ਸਰਹੱਦ ਪਾਰੋਂ ਚਲਦੇ ਇੱਕ ਹੋਰ ਰੈਕੇਟ ਦਾ ਪਰਦਾਫਾਸ਼, ਗ੍ਰਿਫਤਾਰ ਕੀਤੇ 3 ਦੋਸ਼ੀਆਂ’ਚ ਬੀਐਸਐਫ ਸਿਪਾਹੀ ਸ਼ਾਮਲ

ਪੁਲਿਸ ਫਰਾਰ ਹੋਏ ਮੁਲਜ਼ਮ ਸੱਤਾ ਦੀ ਮਸਕਟ ਤੋਂ ਹਵਾਲਗੀ ਲੈਣ ਕਰ ਰਹੀ ਹੈ ਕਾਰਵਾਈ : ਡੀਜੀਪੀ

ਚੰਡੀਗੜ, (ਅਸ਼ਵਨੀ ਚਾਵਲਾ) ਪੰਜਾਬ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਕੀਤੀ ਜਾ ਰਹੀ ਸਖਤ ਕਾਰਵਾਈ ਦੇ ਹਿੱਸੇ ਵਜੋਂ ਤਰਨਤਾਰਨ ਜ਼ਿਲੇ ਵਿੱਚ ਦੋ ਤਸਕਰਾਂ ਸਮੇਤ ਪਾਕਿ ਸਰਹੱਦ ‘ਤੇ ਤਾਇਨਾਤ ਇੱਕ ਬੀਐਸਐਫ ਦੇ ਸਿਪਾਹੀ ਨੂੰ ਗ੍ਰਿਫਤਾਰ ਕਰਕੇ ਪਾਕਿ ਵੱਲੋਂ ਹਮਾਇਤ ਪ੍ਰਾਪਤ ਸਰਹੱਦ ਪਾਰੋਂ ਚਲਦੇ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਦੇ ਇਕ ਹੋਰ  ਰੈਕੇਟ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ।

ਪੁਲਿਸ ਮਸਕਟ, ਓਮਾਨ ਤੋਂ ਫਰਾਰ ਹੋਏ ਸਰਗਨਾ ਸਤਨਾਮ ਸਿੰਘ ਉਰਫ ਸੱਤਾ ਦੀ ਹਵਾਲਗੀ ਲੈਣ ਲਈ ਕਾਰਵਾਈ ਕਰ ਰਹੀ ਹੈ, ਜਿਥੇ ਉਹ ਦੋ ਤਸਕਰੀ ਦੇ ਮਾਮਲਿਆਂ ਵਿੱਚ ਭਗੌੜਾ ਅਪਰਾਧੀ ਘੋਸ਼ਿਤ ਕੀਤੇ ਜਾਣ ਤੋਂ ਬਾਅਦ ਭੱਜ ਗਿਆ ਸੀ ਡੀ ਜੀ ਪੀ ਸ੍ਰੀ ਦਿਨਕਰ ਗੁਪਤਾ ਨੇ ਦੱਸਿਆ ਕਿ ਉਸਨੇ ਗੁਰਮੀਤ ਸਿੰਘ ਦੇ ਨਾਮ ‘ਤੇ ਜਾਰੀ ਕੀਤੇ ਗਏ ਜਾਅਲੀ ਪਾਸਪੋਰਟ ਅਤੇ ਆਧਾਰ ਕਾਰਡ ਦੀ ਵਰਤੋਂ ਕੀਤੀ ਸੀ ਡੀਜੀਪੀ ਨੇ ਦੱਸਿਆ ਕਿ ਮੁਲਜ਼ਮ ਉੱਤੇ ਪਹਿਲਾਂ ਵਿਰੁੱਧ ਤਸਕਰੀ ਦੇ ਪੰਜ ਕੇਸ ਦਰਜ ਹਨ।

ਉਨਾਂ ਅੱਗੇ ਕਿਹਾ ਕਿ ਸੱਤਾ ਦੀ ਅਣਪਛਾਤੀ ਜਾਇਦਾਦ, ਜਿਸ ਨੂੰ ਉਸਨੇ ਸੰਧੂ ਕਲੋਨੀ ਅੰਮ੍ਰਿਤਸਰ ਵਿਖੇ ਆਪਣੇ ਪਰਿਵਾਰ ਦੀ ਰਿਸ਼ਤੇਦਾਰ ਮਨਿੰਦਰ ਕੌਰ ਦੇ ਨਾਮ ‘ਤੇ ਨਸ਼ਿਆਂ ਦੇ ਪੈਸੇ ਨਾਲ ਖਰੀਦਿਆ ਸੀ, ਨੂੰ ਜਾਮ (ਫ੍ਰੀਜ਼) ਕਰਾ ਲਿਆ ਗਿਆ ਹੈ। ਰੈਕੇਟ ਦਾ ਪਰਦਾਫਾਸ਼ ਕਰਨ ਵਾਲੀ ਜਲੰਧਰ  ਪੁਲਿਸ (ਦਿਹਾਤੀ )ਨੇ ਗ੍ਰਿਫਤਾਰ ਕੀਤੇ  ਤਿੰਨ ਮੁਲਜ਼ਮਾਂ ਕੋਲੋਂ  ਚੀਨ ਦੇ ਬਣੇ ਇੱਕ 0.30 ਬੋਰ ਪਸਤੌਲ ਸਮੇਤ 5 ਜ਼ਿੰਦਾ ਕਾਰਤੂਸ ਅਤੇ 24.50 ਲੱਖ ਰੁਪਏ ਬਰਾਮਦ ਕੀਤੇ ਸਨ ਡੀਜੀਪੀ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਸੁਰਮੇਲ ਸਿੰਘ, ਗੁਰਜੰਟ ਸਿੰਘ ਅਤੇ ਰਾਜਸਥਾਨ ਦੇ ਗੰਗਾ ਨਗਰ ਜ਼ਿਲੇ ਵਿਚ ਰਾਵਲਾ ਮੰਡੀ ਦੇ ਵਸਨੀਕ ਬੀਐਸਐਫ ਸਿਪਾਹੀ ਰਾਜਿੰਦਰ ਪ੍ਰਸ਼ਾਦ ਵਜੋਂ ਹੋਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ