ਸੁਪ੍ਰੀਆ ਨੇ ਅੱਖਾਂ ’ਤੇ ਪੱਟੀ ਬੰਨ ਕੇ ਉਲਟੇ ਪਹਾੜੇ ਤੇਜ ਗਤੀ ਨਾਲ ਸੁਨਾਉਣ ਦਾ ਬਣਾਇਆ ਨਵਾਂ ਰਿਕਾਰਡ
- ਐਸਡੀਐਮ ਓਮ ਪ੍ਰਕਾਸ਼ ਨੇ ਕਿਹਾ, ਇਲਾਕੇ ਦੇ ਲਈ ਗੌਰਵ ਦੀ ਗੱਲ
(ਸੱਚ ਕਹੂੰ ਨਿਊਜ਼) ਰਾਮਪੁਰਾ ਫੂਲ। ਰਾਮਪੁਰਾ ਫੂਲ ਸ਼ਹਿਰ ਦੀ ਇੱਕ ਵਿਦਿਆਰਥਣ ਸੁਪ੍ਰੀਆ ਨੇ ਉਲਟੇ ਪਹਾੜੇ ਤੇਜ਼ ਸਪੀਡ ਨਾਲ ਪੜ੍ਹ ਕੇ ਇੰਡੀਆ ਬੁੱਕ ਆਫ ਰਿਕਾਰਡਸ (India Book of Records) ਵਿੱਚ ਨਾਂਅ ਦਰਜ ਕਰਵਾਇਆ ਹੈ। ਵਿਸ਼ੇਸ ਗੱਲ ਇਹ ਰਹੀ ਕਿ ਉਕਤ ਪਹਾੜੇ ਸੁਪ੍ਰੀਆ ਨੇ ਅੱਖਾਂ ’ਤੇ ਪੱਟੀ ਬੰਨ ਕੇ ਪੜ੍ਹੇ ਸੀ। ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਨਾਂਅ ਦਰਜ ਕਰਵਾਉਣ ਵਾਲੀ ਸੁਪ੍ਰੀਆ ਰਾਮਪੁਰਾ ਸਬ ਡਿਵੀਜਨ ਦੀ ਦੂਸਰੀ ਵਿਦਿਆਰਥੀ ਹੈ । ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਇਸੇ ਮਹੀਨੇ ਸ਼ਹਿਰ ਦੇ ਇੱਕ ਹੋਰ ਵਿਦਿਆਰਥੀ ਆਸ਼ੀਸ ਬਾਂਸਲ ਨੇ ਵੀ ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਇੱਕ ਨਵਾਂ ਰਿਕਾਰਡ ਬਣਾਇਆ ਸੀ। ਇੱਕ ਮਹੀਨੇ ਦੇ ਅੰਦਰ ਸ਼ਹਿਰ ਦੇ 2 ਬੱਚਿਆਂ ਦਾ ਨਾਂਅ ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਆਉਣ ’ਤੇ ਇਲਾਕੇ ਅੰਦਰ ਬੇਹੱਦ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। (India Book of Records)
ਕੋਚ ਰੰਜੀਵ ਗੋਇਲ ਨੇ ਬੱਚਿਆਂ ਨੂੰ ਇਨ੍ਹਾਂ ਰਿਕਾਰਡਸ ਲਈ ਤਿਆਰ ਕੀਤਾ
ਖਾਸ ਗੱਲ ਇਹ ਵੀ ਹੈ ਕਿ ਇਹਨਾਂ ਦੋਵਾਂ ਬੱਚਿਆਂ ਨੂੰ ਇੱਕੋ ਹੀ ਕੋਚ ਰੰਜੀਵ ਗੋਇਲ ਨੇ ਇਨ੍ਹਾਂ ਰਿਕਾਰਡਸ ਲਈ ਤਿਆਰ ਕੀਤਾ ਹੈ। ਸ਼ਾਰਪ ਬ੍ਰੇਨਸ ਦੇ ਡਾਇਰੈਕਟਰ ਅਤੇ ਲਾਈਫ ਕੋਚ ਰੰਜੀਵ ਗੋਇਲ ਨੇ ਇਸ ਰਿਕਾਰਡ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੌਵੀਂ ਕਲਾਸ ਦੀ ਵਿਦਿਆਰਥਣ ਸੁਪ੍ਰੀਆ ਸਪੁੁੱਤਰੀ ਵਿਜੈ ਕੁਮਾਰ ਨੇ ਅੱਖਾਂ ’ਤੇ ਪੱਟੀ ਬੰਨ ਕੇ 10 ਤੋਂ ਲੈ ਕੇ 1 ਤੱਕ ਦੇ ਪਹਾੜੇ ਉਲਟੇ ਕ੍ਰਮ ਵਿੱਚ 41 ਸੈਕਿੰਡ ਵਿੱਚ ਪੜ੍ਹ ਕੇ ਇਸ ਰਿਕਾਰਡ ਨੂੰ ਬਣਾਇਆ ਹੈ।
ਆਪਣੀ ਇਸ ਪ੍ਰਾਪਤੀ ’ਤੇ ਖੁਸ਼ੀ ਜਾਹਿਰ ਕਰਦਿਆਂ ਸੁਪ੍ਰੀਆ ਨੇ ਕਿਹਾ ਕਿ ਪਹਿਲਾਂ ਉਸ ਨੂੰ ਮੈਥ ਵਿਸ਼ੇ ਤੋਂ ਬੇਹੱਦ ਡਰ ਲੱਗਦਾ ਹੁੰਦਾ ਸੀ ਪਰ ਸ਼ਾਰਪ ਬ੍ਰੇਨਸ ਦੀ ਅਬੈਕਸ ਤਕਨੀਕ ਦੇ ਨਾਲ ਹੁਣ ਮੈਥ ਉਸ ਦਾ ਸਭ ਤੋਂ ਪਸੰਦੀਦਾ ਵਿਸ਼ਾ ਬਣ ਚੁੱਕਾ ਹੈ। ਸਬ ਡਿਵੀਜਨ ਦੇ ਐਸਡੀਐਮ ਓਮ ਪ੍ਰਕਾਸ਼ ਨੇ ਸੁਪ੍ਰੀਆ ਨੂੰ ਆਪਣੇ ਦਫਤਰ ਵਿੱਚ ਬੁਲਾ ਕੇ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਸੁਪ੍ਰੀਆ ਨੂੰ ਇੰਨੀ ਤੇਜ਼ ਸਪੀਡ ’ਤੇ ਪਹਾੜੇ ਬੋਲਦੇ ਸੁਣ ਕੇ ਉਸ ਨੂੰ ਕੈਲਕੂਲੇਟਰ ਕਹਿ ਵੀ ਬੁਲਾਇਆ। ਐਸਡੀਐਮ ਨੇ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਦੀ ਗੱਲ ਇਹ ਹੈ ਕਿ ਇਲਾਕੇ ਦੇ ਇੱਕ ਤੋਂ ਬਾਅਦ ਇੱਕ ਬੱਚੇ ਰਾਸ਼ਟਰੀ ਪੱਧਰ ’ਤੇ ਨਾਮਣਾ ਖੱਟ ਰਹੇ ਹਨ ।
ਅਗਰਵਾਲ ਸਭਾ ਪੰਜਾਬ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ ਅਤੇ ਸੂਬਾ ਇੰਚਾਰਜ ਸੁਰੇਸ਼ ਗੁਪਤਾ, ਡਾ. ਸੁਖਪ੍ਰੀਤ ਸਿੰਘ ਜਟਾਣਾ, ਡਾ. ਐਸਪੀ ਮੰਗਲਾ, ਡਾ. ਬਲਜਿੰਦਰ ਸਿੰਘ ਜੋੜਾ, ਡਾ. ਸੁਰਿੰਦਰ ਅਗਰਵਾਲ, ਡਾ. ਮਾਲਤੀ ਸਿੰਗਲਾ, ਨਗਰ ਕੌਸਲ ਦੇ ਸਾਬਕਾ ਪ੍ਰਧਾਨ ਹੈਪੀ ਬਾਂਸਲ ਅਤੇ ਸੁਨੀਲ ਬਿੱਟਾ, ਯੂਨੀਵਰਸਿਟੀ ਕਾਲੇਜ ਦੇ ਪ੍ਰੋ: ਬਲਜਿੰਦਰ ਸਿੰਘ, ਵਿਕਾਸ ਗਰਗ ਸਮੇਤ ਅਨੇਕਾਂ ਹੋਰ ਧਾਰਮਿਕ, ਸਾਮਾਜਿਕ ਅਤੇ ਰਾਜਨੀਤਿਕ ਸੰਸਥਾਵਾਂ ਦੇ ਆਗੂਆਂ ਨੇ ਸੁਪ੍ਰੀਆ ਅਤੇ ਸ਼ਾਰਪ ਬ੍ਰੇਨਸ ਨੂੰ ਇਸ ਪ੍ਰਾਪਤੀ ਦੇ ਲਈ ਵਧਾਈ ਦਿੱਤੀ ਹੈ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ