Malout News: ਮਲੋਟ ਦੇ ਜੋਨ 6 ਦੀ ਸਾਧ-ਸੰਗਤ ਨੇ ਲੋੜਵੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ‘ਚ ਦਿੱਤਾ ਸਮਾਨ ਦਾ ਸਹਿਯੋਗ
- ਪੂਜਨੀਕ ਗੁਰੂ ਜੀ ਦਾ ਧੰਨਵਾਦ ਜਿੰਨ੍ਹਾਂ ਦੀ ਪ੍ਰੇਰਨਾ ਸਦਕਾ ਬਲਾਕ ਮਲੋਟ ਦੀ ਸਾਧ-ਸੰਗਤ ਮਾਨਵਤਾ ਭਲਾਈ ਕਾਰਜਾਂ ‘ਚ ਲੱਗੀ ਹੋਈ ਹੈ : 85 ਮੈਂਬਰ ਪੰਜਾਬ | Malout News
ਮਲੋਟ (ਮਨੋਜ)। ਬਲਾਕ ਮਲੋਟ ਦੀ ਸਾਧ-ਸੰਗਤ ਪੂਜਨੀਕ ਗੁਰੂ ਜੀ ਦੁਆਰਾ ਚਲਾਏ ਮਾਨਵਤਾ ਭਲਾਈ ਕਾਰਜਾਂ ’ਤੇ ਅਮਲ ਕਰਦੇ ਹੋਏ ਦਿਨ-ਰਾਤ ਮਾਨਵਤਾ ਦੀ ਸੇਵਾ ‘ਚ ਆਪਣਾ ਅਥਾਹ ਯੋਗਦਾਨ ਪਾ ਰਹੀ ਹੈ ਜਿਸ ਨਾਲ ਲੋੜਵੰਦਾਂ ਦਾ ਭਲਾ ਹੋ ਰਿਹਾ ਹੈ। ਬਲਾਕ ਮਲੋਟ ਦੇ ਜੋਨ 6 ਦੀ ਸਾਧ-ਸੰਗਤ ਦੁਆਰਾ ਮਾਨਵਤਾ ਦੀ ਸੇਵਾ ‘ਚ ਆਪਣਾ ਸਹਿਯੋਗ ਦਿੰਦੇ ਹੋਏ ਇੱਕ ਲੋੜਵੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ਵਿੱਚ ਸਮਾਨ ਅਤੇ ਹੋਰ ਆਰਥਿਕ ਸਹਿਯੋਗ ਦੇ ਕੇ ਮਾਨਵਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ ਹੈ।
Read Also : Honesty: ਬੱਚਿਆਂ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ
ਜਾਣਕਾਰੀ ਦਿੰਦਿਆਂ ਜੋਨ 6 ਦੇ ਪ੍ਰੇਮੀ ਸੇਵਕ ਬਿੰਟੂ ਪਾਲ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸਾਨੂੰ ਹਮੇਸ਼ਾਂ ਹੀ ਇਨਸਾਨੀਅਤ ਦਾ ਪਾਠ ਪੜ੍ਹਾਉਂਦੇ ਹਨ ਅਤੇ ਲੋੜਵੰਦਾਂ ਦੀ ਮੱਦਦ ਕਰਨ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ। ਇਸੇ ਕੜ੍ਹੀ ਤਹਿਤ ਜੋਨ 6 ਦੀ ਸਮੂਹ ਸਾਧ-ਸੰਗਤ ਦੇ ਸਹਿਯੋਗ ਨਾਲ ਜੋਨ ਦੇ ਹੀ ਇੱਕ ਲੋੜਵੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ਵਿੱਚ ਸਮਾਨ ਅਤੇ ਆਰਥਿਕ ਸਹਿਯੋਗ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਸਮਾਨ ਵਿੱਚ 1 ਟਰੰਕ, 1 ਜੋੜਾ ਪਜੇਬਾਂ, 9 ਸੂਟ, 3 ਪੈਂਟਾਂ ਸ਼ਰਟਾਂ, 2 ਕੰਬਲ, 1 ਸ਼ਾਲ, 6 ਗਲਾਸ ਅਤੇ ਬਰਾਤ ਲਈ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਾਧ-ਸੰਗਤ ਪੂਜਨੀਕ ਗੁਰੂ ਜੀ ਦੇ ਵਚਨਾਂ ਤੇ ਇੰਨ੍ਹ ਬਿੰਨ ਪਾਲਣਾ ਕਰਕੇ ਮਾਨਵਤਾ ਭਲਾਈ ਦੇ ਕਾਰਜ ਕਰ ਰਹੀ ਹੈ।
Malout News
ਇਸ ਮੌਕੇ ਜੋਨ 6 ਦੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਸੱਤਪਾਲ ਇੰਸਾਂ, ਧਰਮਵੀਰ ਇੰਸਾਂ, ਜਸਵਿੰਦਰ ਸਿੰਘ ਇੰਸਾਂ, ਗੁਰਿੰਦਰ ਜੁਨੇਜਾ ਇੰਸਾਂ, ਸੋਨੂੰ ਮਿਗਲਾਣੀ ਇੰਸਾਂ, ਗਗਨ ਇੰਸਾਂ, ਸੁਖਦਰਸ਼ਨ ਸਿੰਘ ਇੰਸਾਂ, ਨਗਮਾ ਇੰਸਾਂ, ਰਜਨੀ ਇੰਸਾਂ, ਕਮਲ ਇੰਸਾਂ, ਰਾਜਵਿੰਦਰ ਕੌਰ ਇੰਸਾਂ, ਊਸ਼ਾ ਇੰਸਾਂ, ਗੁੱਡੀ ਇੰਸਾਂ, ਸੇਵਾਦਾਰ ਭੈਣਾਂ ਨੀਲਮ ਇੰਸਾਂ, ਕਾਨਤਾ ਇਸੰਾਂ, ਕੋਮਲ ਇੰਸਾਂ, ਜੰਗੀਰ ਕੌਰ ਇੰਸਾਂ, ਸੁਖਦੇਵ ਕਰ ਇੰਸਾਂ ਅਤੇ ਰਾਣੋ ਇੰਸਾਂ ਮੌਜੂਦ ਸਨ।
ਇਸ ਮੌਕੇ 85 ਮੈਂਬਰ ਪੰਜਾਬ ਰਾਹੁਲ ਇੰਸਾਂ, ਰਿੰਕੂ ਇੰਸਾਂ, ਬਲਰਾਜ ਸਿੰਘ ਇੰਸਾਂ, ਬਲਵਿੰਦਰ ਸਿੰਘ ਇੰਸਾਂ, ਸਤੀਸ਼ ਹਾਂਡਾ ਇੰਸਾਂ, ਭੈਣਾਂ ਕਿਰਨ ਇੰਸਾਂ, ਅਮਰਜੀਤ ਕੌਰ ਇੰਸਾਂ, ਸਤਵੰਤ ਕੌਰ ਇੰਸਾਂ ਅਤੇ ਮਮਤਾ ਇੰਸਾਂ ਨੇ ਪੂਜਨੀਕ ਗੁਰੂ ਜੀ ਦਾ ਧੰਨਵਾਦ ਕੀਤਾ ਜਿੰਨ੍ਹਾਂ ਦੀ ਪ੍ਰੇਰਨਾ ਸਦਕਾ ਬਲਾਕ ਮਲੋਟ ਦੀ ਸਾਧ-ਸੰਗਤ ਮਾਨਵਤਾ ਭਲਾਈ ਕਾਰਜਾਂ ਵਿੱਚ ਲੱਗੀ ਹੋਈ ਹੈ। ਉਨ੍ਹਾਂ ਜੋਨ 6 ਦੀ ਸਾਧ-ਸੰਗਤ ਦੀ ਵੀ ਸ਼ਲਾਘਾ ਕੀਤੀ ਜਿੰਨ੍ਹਾਂ ਨੇ ਇਸ ਨੇਕ ਕਾਰਜ ਵਿੱਚ ਆਪਣਾ ਸਹਿਯੋਗ ਦਿੱਤਾ।














