖ ਦਿੱਤੀ ਗਈ ਤੇ ਨਾ ਹੀ ਕੋਈ ਅਰਦਾਸ ਕੀਤੀ ਗਈ ਪਾਲੀਥੀਨ ’ਚ ਬੰਦ ਲਖਬੀਰ ਦਾ ਚਿਹਰਾ ਵੀ ਉਨ੍ਹਾਂ ਦੇ ਪਰਿਵਾਰ ਨੂੰ ਨਹੀਂ ਵਿਖਾਇਆ ਗਿਆ। ਲਖਬੀਰ ਦੀ ਪਤਨੀ ਨੇ ਕਈ ਵਾਰ ਪਤੀ ਦਾ ਚਿਹਰਾ ਵੇਖਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਪਤੀ ਦਾ ਚਿਹਰਾ ਨਹੀਂ ਵਿਖਾਇਆ ਗਿਆ।
ਅੰਤਿਮ ਸੰਸਕਾਰ ਮੌਕੇ ਸਿਰਫ਼ ਲਖਬੀਰ ਦੇ ਪਰਿਵਾਰਕ ਮੈਂਬਰ ਮੌਜ਼ੂਦ ਰਹੇ ਤੇ ਪਿੰਡ ਚੀਮਾ ਦਾ ਕੋਈ ਵੀ ਬੰਦਾ ਅੰਤਿਮ ਸੰਸਕਾਰ ’ਚ ਸ਼ਾਮਲ ਨਹੀਂ ਹੋਇਆ । ਲਖਬੀਰ ਦਾ ਅੰਤਿਮ ਸੰੰਸਕਾਰ ਬਹੁਤ ਛੇਤੀ ਕਰ ਦਿੱਤਾ ਗਿਆ ਚਿਖਾ ’ਤੇ ਘਿਓ ਦੀ ਜਗ੍ਹਾ ਡੀਜ਼ਲ ਪਾਇਆ ਗਿਆ ਤਾਂ ਕਿ ਲੱਕੜੀ ਅੱਗ ਛੇਤੀ ਫੜ ਲਵੇ। ਜਦੋਂ ਲਖਬੀਰ ਦਾ ਅੰਤਿਮ ਸੰਸਕਾਰ ਕੀਤਾ ਗਿਆ ਸ਼ਮਸ਼ਾਨਘਾਟ ’ਚ ਪੂਰੀ ਰੋਸ਼ਨੀ ਵੀ ਨਹੀਂ ਸੀ ਤੇ ਮੋਬਾਇਲ ਫੋਨ ਦੀ ਰੌਸ਼ਨੀ ’ਚ ਹੀ ਸੰਸਕਾਰ ਕੀਤਾ ਗਿਆ। ਸੰਸਕਾਰ ਮੌਕੇ ਤਰਨਤਾਰਨ ਦੇ ਡੀਐਸਪੀ ਸੁੱਚਾ ਸਿੰਘ ਦੀ ਅਗਵਾਈ ’ਚ ਵੱਡੀ ਗਿਣਤੀ ’ਚ ਪੁਲਿਸ ਤਾਇਨਾਤ ਰਹੀ।
ਸਰਬਜੀਤ 7 ਦਿਨਾਂ ਦੇ ਪੁਲਿਸ ਰਿਮਾਂਡ ’ਤੇ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਸਿੰਘੂ ਬਾਰਡਰ ’ਤੇ ਲਖਬੀਰ ਦੇ ਕਤਲ ਦੇ ਮੁਲਜ਼ਮ ਸਰਬਜੀਤ ਨੂੰ ਅੱਜ ਪੁਲਿਸ ਨੇ ਅਦਾਲਤ ’ਚ ਪੇਸ਼ ਕੀਤਾ ਗਿਆ ਅਦਾਲਤ ਨੇ ਸਬਰਜੀਤ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ। ਪੁਲਿਸ ਸਰਬਜੀਤ ਨੂੰ ਦੁਪਹਿਰੇ ਕੋਰਟ ’ਚ ਲੈ ਕੇ ਪਹੁੰਚੀ। ਸਿਵਲ ਜੱਜ ਜੂਨੀਅਰ ਡਿਵੀਜਨ ਕਿਮੀ ਸਿੰਗਲਾ ਦੀ ਕੋਰਟ ’ਚ ਸੁਣਵਾਈ ਹੋਈ। ਕੋਰਟ ’ਚ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕੋਰਟ ਨੇ ਮੁਲਜ਼ਮ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ। ਪੁਲਿਸ ਨੇ ਕਿਹਾ ਕਿ ਬੇਸ਼ੱਕ ਦੋਸ਼ੀ ਨੇ ਜ਼ੁਲਮ ਕਬੂਲ ਕਰ ਲਿਆ ਹੈ ਪਰ ਹਾਲੇ ਉਸ ਤੋਂ ਕਤਲ ਦੇ ਮਾਮਲੇ ’ਚ ਹੋਰ ਪੁੱਛਗਿੱਛ ਕਰਨੀ ਬਾਕੀ ਹੈ। ਲਖੀਬਰ ਦੇ ਕਤਲ ’ਚ ਸਰਬਜੀਤ ਤੋਂ ਇਲਾਵਾ ਕੁਝ ਹੋਰ ਵਿਅਕਤੀਆਂ ਦੀ ਪਛਾਣ ਕੀਤੀ ਹੈ।
ਸੀਆਈਏ ਇੰਚਾਰਜ ਇੰਸਪੈਕਟਰ ਯੋਗੇਂਦਰ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਨੂੰ ਕੋਰਟ ’ਚ ਪੇਸ਼ ਕੀਤਾ ਤੇ ਰਿਮਾਂਡ ਦੀ ਮੰਗ ਕੀਤੀ ਸੀ ਅਦਾਲਤ ਕੰਪਲੈਕਸ ਤੋਂ ਬਾਹਰ ਨਿਕਲਦੇ ਸਮੇਂ ਮੀਡੀਆ ਨਾਲ ਧੱਕਾਮੁੱਕੀ ਦੌਰਾਨ ਸਰਬਜੀਤ ਦੀ ਪੱਗੜੀ ਲੱਥ ਗਈ। ਇਸ ਤੋਂ ਬਾਅਦ ਸਰਬਜੀਤ ਗੁੱਸੇ ਨਾਲ ਭੜਕ ਪਿਆ ਤੇ ਉਸ ਨੇ ਮੀਡੀਆ ਨੂੰ ਅਪਸ਼ਬਦ ਵੀ ਕਹੇ ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਇਸ ਤੋਂ ਇਲਾਵਾ ਸਿੰਘੂ ਕਤਲ ਮਾਮਲੇ ’ਚ ਇੱਕੋ ਇੱਕ ਹੋਰ ਮੁਲਜ਼ਮ ਨੂੰ ਪਿੰਡ ਅਮਰਕੋਟ ਤੋਂ ਗਿ੍ਰਫ਼ਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਸਿੰਘੂ ਬਾਰਡਰ ’ਤੇ ਤਰਨਤਾਰਨ ਦੇ ਲਖਬੀਰ ਦੇ ਕਤਲ ਤੋਂ ਬਾਅਦ ਸਰਬਜੀਤ ਨੇ 15 ਘੰਟਿਆਂ ਬਾਅਦ ਸਿਰੰਡਰ ਕਰ ਦਿੱਤਾ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ