ਅਮਨ ਦੀ ਇੱਕ ਹੋਰ ਕਿਰਨ

NLFT
ਅਮਨ ਦੀ ਇੱਕ ਹੋਰ ਕਿਰਨ

NLFT: ਤ੍ਰਿਪੁਰਾ ਸਰਕਾਰ ਤੇ ਉੱਥੇ ਸੰਘਰਸ਼ੀਲ ਦੋ ਹਿੰਸਕ ਗੁੱਟਾਂ ਨੈਸ਼ਨਲ ਲਿਬਰੇਸ਼ਨ ਫਰੰਟ ਆਫ ਤ੍ਰਿਪੁਰਾ (ਐਨਐਲਐਫਟੀ) ਅਤੇ ਆਲ ਤ੍ਰਿਪੁਰਾ ਟਾਈਗਰ ਫੋਰਸ (ਏਟੀਟੀਐੱਫ) ਦਾ ਸਮਝੌਤਾ ਹੋ ਗਿਆ ਹੈ ਉਮੀਦ ਹੈ ਪਿਛਲੇ 35 ਸਾਲਾਂ ਤੋਂ ਚੱਲ ਰਹੇ ਹਿੰਸਕ ਸੰਘਰਸ਼ ਤੋਂ ਸੂਬੇ ਨੂੰ ਰਾਹਤ ਮਿਲੇਗੀ ਹਿੰਸਾ ਕਾਰਨ ਸੂਬੇ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ ਤੇ ਤਰੱਕੀ ਦੇ ਪ੍ਰਾਜੈਕਟ ਲਟਕ ਗਏ ਸਨ ਸੂਬਾ ਸਰਕਾਰ ਖਾਸ ਕਰਕੇ ਉੱਥੋਂ ਦੇ ਗ੍ਰਹਿ ਮੰਤਰੀ ਮਾਣਕ ਸਾਹਾ ਨੇ ਇਸ ਮਾਮਲੇ ’ਚ ਵਧੀਆ ਭੂਮਿਕਾ ਨਿਭਾਈ ਹੈ ਇਹ ਤੱਥ ਹਨ ਕਿ ਕਿਸੇ ਵੀ ਸੂਬੇ ਦੇ ਵਿਕਾਸ ਲਈ ਅਮਨ-ਚੈਨ ਜ਼ਰੂਰੀ ਹੈ ਜਿੱਥੋਂ ਤੱਕ ਪਹਾੜੀ ਪ੍ਰਦੇਸ਼ਾਂ ਦਾ ਸਬੰਧ ਹੈ ਇੱਥੋਂ ਦਾ ਸੈਰ-ਸਪਾਟਾ ਉਦਯੋਗ ਆਰਥਿਕਤਾ ’ਚ ਚੰਗਾ ਯੋਗਦਾਨ ਪਾਉਂਦਾ ਹੈ ਸੈਰ-ਸਪਾਟੇ ਲਈ ਅਮਨ-ਚੈਨ ਹੋਣਾ ਜ਼ਰੂਰੀ ਹੈ। NLFT

Read This : Punjab News: ਮੁੱਖ ਮੰਤਰੀ ਭੰਗਵਾਨ ਮਾਨ ਨੇ ਸੱਦੀ ਐਮਰਜੰਸੀ ਮੀਟਿੰਗ

ਅੱਜ ਦੁਬਈ ਵਰਗੇ ਮੁਲਕ ਸਿਰਫ਼ ਸੈਰ-ਸਪਾਟੇ ਨਾਲ ਹੀ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰ ਚੁੱਕੇ ਹਨ ਤ੍ਰਿਪੁਰਾ ਦੇ ਮਾਮਲੇ ’ਚ ਇਹ ਵੀ ਕਹਿਣਾ ਬਣਦਾ ਹੈ ਕਿ ਗੱਲਬਾਤ ਨਾਲ ਹਰ ਮਸਲਾ ਹੱਲ ਹੋ ਸਕਦਾ ਹੈ ਅਤੇ ਹਰ ਮਸਲੇ ਲਈ ਗੱਲਬਾਤ ਹੀ ਇੱਕੋ-ਇੱਕ ਸਹੀ ਰਸਤਾ ਹੈ ਗੱਲਬਾਤ ਦਾ ਕੋਈ ਬਦਲ ਨਹੀਂ ਹੋ ਸਕਦਾ ਹਥਿਆਰਾਂ ਦੀ ਭਾਸ਼ਾ ਵਿਚਾਰਾਂ ਦੀ ਥਾਂ ਨਹੀਂ ਲੈ ਸਕਦੀ ਲੋਕਤੰਤਰ ਤੇ ਮਾਨਵਵਾਦੀ ਪ੍ਰਬੰਧ ’ਚ ਹਿੰਸਾ ਲਈ ਕੋਈ ਥਾਂ ਨਹੀਂ ਹੈ ਨਿਰਦੋਸ਼ ਲੋਕਾਂ ਦਾ ਕਤਲੇਆਮ ਕਰਨ ਵਾਲੇ ਇਤਿਹਾਸ ’ਚ ਮਾਣ-ਸਨਮਾਨ ਹਾਸਲ ਨਹੀਂ ਕਰ ਸਕਦੇ ਦੂਜੇ ਪਾਸੇ ਅਮਨ-ਅਮਾਨ ਹੋਣ ਨਾਲ ਸਰਕਾਰਾਂ ਦਾ ਹਜ਼ਾਰਾਂ ਕਰੋੜ ਰੁਪਇਆ ਬਚਦਾ ਹੈ ਜੋ ਸੁਰੱਖਿਆ ਪ੍ਰਬੰਧਾਂ ’ਤੇ ਖਰਚ ਹੁੰਦਾ ਹੈ ਇਹੀ ਪੈਸਾ ਵਿਕਾਸ ਕਾਰਜਾਂ ’ਤੇ ਖਰਚਿਆ ਜਾਵੇ ਤਾਂ ਸੂਬੇ ਦੀ ਤਸਵੀਰ ਹੀ ਬਦਲ ਸਕਦੀ ਹੈ। NLFT

LEAVE A REPLY

Please enter your comment!
Please enter your name here