ਲਗਾਤਾਰ ਪੰਜਾਬ ਵਿੱਚ ਵਧਦਾ ਜਾ ਰਿਹਾ ਐ ਕੋਰੋਨਾ
ਪੰਜਾਬ ‘ਚ ਇੱਕ ਹੋਰ ਮੌਤ, 34 ਆਏ ਨਵੇਂ ਮਾਮਲੇ
ਚੰਡੀਗੜ,(ਅਸ਼ਵਨੀ ਚਾਵਲਾ)। ਪੰਜਾਬ ਵਿੱਚ ਕੋਰੋਨਾ ਨਾਲ ਮੌਤ ਹੋਣ ਦਾ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ। ਪੰਜਾਬ ਵਿੱਚ ਬੁੱਧਵਾਰ ਨੂੰ ਇੱਕ ਹੋਰ ਮੌਤ ਹੋ ਦਾ ਸਮਾਚਾਰ ਮਿਲ ਰਿਹਾ ਹੈ। ਜਿਸ ਨਾਲ ਪੰਜਾਬ ਵਿੱਚ ਮੌਤਾਂ ਦੀ ਗਿਣਤੀ 47 ਹੋ ਗਈ ਹੈ। ਬੁੱਧਵਾਰ ਨੂੰ ਮੁੜ ਤੋਂ ਜਿਆਦਾ ਮਾਮਲੇ ਪੰਜਾਬ ਵਿੱਚ ਦਰਜ਼ ਕੀਤੇ ਗਏ ਹਨ। ਪੰਜਾਬ ਵਿੱਚ 34 ਹੋਰ ਕੋਰੋਨਾ ਦੇ ਮਰੀਜ਼ ਮਿਲੇ ਹਨ, ਜਿਨਾਂ ਨੂੰ ਹਸਪਤਾਲ ਵਿੱਚ ਦਾਖ਼ਲ ਕੀਤਾ ਗਿਆ ਹੈ। ਇਸ ਨਾਲ ਹੀ 12 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਵੀ ਵਾਪਸ ਪਰਤੇ ਹਨ।
ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਮੈਡੀਕਲ ਬੁਲੇਟਿਨ ਅਨੁਸਾਰ ਨਵੇਂ ਆਏ 34 ਮਾਮਲੇ ਵਿੱਚ ਮੁਹਾਲੀ ਤੋਂ 7, ਪਠਾਨਕੋਟ ਤੋਂ 7, ਜਲੰਧਰ ਤੋਂ 3, ਗੁਰਦਾਸਪੁਰ ਤੋਂ 3, ਫਰੀਦਕੋਟ ਤੋਂ 3, ਹੁਸ਼ਿਆਰਪੁਰ ਤੋਂ 3, ਪਟਿਆਲਾ ਤੋਂ 2, ਮੁਕਤਸਰ ਤੋਂ 2, ਅੰਮ੍ਰਿਤਸਰ ਤੋਂ 2 ਅਤੇ ਐਸ.ਬੀ.ਐਸ. ਨਗਰ ਤੇ ਬਠਿੰਡਾ ਤੋਂ ਕ੍ਰਮਵਾਰ 1-1 ਕੋਰੋਨਾ ਮਰੀਜ਼ ਮਿਲੇ ਹਨ। ਜਲੰਧਰ ਵਿਖੇ ਇੱਕ ਹੋਰ ਮੌਤ ਦਾ ਸਮਾਚਾਰ ਪ੍ਰਾਪਤ ਹੋ ਰਿਹਾ ਹੈ। ਇਸ ਨਾਲ ਹੀ 12 ਮਰੀਜ਼ ਠੀਕ ਹੋਏ ਹਨ। ਜਿਸ ਵਿੱਚ ਹੁਸ਼ਿਆਰਪੁਰ ਤੋਂ 4, ਪਠਾਨਕੋਟ ਤੋਂ 4, ਅੰਮ੍ਰਿਤਸਰ ਤੋਂ 3 ਅਤੇ ਬਰਨਾਲਾ ਵਿਖੇ 1 ਮਰੀਜ਼ ਠੀਕ ਹੋਇਆ ਹੈ।
ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾ ਦੀ ਗਿਣਤੀ 2376 ਹੋ ਗਈ ਹੈ, ਜਿਸ ਵਿੱਚੋਂ 2029 ਠੀਕ ਹੋ ਗਏ ਹਨ ਅਤੇ 47 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 300 ਕੋਰੋਨਾ ਮਰੀਜ਼ਾ ਦਾ ਇਲਾਜ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ ਚਲ ਰਿਹਾ ਹੈ।
ਹੁਣ ਤੱਕ ਕੋਰੋਨਾ ਪੀੜਤਾਂ ਗਿਣਤੀ
- ਜਿਲਾ ਕੋਰੋਨਾ ਪੀੜਤ
- ਅੰਮ੍ਰਿਤਸਰ 390
- ਜਲੰਧਰ 258
- ਲੁਧਿਆਣਾ 200
- ਤਰਨਤਾਰਨ 157
- ਗੁਰਦਾਸਪੁਰ 144
- ਹੁਸ਼ਿਆਰਪੁਰ 133
- ਪਟਿਆਲਾ 125
- ਮੁਹਾਲੀ 120
- ਐਸ.ਬੀ.ਐਸ. ਨਗਰ 105
- ਸੰਗਰੂਰ 102
- ਪਠਾਨਕੋਟ 76
- ਰੋਪੜ 70
- ਮੁਕਤਸਰ 68
- ਫਰੀਦਕੋਟ 66
- ਮੋਗਾ 64
- ਫਤਿਹਗੜ ਸਾਹਿਬ 64
- ਬਠਿੰਡਾ 50
- ਫਿਰੋਜ਼ਪੁਰ 46
- ਫਾਜ਼ਿਲਕਾ 44
- ਕਪੂਰਥਲਾ 38
- ਮਾਨਸਾ 32
- ਬਰਨਾਲਾ 24
- ਕੁਲ 2376
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।